ताज़ा खबरपंजाब

ਮੀਂਹ ਕਾਰਨ ਡਿੱਗੀ ਬਾਲਿਆਂ ਵਾਲੀ ਛੱਤ, ਪਰਿਵਾਰ ਵਾਲ-ਵਾਲ ਬਚਿਆ

ਜੰਡਿਆਲਾ ਗੁਰੂ, 15 ਜੂਨ (ਕੰਵਲਜੀਤ ਸਿੰਘ ਲਾਡੀ) : ਇੱਥੋਂ ਥੋੜੀ ਦੂਰ ਪੈਂਦੇ ਪਿੰਡ ਜੋਧਾਨਗਰੀ ਵਿਖੇ ਬੀਤੀ ਰਾਤ ਤੇਜ ਬਾਰਸ਼ ਤੇ ਹਨੇਰੀ ਝੱਖੜ ਕਾਰਨ ਇਕ ਗਰੀਬ ਪਰਿਵਾਰ ਦੀ ਬਾਲਿਆਂ ਵਾਲੀ ਛੱਤ ਦੇ ਬਾਲੇ ਟੁੱਟਣ ਕਾਰਨ ਜਸਪਾਲ ਸਿੰਘ ਸਾਬੂ ਤੇ ਉਸ ਦਾ ਪਰਿਵਾਰ ਜੋ ਕਿ ਹੇਠਾਂ ਸੁੱਤੇ ਸਨ। ਮਲਬਾ ਡਿਗਣ ਨਾਲ ਥੱਲੇ ਆ ਗਏ। ਰੌਲਾ ਪੈਣ ਗਵਾਂਡੀਆਂ ਵੱਲੋਂ ਉਨਾਂ ਨੂੰ ਕੱਢਿਆ ਗਿਆ। ਜਸਪਾਲ ਸਿੰਘ ਨੇ ਦੱਸਿਆ, ਕਿ ਰਾਤ ਕਰੀਬ ਤਿੰਨ ਵਜੇ ਦੇ ਕਰੀਬ ਉਨਾਂ ਦਾ ਪਰਿਵਾਰ ਇਸ ਕਮਰੇ ਵਿੱਚ ਸੁੱਤਾ ਪਿਆ ਸੀ। ਅਚਾਨਕ ਬਾਰਸ਼ ਕਰਕੇ ਇਕ ਪੱਖਾ ਥੱਲੇ ਡਿਗਿਆ ਤੇ ਉਹ ਮਲਬੇ ਦੇ ਥੱਲੇ ਆ ਗਏ।

ਪਰ ਵਾਹਿਗੁਰੂ ਦੀ ਕ੍ਰਿਪਾ ਨਾਲ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਸ ਸਮੇਂ ਉਨਾਂ ਦਾ ਪਰਿਵਾਰ ਸਦਮੇ ਵਿੱਚ ਹੈ। ਜਦ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨਾ ਨੇ ਭਰੋਸਾ ਦਿਵਾਇਆ। ਕਿ ਸਰਕਾਰ ਵੱਲੋਂ ਮਾਲੀ ਸਹਾਇਤਾ ਲਈ ਸਾਰੀ ਕਾਰਵਾਈ ਕਰਕੇ ਭੇਜ ਦਿੱਤੀ ਜਾਵੇਗੀ । ਤਾਂ ਕਿ ਗਰੀਬ ਪਰਿਵਾਰ ਦੀ ਸਹਾਇਤਾ ਹੋ ਸਕੇ ।

Show More

Related Articles

Leave a Reply

Your email address will not be published. Required fields are marked *

Back to top button