
ਕਪੂਰਥਲਾ 3 ਨਵੰਬਰ (ਗੌਰਵ ਮੜੀਆ) : ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ 20 ਵਾਂ ਮਹਾਨ ਨਗਰ ਕੀਰਤਨ “ਗੁਰੂ ਲਾਧੋ ਰੇ ਯਾਤਰਾ” ਮਿਤੀ 9 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਬਾਵਿਆਂ ਕਪੂਰਥਲਾ ਤੋਂ ਗੁਰਦੁਆਰਾ ਸਾਹਿਬ ਤਪ ਅਸਥਾਨ ਬਾਬਾ ਬਕਾਲਾ ਸਾਹਿਬ ਤੱਕ ਸਵੇਰੇ 8 ਵਜੇ ਗੱਡੀਆਂ ਰਾਹੀਂ ਆਰੰਭ ਹੋਵੇਗੀ ।
ਇਸ ਯਾਤਰਾ ਦਾ ਸਵਾਗਤ ਬਾਬਾ ਲੱਖੀ ਸ਼ਾਹ ਇੰਟਰਨੈਸ਼ਨਲ ਸਿੱਖ ਫੋਰਮ ਵੱਲੋਂ ਅਵਤਾਰ ਆਟੋ ਟੈੱਕ ਚੂੜਵਾਲ ਚੁੰਗੀ ਵਿਖੇ ਕੀਤਾ ਜਾਵੇਗਾ ਅਤੇ ਸੰਗਤਾਂ ਲਈ ਚਾਹ ਪਕੌੜੇ ਤੇ ਗੁਰੂ ਕੇ ਲੰਗਰ ਦਾ ਖਾਸ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਇੱਥੇ ਹੀ ਸੰਗਤਾਂ ਦੇ ਜਾਣ ਅਤੇ ਆਉਣ ਲਈ ਬੱਸਾਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।
ਸੋ ਆਪ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਲਾਧੋ ਰੇ ਯਾਤਰਾ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਜਰੂਰ ਪ੍ਰਾਪਤ ਕਰੋ ਜੀ।













