
ਜਲੰਧਰ, 27 ਸਤੰਬਰ (ਕਬੀਰ ਸੌਂਧੀ) : ਮਾਣਯੋਗ ਸ੍ਰੀ ਸਤਿੰਦਰ ਸਿੰਘ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਵਲੋ ਲੁੱਟ ਖੋਹ ਅਤੇ ਵਹੀਕਲ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਸ੍ਰੀ ਅਦਿੱਤਿਆ ਐਸ. ਵਾਰੀਅਰ, ਆਈ.ਪੀ.ਐਸ. ਡੀ.ਸੀ.ਪੀ. ਸਿਟੀ, ਸ੍ਰੀ ਮੁਖਤਿਆਰ ਸਿੰਘ (PPS) ADCP-1 ਜਲੰਧਰ ਅਤੇ ਸ੍ਰੀ ਰਾਜੇਸ਼ ਠਾਕੁਰ (PPS) ACP Central ਜਲੰਧਰ ਦੀ ਨਿਗਰਾਨੀ ਹੇਠ ਤੇ INSP ਅਨੂ ਪਲਿਆਲ ਮੁੱਖ ਅਫਸਰ ਥਾਣਾ ਡਵੀਜਨ ਨੰ 2 ਜਲੰਧਰ ਦੀ ਅਗਵਾਈ ਹੇਠ ਥਾਣਾ ਡਵੀਜ਼ਨ ਨੰਬਰ 2 ਦੀ ਟੀਮ ਨੇ ਸ਼ਹਿਰ ਵਿੱਚ ਲੁੱਟਾਂ ਖੋਹਾਂ ਅਤੇ ਚੋਰੀ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ।
ਮਿਤੀ 25.09.2026 ਨੂੰ ਗੁਰਦੇਵ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਸੰਨੀ ਇਨਕਲੇਵ ਵਾਸੀ ਮਕਾਨ ਨੰ: 12 नाभा भंडी नलपत से विभात भव भवॅरभा है: 172 भिडी 25.09.2026 भ/प 304,62,3(5),318(4) BNS ਥਾਣਾ ਡਵੀਜਨ ਨੰ: 2 ਕਮਿਸ਼ਨਰੇਟ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਮਿਤੀ 25.09.2026 ਨੂੰ ਵਕਤ ਕਰੀਬ 4.15 ਪੀ.ਐਮ ਵਜੇ ਉਹ HDFC ਬੈਂਕ ਦੇ ਏ.ਟੀ.ਐਮ ਨੇੜੇ ਬਸਤੀ ਅੱਡਾ ਜਲੰਧਰ ਤੋ ਪੈਸੇ ਕਢਵਾ ਕੇ ਬਾਹਰ ਆ ਕੇ ਆਪਣੀ ਐਕਟਿਵਾ ਵਿੱਚ ਪਿਆ ਬੈਗ ਕੱਢਣ ਲੱਗਾ ਤਾਂ ਇਨੇ ਨੂੰ 2 ਨੋਜਵਾਨਾਂ ਨੇ ਉਸ ਨਾਲ ਹੱਥੋਪਾਈ ਕੀਤੀ ਤੇ ਉਸ ਕੋਲੋ ਪੈਸੇ ਖੋਹ ਲਏ। ਜਿਸ ਨੇ ਇਨ ਨੌਜਵਾਨ ਨੂੰ ਜੱਫਾ ਪਾ ਕੇ ਫੜ ਲਿਆ ਤੇ ਰੋਲਾ ਪਾ ਦਿੱਤਾ ਜੋ ਮੌਕਾ ਪਰ ਲੋਕਾ ਨੇ ਆ ਕੇ ਉਕਤ ਨੌਜਵਾਨਾ ਨੂੰ ਫੜ ਲਿਆ। ਜਿਨ੍ਹਾਂ ਵਲੋ ਕੁੱਝ ਬੈਂਕਾ ਦੇ ਏ.ਟੀ.ਐਮ ਕਾਰਡ ਬ੍ਰਾਮਦ ਹੋਏ। ਜ਼ੋ ਚੋਰੀ ਕਰਨ ਦੇ ਆਦਿ ਹਨ। ਜਿਸਤੇ ਉਕਤ ਵਿਅਕਤੀਆ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਮੁਢਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਦੋਰਾਨੇ ਤਫਤੀਸ਼ ਅਰੋਪੀਆਨ ਦੀਪਕ ਉਰਫ ਪੰਕਜ ਪੁੱਤਰ ਲੇਟ ਕਾਂਤੀ ਪ੍ਰਸ਼ਾਦ ਅਤੇ ਖੁਸ਼ਵੰਤ
ਕੁਮਾਰ ਉਰਫ ਚਾਂਦ ਪੁੱਤਰ ਸੁਨੀਲ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ATM ਕਾਰਡਾ ਨੂੰ ਬ੍ਰਾਮਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 01 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਪਾਸੋ ਹੋਰ ਹੋਈਆ ਵਾਰਦਾਤਾ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਸਕੇ।










