ताज़ा खबरपंजाब

ਮੁਹੱਲਾ ਕੇਸਰੀ ਬਾਗ਼ ਵਿਖੇ ਗੁਰੂ ਨਾਨਕ ਦੇਵ ਜੀ ਦੇ 556 ਵੇਂ ਗੁਰੂਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜ਼ਾਇਆ ਗਿਆ

ਕਪੂਰਥਲਾ, 04 ਨਵੰਬਰ (ਗੌਰਵ ਮੜੀਆ) : ਗੁਰੂਦਵਾਰਾ ਗੁਰੂ ਨਾਨਕ ਨਿਵਾਸ ਮੁਹੱਲਾ ਕੇਸਰੀ ਬਾਗ਼ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗੁਵਾਈ ਚ ਗੁਰੂ ਨਾਨਕ ਦੇਵ ਜੀ ਦੇ 556 ਵੇ ਗੁਰੂਪੁਰਬ ਵਿਸ਼ਾਲ ਨਗਰ ਕੀਰਤਨ ਸਜ਼ਾਇਆ ਗਿਆ. ਭਾਈ ਗੁਰਮੁਖ ਸਿੰਘ ਧਾਲੀਵਾਲ ਤੇ ਸਮੂਹ ਸੰਗਤਾਂ ਵੱਲੋ ਅਰਦਾਸ ਕਰਕੇ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ.

ਨਗਰ ਕੀਰਤਨ ਪ੍ਰਧਾਨ ਕੰਵਲਜੀਤ ਸਿੰਘ ਕਾਕਾ ਤੇ ਸੰਗਤਾਂ ਤੇ ਸਹਿਯੋਗ ਨਾਲ ਗੁਰੂਦਵਾਰਾ ਸਾਹਿਬ ਤੋਂ ਸ਼ੁਰੂ ਹੁੰਦਾ ਹੋਇਆ ਲਾਹੌਰੀ ਗੇਟ ਰੋਡ ਸ਼ਰਮਾ ਕਾਲੋਨੀ, ਤੇ ਵੱਖ ਵੱਖ ਇਲਾਕਿਆ ਚ ਹੁੰਦਾ ਵਾਪਿਸ ਗੁਰੂਦਵਾਰਾ ਗੁਰੂ ਨਿਵਾਸ ਪਹੁੰਚਿਆ, ਰਸਤੇ ਚ ਬੀਬੀਆਂ ਵਲੋਂ ਸ਼ਬਦ ਗਾਇਨ ਕੀਤੇ ਗਏ ਤੇ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਤੇ ਅਨੇਕਾਂ ਤਰਾਂ ਦੇ ਲੰਗਰ ਲਗਾਏ ਗਏ.

ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਵਲੋਂ ਗੱਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਗਏ. ਇਸ ਮੌਕੇ ਪ੍ਰਧਾਨ ਕੰਵਲਜੀਤ ਸਿੰਘ ਕਾਕਾ, ਗੁਰਦੀਪ ਸਿੰਘ ਸੋਨੂ,ਕਿਰਪਾਲ ਸਿੰਘ, ਰੋਹਿਤ ਗਰੋਵਰ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਸੰਧੂ (ਹੈਡ ਗ੍ਰੰਥੀ )ਲਖਵਿੰਦਰ ਸਿੰਘ, ਰੇਸ਼ਮ ਸਿੰਘ, ਦਿਲਬਾਗ ਸਿੰਘ,ਓਂਕਾਰ ਸਿੰਘ, ਜਸਬੀਰ ਸਿੰਘ, ਮੱਖਣ ਸਿੰਘ,ਵਿੱਕੀ ਗੁਜਰਾਲ, ਯਸ਼ਪਾਲ,ਰਾਕੇਸ਼, ਹਰਪ੍ਰੀਤ ਮੱਟੂ ਤੇ ਸਮੂਹ ਮੁਹੱਲਾ ਨਿਵਾਸੀ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button