ताज़ा खबरपंजाब

ਨਿਊਜਰਸੀ ਗਵਰਨਰ ਦੇ ਸਲਾਹਕਾਰ ਅਤੇ ਵਕੀਲ ਜਸਪ੍ਰੀਤ ਸਿੰਘ ਦੀ ਨਿਊਯਾੱਰਕ ਦੀ ਗਵਰਨਰ ਕੈਥੀ ਹੋਚੁਲ ਨਾਲ ਸਿੱਖ ਮਸਲਿਆਂ ਤੇ ਕੀਤੀ ਮੁਲਾਕਾਤ

ਨਿਊਯਾੱਰਕ,24 ਫਰਵਰੀ (ਬਿਊਰੋ/ਗੌਰਵ ਮੜੀਆ) : ਬੀਤੇਂ ਦਿਨ ਅਮਰੀਕਾ ਦੇ ਪ੍ਰਮੁੱਖ ਸਿੱਖ ਵਕੀਲ ਅਤੇ ਨਿਊ ਜਰਸੀ ਦੇ ਗਵਰਨਰ ਦੇ ਸਲਾਹਕਾਰ ਜਸਪ੍ਰੀਤ ਸਿੰਘ ਨੇ ਨਿਊਯਾਰਕ ਵਿੱਚ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਇਹ ਬੈਠਕ ਮਨਹਾਟਨ ਸਥਿਤ ਗਵਰਨਰ ਦਫਤਰ ਵਿੱਚ ਕੈਥੀਹੋਚੁਲ ਦੇ ਨਾਲ ਹੋਈ। ਲਗਭਗ ਇਕ ਘੰਟੇ ਚੱਲੀ ਇਸ ਮੀਟਿੰਗ ਵਿੱਚ ਨਿਊਯਾਰਕ ਸਟੇਟ ਦੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਜਿਨਾਂ ਵਿੱਚ ਸਟੇਟ ਪੁਲਿਸ ਡਿਪਾਰਟਮੈਂਟ ਆਫ ਮੋਟਰ ਵਹੀਕਲਜ ਡੀਐਮਵੀ ਡਿਪਾਰਟਮੈਂਟ ਆਫ ਐਜੂਕੇਸ਼ਨ ਅਤੇ ਇੰਟਰਫੇਥ ਅਫੇਰਸ ਦੇ ਨੁਮਾਇੰਦੇ ਸ਼ਾਮਿਲ ਸਨ। ਇਸ ਤੋਂ ਇਲਾਵਾ ਨਿਊਯਾਰਕ ਸਟੇਟ ਦੇ ਏਸ਼ੀਅਨ ਅਮਰੀਕਨ ਅਫੇਅਰਜ ਦੇ ਡਾਇਰੈਕਟਰ ਸਿਬੂ ਨਾਇਰ ਵੀ ਮੌਜੂਦ ਰਹੇ ਜਸਪ੍ਰੀਤ ਸਿੰਘ ਨੇ ਇਸ ਬੈਠਕ ਨੂੰ ਇਤਿਹਾਸਿਕ ਕਰਾਰ ਦਿੰਦਿਆਂ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਦੀ ਲੀਡਰਸ਼ਿਪ ਵੱਲੋਂ ਤਿਆਰ ਕੀਤਾ ਗਿਆ ਇੱਕ ਵਿਸਥਾਰ ਪੂਰਵਕ ਮੈਮੋਰੈਂਡਮ ਗਵਰਨਰ ਨੂੰ ਪੇਸ਼ ਕੀਤਾ ਇਸ ਮੈਮੋਰੈਂਡਮ ਵਿੱਚ ਨਿਊਯਾਰਕ ਸਟੇਟ ਵਿੱਚ ਵਸਦੇ ਸਿੱਖ ਅਤੇ ਵੱਡੇ ਪੰਜਾਬੀ ਭਾਈਚਾਰੇ ਨਾਲ ਨਾਲ ਪ੍ਰਵਾਸੀਆਂ ਨੂੰ ਦਰਪੇਸ਼ ਮਸਲਿਆਂ ਨਾਂ ਉਠਾਇਆ ਗਿਆ ਅਤੇ ਮੁੱਖ ਮੰਗਾਂ ਵਿੱਚ ਨਿਊਯਾਰਕ ਸਟੇਟ ਵਿੱਚ ਪੰਜਾਬੀ ਭਾਸ਼ਾ ਦੀ ਅਧਿਕਾਰਿਤ ਮਾਨਤਾ ਅਤੇ ਇਸ ਨੂੰ ਸਰਕਾਰੀ ਸਕੂਲਾਂ ਅਤੇ ਰਾਜ ਦੇ ਕਾਲਜਾਂ ਵਿੱਚ ਸ਼ਾਮਿਲ ਕਰਨਾ।

ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ,ਨਿਊਯਾਰਕ ਵਿੱਚ ਕਮਿਊਨਿਟੀ ਸੈਂਟਰ ਦੀ ਸਥਾਪਨਾ ਲਈ ਰਾਜ ਪੱਧਰੀ ਸਹਾਇਤਾ ਦਿੱਤੀ ਜਾਵੇ। ਸਿੱਖਾਂ ਅਤੇ ਪੰਜਾਬੀਆਂ ਖਿਲਾਫ ਨਫਰਤੀ ਅਪਰਾਧਾਂ ਦੀ ਰੋਕਥਾਮ ਲਈ ਮਜਬੂਤ ਕਦਮ ਪੁੱਟੇ ਜਾਣ । ਕਮਿਊਨਿਟੀ ਦੀ ਧਾਰਮਿਕ ਅਤੇ ਸੱਭਿਆਚਾਰਕ ਲੋੜਾਂ ਅਨੁਸਾਰ ਇੱਕ ਫਿਊਨਰਲ ਹੋਮ ਦੀ ਸਥਾਪਨਾ ਲਈ ਸਹਿਯੋਗ ਨਿਊਯਾਰਕ ਵਿੱਚ ਪ੍ਰਵਾਸੀਆਂ ਨੂੰ ਦਰਪੇਸ਼ ਕਾਨੂੰਨੀ ਅਤੇ ਪ੍ਰਸ਼ਾਸਕੀ ਸਮੱਸਿਆ ਦੇ ਹੱਲ ਲਈ ਸੰਸਥਾਗਤ ਸਹਾਇਤਾ,ਜਿਸ ਵਿੱਚ ਹਿਰਾਸਤ ਵਿੱਚ ਬੰਦ ਵਿਅਕਤੀਆਂ ਦੀ ਰਿਹਾਈ ਲਈ ਹੈਬੀਅਸ ਕਾਰਪਸ ਪਟੀਸ਼ਨਾਂ ਦੀ ਵਰਤੋਂ ਵੀ ਸ਼ਾਮਿਲ ਹੈ।

ਮੀਟਿੰਗ ਦੌਰਾਨ ਜਸਪ੍ਰੀਤ ਸਿੰਘ ਨੇ ਇਮੀਗੈ੍ਟ ਡਿਟੇਨੀਆਂ ਨੂੰ ਆ ਰਹੀਆਂ ਕਾਨੂੰਨੀ ਚੁਣੌਤੀਆਂ ਉੱਤੇ ਵੀ ਚਰਚਾ ਕੀਤੀ ਅਤੇ ਹੈਬੀਅਸ ਕਾਰਪਸ ਨੂੰ ਸੰਵਿਧਾਨਿਕ ਸੁਰੱਖਿਆ ਦੇ ਇੱਕ ਮਹੱਤਵਪੂਰਨ ਸਾਧਨ ਵਜੋਂ ਰੋਸ਼ਨ ਕੀਤਾ, ਗਵਰਨਰ ਹੋਚੁਲ ਨੇ ਸਿੱਖ ਭਾਈਚਾਰੇ ਦੀ ਨਿਊਯਾਰਕ ਸਟੇਟ ਅਤੇ ਸੰਯੁਕਤ ਰਾਜ ਅਮਰੀਕਾ ਲਈ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਮੌਜੂਦ ਉੱਚ ਅਧਿਕਾਰੀਆਂ ਨੂੰ ਉਠਾਏ ਗਏ ਮਸਲਿਆਂ ਤੇ ਕਾਰਵਾਈ ਕਰਨ ਲਈ ਨਿਰਦੇਸ਼ਿਤ ਕੀਤਾ।ਮਈ 2026 ਵਿੱਚ ਤਰੱਕੀ ਦੀ ਸਮੀਖਿਆ ਲਈ ਅਗਲੀ ਮੀਟਿੰਗ ਵੀ ਤੈਅ ਕੀਤੀ ਗਈ ਹੈ। ਇਸ ਮੌਕੇ ਗਵਰਨਰ ਨੂੰ 25 ਅਪ੍ਰੈਲ 2026 ਨੂੰ ਮੈਨਹੈਟਨ ਵਿੱਚ ਹੋਣ ਵਾਲੀ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਲਈ ਸੱਦਾ ਵੀ ਦਿੱਤਾ ਗਿਆ।

ਮੀਟਿੰਗ ਵਿੱਚ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਨਿਊਯਾਰਕ ਦੀ ਲੀਡਰਸ਼ਿਪ ਹਾਜ਼ਰ ਸੀ। ਜਿਨਾਂ ਵਿੱਚ ਗੁਰਦੇਵ ਸਿੰਘ ਕੰਗ, ਜਤਿੰਦਰ ਸਿੰਘ ਬੋਪਾਰਾਏ, ਬਲਾਕਾ ਸਿੰਘ ,ਅਮਰੀਕ ਸਿੰਘ ,ਰਣਜੀਤ ਸਿੰਘ, ਜਗੀਰ ਸਿੰਘ ,ਬੂਟਾ ਸਿੰਘ, ਜੋਗਿੰਦਰ ਸਿੰਘ ਅਤੇ ਮਹਿੰਦਰ ਸਿੰਘ ਗਿਲਜੀਆਂ ਸ਼ਾਮਿਲ ਸਨ। ਇਹ ਬੈਠਕ ਨਿਊਯਾਰਕ ਸਟੇਟ ਸਰਕਾਰ ਅਤੇ ਸਿੱਖ ਭਾਈਚਾਰੇ ਦਰਮਿਆਨ ਸੰਸਥਾਗਤ ਸੰਵਾਦ ਦਾ ਇੱਕ ਮਹੱਤਵਪੂਰਨ ਪੜਾਅ ਮੰਨੀ ਜਾ ਰਹੀ ਹੈ ਜੋ ਸੱਭਿਆਚਾਰ ਮਾਨਤਾ, ਨਾਗਰਿਕ ਅਧਿਕਾਰਾਂ ਦੀ ਰੱਖਿਆ ਅਤੇ ਪ੍ਰਵਾਸੀ ਮਸਲਿਆਂ ਦੇ ਅਗੇਤਰ ਕਦਮਾਂ ਦੀ ਦਿਸ਼ਾ ਵਿੱਚ ਇੱਕ ਨਵਾਂ ਅਧਿਆਇ ਖੋਲਦੀ ਹੈ।

Show More

Related Articles

Leave a Reply

Your email address will not be published. Required fields are marked *

Back to top button