ताज़ा खबरपंजाब

ਪੰਜਾਬ ਪੁਲਿਸ ਦੇ 3 ASI ‘ਤੇ ਹੋਇਆ ਮੁਕੱਦਮਾ ਦਰਜ

ਪੰਜਾਬ ਪੁਲਿਸ ਦੇ ਤਿੰਨ ASI ਪੁਲਿਸ ਜਾਂਚ ‘ਚ ਫਸ ਗਏ ਹਨ। ਤਿੰਨਾਂ ਮੁਲਾਜ਼ਮਾਂ ਖਿਲਾਫ਼ ਕੇਸ ਦਰਜ ਹੋ ਚੁੱਕਾ ਹੈ। ਪੁਲਿਸ ਮੁਲਾਜ਼ਮਾਂ ‘ਤੇ ਕਾਨੂੰਨ ਦੀ ਉਲੰਘਣਾ ਕਰਨ ਦਾ ਇਲਜ਼ਾਮ ਲੱਗਾ ਹੈ। ਪੁਲਿਸ ਮੁਲਾਜ਼ਮਾਂ ‘ਤੇ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਥਰਡ ਡਿਗਰੀ ਟੋਰਚਰ ਕਰਨ ਦਾ ਇਲਜ਼ਾਮ ਹੈ।

ਆਰੋਪ ਲੱਗ ਰਹੇ ਹਨ ਕਿ ਪਿਛਲੇ ਦਿਨੀਂ ਥਾਣਾ ਸਿਟੀ ਦੇ ਪੁਲੀਸ ਮੁਲਾਜ਼ਮਾਂ ਵੱਲੋਂ ਦੋ ਨੌਜਵਾਨਾਂ ਨੂੰ ਬਿਨਾਂ ਕੋਈ ਕੇਸ ਦਰਜ ਕੀਤੇ ਥਰਡ ਡਿਗਰੀ ਦੀ ਵਰਤੋਂ ਕਰਕੇ ਹਿਰਾਸਤ ਵਿੱਚ ਲੈ ਕੇ ਧਮਕੀਆਂ ਦਿੱਤੀਆਂ ਗਈਆਂ ਸੀ। ਜਿਸ ‘ਤੇ ਪਹਿਲਾਂ ਤਿੰਨਾਂ ਨੂੰ ਪੁਲਿਸ ਨੇ ਮੁਅੱਤਲ ਕਰ ਦਿੱਤਾ ਅਤੇ ਬਾਅਦ ‘ਚ ਐਸ.ਆਈ.ਟੀ. ਜਾਂਚ ਤੋਂ ਬਾਅਦ ਐਤਵਾਰ ਦੇਰ ਰਾਤ ਤਿੰਨਾਂ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਗੁਰਦਾਸਪੁਰ ਪੁਲੀਸ ਨੇ ASI ਸਤਪਾਲ, ਕਸ਼ਮੀਰ ਸਿੰਘ ਅਤੇ ਹਰਜੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 341/342/506/323/34 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮਾਮਲੇ ‘ਚ ਜਾਂਚ ਜਾਰੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Back to top button