ताज़ा खबरपंजाब

ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਵੱਲੋਂ ਵਿਧਾਇਕ ਡੈਨੀ ਬੰਡਾਲਾ ਨੂੰ ਕੀਤਾ ਸਨਮਾਨਿਤ

ਜੰਡਿਆਲਾ ਗੁਰੂ(ਕੰਵਲਜੀਤ ਸਿੰਘ ਲਾਡੀ) ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਲਖਬੀਰ ਸਿੰਘ ਗਿੱਲ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਹਲਕਾ ਜੰਡਿਆਲਾ ਗੁਰੂ: ਦੇ ਵਿਧਾਇਕ ਸ੍ਰ: ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਹੋਣ ਦੀ ਖੁਸ਼ੀ ‘ਚ ਅੱਜ ਉਹਨਾਂ ਦੀ ਕੋਠੀ ਅੰਮ੍ਰਿਤਸਰ ਵਿਖੇ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਪ੍ਰਧਾਨ ਲਖਬੀਰ ਸਿੰਘ ਗਿੱਲ ਅਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਸ੍ਰ: ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ।

ਇਸ ਮੌਕੇ ਤੇ ਉਹਨਾਂ ਨਾਲ ਮਾਝਾ ਪ੍ਰੈੱਸ ਕਲੱਬ ਅੰਮ੍ਰਿਤਸਰ ਦੇ ਜਨਰਲ ਸਕਤੱਰ ਸਤਿੰਦਰਬੀਰ ਸਿੰਘ ਹੁੰਦਲ, ਭੁਪਿੰਦਰ ਸਿੰਘ ਸਿੱਧੂ ਯੁਵਿਟ ਜਰਨਲ ਸਕਤੱਰ, ਉੱਪ ਪ੍ਰਧਾਨ ਗੋਪਾਲ ਸਿੰਘ ਮਨਜੋਤਰਾ, ਪ੍ਰਗਟ ਸਿੰਘ ਘਣਗਸ ਮੀਤ ਪ੍ਰਧਾਨ, ਬੁਲਾਰਾ ਜਗਤਾਰ ਸਿੰਘ ਬੰਡਾਲਾ, ਸਲਾਹਕਾਰ ਪ੍ਰਗਟ ਸਿੰਘ, ਮਨਜਿੰਦਰ ਸਿੰਘ ਚੰਦੀ ਕੈਸ਼ੀਅਰ, ਸਤਵਿੰਦਰ ਸਿੰਘ ਅਠਵਾਲ ਪ੍ਰੈੱਸ ਸੈਕਟਰੀ, ਰਵਿੰਦਰ ਸਿੰਘ ਗਿੱਲ, ਜਸਬੀਰ ਸਿੰਘ ਭੋਲਾ, ਸੰਜੀਵ ਕੁਮਾਰ ਭੋਲਾ, ਸੁਖਵਿੰਦਰ ਸਿੰਘ ਧਮਦਿਓ, ਰਣਜੀਤ ਸਿੰਘ ਰਾਣਾ ਜੰਡ, ਪੀਏ . ਜਸਵਿੰਦਰ ਸਿੰਘ ਦਸ਼ਮੇਸ਼ ਨਗਰ,ਅਤੇ ਹੋਰ ਵੀ ਮੈਂਬਰ ਸਾਹਿਬਾਨ ਆਦਿ ਵਿਸ਼ੇਸ਼ ਤੌਰ ਤੇ ਹਾਜਰ ਹੋਏ ਸਨ।

Show More

Related Articles

Leave a Reply

Your email address will not be published. Required fields are marked *

Back to top button