
ਬਾਬਾ ਬਕਾਲਾ ਸਾਹਿਬ 17 ਨਵੰਬਰ (ਸੁਖਵਿੰਦਰ ਬਾਵਾ) : ਸ੍ਰੀ ਗੁਰੂ ਤੇਗ ਬਾਹਦਰ ਸਾਹਿਬ ਜੀ ਦੇ 350 ਸਾਲਾ ਸਹੀਦੀ ਦਿਹਾੜਿਆਂ ਨੂੰ ਸਮਰਪਿਤ ਨਗਰ ਕੀਰਤਨ 20 ਨਵੰਬਰ 2025 ਨੂੰ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚੇਗਾ । ਨਗਰ ਕੀਰਤਨ ਅਤੇ ਸੰਗਤਾਂ ਦੇ ਗੁਰੂ ਨਗਰੀ ਵਿੱਚ ਪਹੁੰਚਣ ਤੋਂ ਪਹਿਲਾ ਪ੍ਰਧਾਨ ਨਗਰ ਪੰਚਾਇੰਤ ਬਾਬਾ ਬਕਾਲਾ ਸਾਹਿਬ ਸੁਰਜੀਤ ਸਿੰਘ ਕੰਗ, ਵਾਇਸ ਪ੍ਰਧਾਨ ਸੁਖਵਿੰਦਰ ਕੌਰ ਪਤਨੀ ਸ੍ਰ: ਪਰਮਜੀਤ ਸਿੰਘ ਭੁੱਲਰ, ਐਮ.ਸੀ. ਮਨਜਿੰਦਰ ਸਿੰਘ, ਜੈਮਲ ਸਿੰਘ, ਰਵੀ ਸਿੰਘ, ਸੁਖਜੀਤ ਕੌਰ ਕੰਗ, ਬੀਬੀ ਮਨਜੀਤ ਕੌਰ ਸੀਨੀਅਰ ਆਗੂ ਬਲਸਰਨ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ ਅਤੇ ਈ.ਓ. ਅਨਿਲ ਚੋਪੜਾ, ਇੰਸਪੈਕਟਰ ਸੰਦੀਪ ਸਿੰਘ, ਇੰਸਪੈਕਟਰ ਦਵਿੰਦਰ ਸਿੰਘ ਅਤੇ ਕਮੇਟੀ ਦੇ ਸਮੂਹ ਕਰਮਚਾਰੀਆਂ ਨੇ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਸਫਾਈ ਦੇ ਕਾਰਜ ਅਰੰਭ ਕੀਤੇ ।
ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਅਤੇ ਸਮੂਹ ਕੈਬਨੇਟ ਦੇ ਮੰਤਰੀ ਸਾਹਿਬਾਨਾਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸਬਦ ਕੀਰਤਨ ਸਮਾਗਮ ਅਤੇ ਨਗਰ ਕਰੀਤਨ ਦੇ ਪ੍ਰੋਗਰਾਮ ਉਲੀਕਣੇ ਅਤੇ ਇਹਨਾਂ ਸਾਰੇ ਪ੍ਰੋਗਰਾਮਾਂ ਦੀ ਅਗਵਾਈ ਸੰਤ ਸਮਾਜ ਪਾਸੋਂ ਕਰਵਾਉਣਾ ਬਹੁਤ ਹੀ ਸਲਾਘਾਯੋਗ ਕੰਮ ਹੈ। ਕੰਗ ਨੇ ਕਿਹਾ ਕਿ ਨਗਰ ਕੀਰਤਨ ਅਤੇ ਸੰਗਤਾਂ ਦੇ ਆਉਣ ਤੋਂ ਪਹਿਲਾ ਪਹਿਲਾ ਅਸੀ ਸਾਰੇ ਗੁਰੂ ਨਗਰ ਵਿੱਚ ਸਫਾਈ ਮੁਕੰਮਲ ਚਲਾਵਾਗੇ ਅਤੇ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਨਹੀ ਆਉਣ ਦਿੱਤੀ ਜਾਵੇਗੀ । ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਗੁਰੂ ਸਾਹਿਬ ਦੇ ਇਹਨਾਂ ਕਾਰਜਾਂ ਵਿੱਚ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।













