
ਅੰਮ੍ਰਿਤਸਰ,ਜੰਡਿਆਲਾ ਗੁਰੂ(ਕੰਵਲਜੀਤ ਸਿੰਘ ਲਾਡੀ) : ਸਹਿਰ ਜੰਡਿਆਲਾ ਗੁਰੂ ‘ਚ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਜਾਰੀ । ਬੀਤੀ ਰਾਤ ਕਰੀਬ 8:50 ਤੇ ਸਿੱਧੂ ਐਵਿਨਿਊ ਸਥਿਤ ਫਿਊਜ਼ਨ ਮਾਈਕਰੋ ਫਾਨੀਨਾਂਸ ਲਿਮਟਿਡ ਕੰਪਨੀ ਦੇ ਦਫਤਰ ਵਿੱਚ ਵਾਪਰੀ ਘਟਨਾ ‘ਚ ਅਣਪਛਾਤੇ 4 ਲੁਟੇਰਿਆਂ ਵਲੋਂ 10 ਲੱਖ 34 ਹਜਾਰ 606 ਰੁਪਏ ਲੁੱਟ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਇਸ ਵਾਪਰੀ ਘਟਨਾ ਦੀ ਜਾਨਕਾਰੀ ਪੁਲਿਸ ਕਪਤਾਨ ਜੰਡਿਆਲਾ ਗੁਰੂ ਸ੍ਰ. ਸੁਖਵਿੰਦਰ ਪਾਲ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਫਾਇਨੈਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਗੁਰਪ੍ਰੀਤ ਸਿੰਘ ਦੇ ਮੁਤਾਬਿਕਿ ਉਹ ਆਪਣੇ ਸਾਥੀਆਂ ਸਮੇਤ ਦਫਤਰ ‘ਚ ਵਸੂਲੀ ਦੀ ਰਕਮ ਗਿਣ ਰਿਹੇ ਸਨ, ਤਾਂ ਅਚਾਨਕ 8 ਵੱਜ ਕੇ 50 ਮਿੰਟ ‘ਤੇ 4 ਅਣਪਛਾਤੇ ਲੁਟੇਰੇ ਦਫਤਰ ‘ਚ ਦਾਖਲ ਹੋ ਗਏ ਜਿਨ੍ਹਾਂ ਵਿੱਚ 3 ਦੇ ਕੋਲ ਪਿਸਤੌਲ ਸਨ ਤੇ ਜਿਨ੍ਹਾਂ ਚੋਂ ਇਕ ਨੇ ਅਲਮਾਰੀ ‘ਚ ਰੱਖੇ 10 ਲੱਖ 34 ਹਜਾਰ 606 ਰੁਪਏ ਲੁੱਟ ਲਏ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ 7 ਜਨਵਰੀ 2022 ਨੂੰ ਸ਼ਾਮ 6 ਵਜੇ ਲੁੱਟ ਦੀ ਘਟਨਾ ਵਾਪਰੀ ਸੀ ਜੋ ਦੋ ਮੋਟਰਸਾਈਕਲ ਸਵਾਰਾਂ ਨੇ ਦੋ ਲੱਖ ਰੁਪਏ ਲੁੱਟ ਲਏ ਸਨ।













