ताज़ा खबरपंजाब

ਨਾਨਕ ਰਸੋਈ ਵਿੱਚ ਮਿਲੇਗੀ 20 ਰੁਪਏ ‘ਚ ਢਿੱਡ ਭਰਵੀਂ ਰੋਟੀ, ਲੋੜਵੰਦ ਲੋਕ ਲੈ ਸਕਦੇ ਨੇ ਲਾਭ

ਨਾਨਕ ਰਸੋਈ ਜਲੰਧਰ ਵਿੱਚ ਮਾਨਵਤਾ ਦੀ ਸੇਵਾ ਲਈ ਨਵਾਂ ਉਪਰਾਲਾ : ਸੁਸ਼ੀਲ ਰਿੰਕੂ

ਜਲੰਧਰ, 17 ਸਤੰਬਰ (ਕਬੀਰ ਸੌਂਧੀ) : ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਲ ਦੇ ਵਿੱਚ ਅੱਜ ਪਰਿਆਸ ਵੈੱਲਫੇਅਰ ਸੁਸਾਇਟੀ ਵੱਲੋਂ ਨਾਨਕ ਰਸੋਈ ਦੇ ਨਾਮ ‘ਤੇ 20 ਰੁਪਏ ਵਿੱਚ ਢਿੱਡ ਭਰਵੀਂ ਰੋਟੀ ਦੀ ਥਾਲੀ ਲੋੜਵੰਦ ਲੋਕਾਂ ਨੂੰ ਦੇਣ ਦੀ ਇਕ ਨਿਵੇਕਲੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਤੇ ਸੰਸਥਾ ਦੇ ਮੁਖੀ ਵੀਸ਼ੂ ਅਨੰਦ ਵੱਲੋਂ ਕਿਹਾ ਗਿਆ ਕਿ 20 ਰੁਪਏ ਥਾਲੀ ਨਾਲ ਗਰੀਬ ਅਤੇ ਲੋੜਵੰਦ ਬੰਦਾ ਢਿੱਡ ਭਰ ਕੇ ਰੋਟੀ ਖਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ 20 ਰੁਪਏ ਦੇ ਵਿੱਚ 2 ਸਬਜ਼ੀਆਂ, ਚਾਰ ਰੋਟੀਆਂ ਅਤੇ ਸਲਾਦ ਦਿੱਤਾ ਜਾਵੇਗਾ। ਇਹ ਹੀ ਹਰ ਰੋਜ਼ ਸਬਜੀ ਬਦਲ ਕੇ ਦਿੱਤੀ ਜਾਵੇਗੀ।

ਇਸ ਮੌਕੇ ਖ਼ਾਸ ਤੌਰ ਤੇ ਇਲਾਕੇ ਦੇ ਐਮਐਲਏ ਸੁਸ਼ੀਲ ਰਿੰਕੂ ਨੇ ਮੌਕੇ ‘ਤੇ ਪਹੁੰਚ ਕੇ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਪੱਤਰਕਾਰਾਂ ਦੀ ਸਰਾਹਨਾ ਕੀਤੀ ਅਤੇ ਪਰਿਆਸ ਸੰਸਥਾ ਵੱਲੋਂ ਸ਼ੁਰੂ ਕੀਤੀ ਗਈ ਨਾਨਕ ਰਸੋਈ ਨੂੰ ਮਾਨਵਤਾ ਦੇ ਲਈ ਮਿਸਾਲ ਦੱਸਿਆ।

DMA ਦੇ ਚੇਅਰਮੈਨ ਅਮਨ ਬੱਗਾ ਅਤੇ ਜਨਰਲ ਸਕੱਤਰ ਅਜੀਤ ਸਿੰਘ ਬੁਲੰਦ ਨੇ ਵੀ ਮੌਕੇ ਤੇ ਪਹੁੰਚ ਕੇ ਨਾਨਕ ਰਸੋਈ ਵਿਖੇ ਸੇਵਾ ਕੀਤੀ ਅਤੇ ਪਰਿਆਸ ਸੰਗਠਨ ਨੂੰ ਹਰ ਤਰੀਕੇ ਦੀ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੰਦੀਪ ਵਰਮਾ, ਸੰਜੇ ਸੇਤੀਆ, ਹਨੀ ਸਿੰਘ ਅਤੇ ਹੋਰ ਵੀ ਪੱਤਰਕਾਰ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Back to top button