ताज़ा खबरपंजाब

ਮਲੋਟ ‘ਚ ਦਿਨ-ਦਿਹਾੜੇ ਐੱਸ.ਐੱਸ. ਜਵੈਲਰਜ਼ ‘ਤੇ ਪਿਸਤੌਲ ਦੀ ਨੋਕ ‘ਤੇ ਲੁੱਟ, ਫਾਇਰਿੰਗ ਕਰਕੇ ਲੁਟੇਰੇ ਫ਼ਰਾਰ

ਮਲੋਟ, 21 ਜੁਲਾਈ (ਜਗਦੀਪ ਧਵਨ) : ਸ਼ਹਿਰ ਦੇ ਗੁਰੂ ਰਵਿਦਾਸ ਨਗਰ ਵਿਖੇ ਸਥਿਤ ਐੱਸ.ਐੱਸ. ਜਵੈਲਰਜ਼ ‘ਤੇ ਮੰਗਲਵਾਰ ਦੁਪਹਿਰ ਦੋ ਹਥਿਆਰਬੰਦ ਨੌਜਵਾਨਾਂ ਨੇ ਦਿਨ-ਦਿਹਾੜੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ। ਵਾਰਦਾਤ ਦੌਰਾਨ ਲੁਟੇਰਿਆਂ ਨੇ ਦੁਕਾਨ ਅੰਦਰ ਅਤੇ ਬਾਹਰ ਫਾਇਰਿੰਗ ਵੀ ਕੀਤੀ ਅਤੇ ਸੋਨੇ ਦੇ ਗਹਿਣਿਆਂ ਨਾਲ ਭਰੇ ਤਿੰਨ ਡੱਬੇ ਲੈ ਕੇ ਫ਼ਰਾਰ ਹੋ ਗਏ।

ਦੁਕਾਨ ਮਾਲਕ ਕਾਂਸ਼ੀ ਰਾਮ ਸੁਨਿਆਰ ਨੇ ਦੱਸਿਆ ਕਿ ਦੋ ਨੌਜਵਾਨ ਗਾਹਕ ਬਣ ਕੇ ਦੁਕਾਨ ‘ਤੇ ਆਏ। ਪਹਿਲਾਂ ਉਨ੍ਹਾਂ ਨੇ ਸੋਨੇ ਦੀ ਅੰਗੂਠੀ ਵਿਖਾਉਣ ਲਈ ਕਿਹਾ ਅਤੇ ਬਾਅਦ ਵਿੱਚ ਕੰਨਾਂ ਦੀਆਂ ਵਾਲੀਆਂ ਦੇਖਣ ਦੀ ਗੱਲ ਕੀਤੀ। ਜਦੋਂ ਉਹ ਗਹਿਣੇ ਵਿਖਾ ਰਿਹਾ ਸੀ ਤਾਂ ਇੱਕ ਨੌਜਵਾਨ ਨੇ ਅਚਾਨਕ ਪਿਸਤੌਲ ਕੱਢ ਕੇ ਉਸ ਨੂੰ ਚੁੱਪ ਰਹਿਣ ਲਈ ਧਮਕਾਇਆ। ਇਸ ਦੌਰਾਨ ਉਸ ਨੇ ਰੌਲਾ ਪਾ ਦਿੱਤਾ ਤਾਂ ਉਸ ਦੇ ਪਿਤਾ ਵੀ ਮੌਕੇ ‘ਤੇ ਆ ਗਏ। ਇਸੇ ਵਿਚਕਾਰ ਮੁਲਜ਼ਮ ਕਾਊਂਟਰ ‘ਤੇ ਪਏ ਸੋਨੇ ਦੇ ਗਹਿਣਿਆਂ ਨਾਲ ਭਰੇ ਤਿੰਨ ਡੱਬੇ ਚੁੱਕ ਕੇ ਭੱਜ ਨਿਕਲੇ।

ਫ਼ਰਾਰ ਹੁੰਦਿਆਂ ਮੁਲਜ਼ਮਾਂ ਨੇ ਦੁਕਾਨ ਅੰਦਰ ਅਤੇ ਬਾਹਰ ਫਾਇਰਿੰਗ ਕੀਤੀ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸਾਰੀ ਵਾਰਦਾਤ ਕਰੀਬ ਪੰਜ ਮਿੰਟ ਵਿੱਚ ਅੰਜਾਮ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਪੈਦਲ ਦੁਕਾਨ ਵਿੱਚ ਆਏ ਸਨ, ਜਦਕਿ ਉਨ੍ਹਾਂ ਦਾ ਇੱਕ ਸਾਥੀ ਨਜ਼ਦੀਕ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ। ਵਾਰਦਾਤ ਤੋਂ ਬਾਅਦ ਤਿੰਨੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।

ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ ‘ਤੇ ਥਾਣਾ ਸਿਟੀ ਮਲੋਟ ਦੇ ਇੰਚਾਰਜ ਇੰਸਪੈਕਟਰ ਵਰੁਣ ਯਾਦਵ ਅਤੇ ਡੀਐਸਪੀ ਮਲੋਟ ਜਸਪਾਲ ਸਿੰਘ ਧਾਲੀਵਾਲ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਲੁਟੇਰਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ।

ਦਿਨ-ਦਿਹਾੜੇ ਹੋਈ ਇਸ ਲੁੱਟ ਅਤੇ ਫਾਇਰਿੰਗ ਦੀ ਘਟਨਾ ਨਾਲ ਗੁਰੂ ਰਵਿਦਾਸ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਨੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਅਤੇ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਦੀ ਮੰਗ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Back to top button