ताज़ा खबरपंजाब

ਮਲੋਟ ਵਿੱਚ ਪੱਤਰਕਾਰ ਭਾਈਚਾਰੇ ਦੀ ਏਕਤਾ ਲਈ ਅਹਿਮ ਮੀਟਿੰਗ, ਵਿਛੜ ਚੁੱਕੇ ਸੀਨੀਅਰ ਪੱਤਰਕਾਰਾਂ ਨੂੰ ਦਿੱਤੀ ਸ਼ਰਧਾਂਜਲੀ

ਮਲੋਟ, 19 ਜੁਲਾਈ (ਜਗਦੀਪ ਧਵਨ) : ਮਲੋਟ ਵਿੱਚ ਪੱਤਰਕਾਰ ਭਾਈਚਾਰੇ ਦੀ ਏਕਤਾ, ਆਪਸੀ ਸਾਂਝ ਅਤੇ ਇੱਕਜੁੱਟਤਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਬਠਿੰਡਾ ਰੋਡ ਤੇ ਸਥਿਤ ਪਾਲ ਦਾ ਢਾਬਾ ਵਿੱਚ ਇੱਕ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸਮੂਹ ਪੱਤਰਕਾਰਾਂ ਨੂੰ ਇੱਕ ਮੰਚ ‘ਤੇ ਲਿਆ ਕੇ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਵਿੱਚ ਸਾਂਝੇ ਤੌਰ ‘ਤੇ ਕੰਮ ਕਰਨ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿਛੜ ਚੁੱਕੇ ਸੀਨੀਅਰ ਪੱਤਰਕਾਰਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕਰਨ ਨਾਲ ਕੀਤੀ ਗਈ।

ਇਸ ਮੌਕੇ ਸਵਰਗੀ ਸ੍ਰੀ ਬਹਾਦਰ ਚੰਦ ਗੋਇਲ, ਸਵਰਗੀ ਸ੍ਰੀ ਮਦਨ ਲਾਲ ਗੁਪਤਾ, ਸਵਰਗੀ ਸਰਦਾਰ ਦਲਬੀਰ ਸਿੰਘ, ਸਵਰਗੀ ਸ੍ਰੀ ਕੇਵਲ ਜਲੰਧਰੀ, ਸਵਰਗੀ ਸ੍ਰੀ ਰਾਜ ਕੁਮਾਰ ਪਠੇਜਾ, ਸਵਰਗੀ ਸ੍ਰੀ ਰਾਣਾ ਸੁਖੀਜਾ, ਸਵਰਗੀ ਸ੍ਰੀ ਸੁਰਿੰਦਰ ਛਾਵੜਾ, ਸਵਰਗੀ ਸ੍ਰੀ ਸੰਤ ਲਾਲ ਡਾਵਰ, ਸਵਰਗੀ ਸ੍ਰੀ ਮੋਹਨ ਲਾਲ ਮਲੂਜਾ, ਸਵਰਗੀ ਸ੍ਰੀ ਲੇਖ ਰਾਏ ਬਠਲਾ ਅਤੇ ਸਵਰਗੀ ਗੁਰਸ਼ਰਨਜੀਤ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਹਾਜ਼ਰ ਪੱਤਰਕਾਰਾਂ ਨੇ ਕਿਹਾ ਕਿ ਇਨ੍ਹਾਂ ਸੀਨੀਅਰ ਪੱਤਰਕਾਰਾਂ ਨੇ ਆਪਣੀ ਨਿਰਪੱਖ, ਨਿਡਰ ਅਤੇ ਲੋਕ ਹਿੱਤਾਂ ਨੂੰ ਸਮਰਪਿਤ ਪੱਤਰਕਾਰਤਾ ਰਾਹੀਂ ਸਮਾਜ ਵਿੱਚ ਵਿਲੱਖਣ ਪਛਾਣ ਬਣਾਈ ਅਤੇ ਪੱਤਰਕਾਰੀ ਦੇ ਉੱਚ ਮਿਆਰ ਸਥਾਪਤ ਕੀਤੇ।

ਉਨ੍ਹਾਂ ਵੱਲੋਂ ਦਿੱਤੀਆਂ ਸੇਵਾਵਾਂ ਅਤੇ ਯੋਗਦਾਨ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਰੱਖਿਆ ਜਾਵੇਗਾ। ਅਤੇ ਸਾਡੇ ਲਈ ਹਮੇਸ਼ਾ ਰਾਹ ਦਸੇਰਾ ਬਣੇ ਰਹਿਣਗੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਨ੍ਹਾਂ ਪੱਤਰਕਾਰ ਸਾਥੀਆਂ ਨੂੰ ਸੱਦਾ ਦੇਣ ਦੇ ਬਾਵਜੂਦ ਉਹ ਕਿਸੇ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ, ਉਨ੍ਹਾਂ ਨਾਲ ਨਿੱਜੀ ਤੌਰ ‘ਤੇ ਸੰਪਰਕ ਕਰਕੇ ਮੁੜ ਇੱਕ ਸਾਂਝੀ ਮੀਟਿੰਗ ਲਈ ਸੱਦਾ ਦਿੱਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਮਲੋਟ ਦੇ ਸਮੂਹ ਪੱਤਰਕਾਰਾਂ ਨੂੰ ਇੱਕ ਮੰਚ ‘ਤੇ ਇਕੱਠਾ ਕਰਕੇ ਪੱਤਰਕਾਰ ਭਾਈਚਾਰੇ ਦੀ ਏਕਤਾ ਅਤੇ ਇੱਕਜੁੱਟਤਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾਣਗੇ।

ਮੀਟਿੰਗ ਵਿੱਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਕਿ ਪੱਤਰਕਾਰ ਭਾਈਚਾਰੇ ਦੀ ਮਜ਼ਬੂਤੀ, ਆਪਸੀ ਭਰੋਸੇ ਅਤੇ ਸਹਿਯੋਗ ਨਾਲ ਹੀ ਪੱਤਰਕਾਰਾਂ ਦੇ ਹੱਕਾਂ ਅਤੇ ਸਨਮਾਨ ਦੀ ਰਾਖੀ ਸੰਭਵ ਹੈ। ਸਾਰੇ ਪੱਤਰਕਾਰਾਂ ਨੇ ਮਤਭੇਦਾਂ ਨੂੰ ਪਿੱਛੇ ਛੱਡ ਕੇ ਭਾਈਚਾਰੇ ਦੇ ਵੱਡੇ ਹਿੱਤਾਂ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੀਨੀਅਰ ਪੱਤਰਕਾਰ ਹਰੀਸ਼ ਗਰੋਵਰ, ਹਰਦੀਪ ਸਿੰਘ ਖਾਲਸਾ, ਅਮਨਦੀਪ ਸਿੰਘ ਮਹਿਰਾ, ਵਿਕਾਸ ਗੁਪਤਾ, ਸੰਦੀਪ ਮਲੂਜਾ, ਰਾਜਵਿੰਦਰ ਸਿੰਘ ਗਿੱਲ, ਸੰਦੀਪ ਬੱਬਰ, ਗੁਰਦਿਆਲ ਸਿੰਘ ਸ਼ਾਂਤ, ਮਨਪ੍ਰੀਤ ਸਿੰਘ, ਚੇਤਨ ਭੂਰਾ, ਲਖਵਿੰਦਰ ਬਰਾੜ,

ਪਾਵਨ ਨੰਬਰਦਾਰ, ਡਾ. ਕ੍ਰਿਸ਼ਨ ਮੈਦਾਨ, ਅਮਰਨਾਥ ਸੋਨੀ, ਜਗਦੀਪ ਧਵਨ, ਬਖਸ਼ੀਸ਼ ਸਿੰਘ, ਓਮ ਪ੍ਰਕਾਸ਼ ਸੇਖੂ, ਹਰਸ਼ਦੀਪ ਸਿੰਘ (ਮਲੋਟ ਲਾਈਵ), ਸੰਦੀਪ ਖਟਕ ਸਮੇਤ ਹੋਰ ਪੱਤਰਕਾਰ ਹਾਜ਼ਰ ਸਨ। ਸਾਰੇ ਹਾਜ਼ਰ ਪੱਤਰਕਾਰਾਂ ਨੇ ਮਲੋਟ ਦੇ ਸਮੂਹ ਪੱਤਰਕਾਰ ਭਾਈਚਾਰੇ ਦੀ ਏਕਤਾ, ਆਪਸੀ ਸਾਂਝ ਅਤੇ ਭਾਈਚਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸਾਂਝੇ ਤੌਰ ‘ਤੇ ਕੰਮ ਕਰਨ ਦਾ ਅਹਿਦ ਕੀਤਾ।

Show More

Related Articles

Leave a Reply

Your email address will not be published. Required fields are marked *

Back to top button