ताज़ा खबरपंजाब

79ਵੇਂ ਸਾਲਾਨਾ ਮਾਤਾ ਭੱਦਰਕਾਲੀ ਮੇਲੇ ਤੇ ਮੰਦਰ ਕਮੇਟੀ ਵੱਲੋਂ ਕਰਵਾਇਆ ਗਿਆ ਵਿਸ਼ਾਲ ਕਵੀ ਦਰਬਾਰ : ਕੰਵਰ ਇਕਬਾਲ ਸਿੰਘ

ਕਪੂਰਥਲਾ, 14 ਮਈ (ਗੌਰਵ ਮੜੀਆ) : ਮਾਤਾ ਭੱਦਰਕਾਲੀ ਮੇਲਾ ਕਮੇਟੀ ਵੱਲੋਂ 79ਵੇਂ ਸਲਾਨਾ ਮੇਲੇ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ ਕਵੀ-ਦਰਬਾਰ ਮੰਦਿਰ ਦੀ ਮੁੱਖ ਸਟੇਜ ਤੇ ਕਰਵਾਇਆ ਗਿਆ। ਮੰਦਿਰ ਕਮੇਟੀ ਦੇ ਅਹੁਦੇਦਾਰਾਂ ਵਿੱਚ ਸ਼ਾਮਿਲ ਪ੍ਰਧਾਨ ਸ਼੍ਰੀ ਪਰਸ਼ੋਤਮ ਪਾਸੀ, ਚੇਅਰਮੈਨ ਸ਼੍ਰੀ ਰਾਧੇ ਸ਼ਾਮ ਸ਼ਰਮਾ, ਉੱਪ ਚੇਅਰਮੈਨ ਸ਼੍ਰੀ ਭੁਪਿੰਦਰ ਅਨੰਦ, ਜਨਰਲ ਸੈਕਟਰੀ ਬਿੰਨੀ ਆਨੰਦ, ਅਤੇ ਨੌਜਵਾਨ ਆਗੂ ਰਾਹੁਲ ਆਨੰਦ ਜਿਹੇ ਮੈਂਬਰਾਂ ਸਮੇਤ ਸਮੁਚੇ ਕਮੇਟੀ ਮੈਂਬਰਾਂ ਵੱਲੋਂ ਸਾਂਝੇ ਤੌਰ ਤੇ ਕੀਤੇ ਗਏ ਫੈਸਲੇ ਅਨੁਸਾਰ ਕੌਮਾਂਤਰੀ ਕਵੀ ਕੰਵਰ ਇਕਬਾਲ ਸਿੰਘ ਜੀ (ਚੇਅਰਮੈਨ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ, ਐਕਸਾਈਜ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ) ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਵੀ-ਦਰਬਾਰ ਦਾ ਸੰਚਾਲਨ ਕੀਤਾ।

ਕਵੀ-ਦਰਬਾਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੰਦਿਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਧੇ ਸ਼ਾਮ ਸ਼ਰਮਾ ਨੇ ਜ਼ਿਕਰ ਕੀਤਾ ਕਿ ਇਸ ਮੇਲੇ ਵਿੱਚ ਹਿੰਦੋਸਤਾਨ ਦੇ ਨਾਮਵਰ ਕਵੀ ਸਮੇਂ-ਸਮੇਂ ਕਰਵਾਏ ਜਾਂਦੇ ਰਹੇ ਕਵੀ ਦਰਬਾਰਾਂ ਵਿੱਚ ਹਾਜ਼ਰੀ ਲਗਵਾਉਂਦੇ ਰਹੇ ਹਨ। ਲੰਮੇ ਸਮੇਂ ਤੋਂ ਚੱਲੀ ਆ ਰਹੀ ਇਸ ਪਰੰਪਰਾ ਨੂੰ ਨਿਰੰਤਰ ਤੋਰਦਿਆਂ ਹੋਇਆਂ ਰਾਸ਼ਟਰੀ ਕਵੀ ਵਜੋਂ ਮਾਨਤਾ ਪ੍ਰਾਪਤ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਲਗਾਤਾਰ ਪਿਛਲੇ 20 ਸਾਲਾਂ ਤੋਂ ਇਸ ਮੇਲੇ ਦਾ ਸੰਚਾਲਨ ਕਰਦੇ ਆ ਰਹੇ ਹਨ। ਅਸੀਂ ਮਾਣ ਮੱਤੇ ਹਾਂ ਕਿ ਕੰਵਰ ਇਕਬਾਲ ਸਿੰਘ ਜੀ ਜ਼ਿਲ੍ਹਾ ਚੇਅਰਮੈਨ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਸਮੇਤ ਪੰਜਾਬ ਸਰਕਾਰ ਵਿੱਚ ਦੂਸਰੇ ਬੜੇ ਉੱਚ ਅਹੁਦੇ (ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਵਰਗੀ ਸੰਸਥਾ ਵਿੱਚ) ਸੂਬਾ ਪੱਧਰੀ ਸੇਵਾਵਾਂ ਦੇ ਰਹੇ ਹਨ।

“ਸਾਡੇ ਦੇਸ਼ ਤੇ ਬਣੀ ਹੈ ਭੀੜ ਭਾਰੀ,

ਸੁੱਤੇ ਸ਼ੇਰਾਂ ਨੂੰ ਆਣ ਜਗਾ ਦਾਤੀ” 

ਮੇਲਾ ਕਮੇਟੀ ਵੱਲੋਂ ਦਿੱਤੇ ਗਏ ਉਪਰੋਕਤ ਤਰਹ ਮਿਸਰੇ ਅਨੁਸਾਰ ਇਸ ਵਾਰ ਪੰਜਾਬ ਦੇ ਨਾਮਵਰ 13 ਕਵੀਆਂ ਵਿੱਚ ਸ਼ਾਮਲ ਸ਼ਾਇਰ ਕੰਵਰ ਇਕਬਾਲ ਸਿੰਘ, ਲਾਲੀ ਕਰਤਾਰਪੁਰੀ, ਲੱਕੀ ਮੱਲੀਆਂ ਵਾਲਾ, ਸੁਰਜੀਤ ਸਾਜਨ, ਦੀਸ਼ ਦਬੁਰਜੀ, ਆਸ਼ੂ ਕੁਮਰਾ, ਮੁਖ਼ਤਾਰ ਸਹੋਤਾ, ਗੁਰਦੀਪ ਗਿੱਲ, ਤੇਜਬੀਰ ਸਿੰਘ, ਰਜਨੀ ਵਾਲੀਆ, ਮੰਗਲ ਸਿੰਘ ਭੰਡਾਲ, ਸੁਰਿੰਦਰ ਸਿੰਘ ਅਤੇ ਅਮਨ ਗਾਂਧੀ ਆਦਿ ਕਵੀਆਂ ਨੇ ਆਪੋ-ਆਪਣੀ ਸ਼ਾਇਰੀ ਨਾਲ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਇੱਥੇ ਵਿਸ਼ੇਸ਼ ਤੌਰ ਤੇ ਇਹ ਵੀ ਵਰਨਣਯੋਗ ਹੈ ਕਿ PPC ਲਾਈਵ ਚੈਨਲ ਰਾਹੀਂ ਇਸ ਮੇਲੇ ਦਾ ਸਿੱਧਾ ਪ੍ਰਸਾਰਣ (ਲਾਈਵ ਟੈਲੀਕਾਸਟ) ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Back to top button