ताज़ा खबरपंजाब

ਸ਼ਹੀਦੀ ਜੋੜ ਮੇਲੇ ਦਾ ਲੰਗਰ ਬਣਾ ਰਹੀਆਂ ਔਰਤਾਂ ਨਾਲ ਵਾਪਰਿਆ ਵੱਡਾ ਹਾਦਸਾ 1 ਦੀ ਮੋਤ 3 ਜਖਮੀ

ਰਾਜਪੁਰਾ 26 ਦਸੰਬਰ (ਭੂਸ਼ਨ ਬਾਂਸਲ/ ਕੁਲਵਿੰਦਰ ਸਿੰਘ ਬੇਦੀ) : ਸੰਘੜੀ ਧੁੰਦ ਕਾਰਨ ਸੜਕ ਹਾਦਸਿਆ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੋਰਾਨ ਰਾਜਪੁਰਾ ਸ਼ਹਿਰ ਦੇ ਭੋਗਲਾ ਰੋਡ ‘ਤੇ ਲੰਗਰ ਬਣਾ ਰਹੀਆਂ ਔਰਤਾਂ ਨੂੰ ਬੇਕਾਬੂ ਕਾਰ ਦੇ ਕੁਚਲਣ ਕਾਰਨ ਇਕ ਔਰਤ ਦੀ ਮੌਤ ਅਤੇ ਤਿੰਨ ਔਰਤਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਭੋਗਲਾ ਰੋਡ ’ਤੇ ਪੰਜਾਬ ਇਨਕਲੇਵ ਨੇੜੇ ਸੰਗਤ ਵੱਲੋਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਲਗਾਇਆ ਗਿਆ।

ਉੱਥੇ ਔਰਤਾਂ ਅੱਗ ਦੇ ਚੁੱਲ੍ਹੇ ‘ਤੇ ਰੋਟੀਆਂ ਬਣਾ ਰਹੀਆਂ ਸਨ ਕਿ ਅਚਾਨਕ ਇੱਕ ਬੇਕਾਬੂ ਕਾਰ ਇਨ੍ਹਾਂ ਔਰਤਾਂ ‘ਤੇ ਚੜ੍ਹ ਗਈ, ਜਿਸ ਨਾਲ ਵਿਕਾਸ ਨਗਰ ਦੀ ਰਹਿਣ ਵਾਲੀ ਹੰਸੋ ਦੀ ਮੌਤ ਹੋ ਗਈ ਅਤੇ 3 ਔਰਤਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਕਾਰ ਨੂੰ ਇਕ ਔਰਤ ਚਲਾ ਰਹੀ ਸੀ। ਇਸ ਸਬੰਧੀ ਪੁਲਸ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

Back to top button