ताज़ा खबरपंजाब

ਪਿੰਡ ਖਲਚੀਆਂ ਵਿੱਚ ਕਾਂਗਰਸ ਹੋਈ ਮਜ਼ਬੂਤ ਭਲਾਈਪੁਰ ਵੱਲੋਂ ਕਈ ਪਰਿਵਾਰ ਕੀਤੇ ਗਏ ਕਾਂਗਰਸ ‘ਚ ਸ਼ਾਮਿਲ

ਬਾਬਾ ਬਕਾਲਾ, 28 ਅਪ੍ਰੈਲ (ਸੁਖਵਿੰਦਰ ਬਾਵਾ) : ਅੱਜ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਹਰਮਨ ਪਿਆਰੇ ਲੀਡਰ ਸੰਤੋਖ ਸਿੰਘ ਭਲਾਈਪੁਰ ਨੂੰ ਉਸ ਸਮੇਂ ਪਿੰਡ ਖਲਚੀਆਂ ਵਿੱਚੋਂ ਵੱਡਾ ਬਲ ਮਿਲਿਆ ਜਦੋਂ ਜਸਪਿੰਦਰ ਸਿੰਘ ਐਸਪੀ ਵੱਲੋਂ ਆਪਣੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਨੂੰ ਮਜਬੂਤ ਕਰਨ ਲਈ ਰੱਖੀ ਇੱਕ ਮੀਟਿੰਗ ਰੈਲੀ ਦਾ ਰੂਪ ਧਾਰ ਗਈ ਅਤੇ ਜਿਸ ਵਿੱਚੋਂ 20 ਤੋਂ 25 ਪਰਿਵਾਰਾਂ ਨੇ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਅਤੇ ਸੰਤੋਖ ਸਿੰਘ ਭਲਾਈਪੁਰ ਦੇ ਹੱਥ ਹੋਰ ਮਜਬੂਤ ਕੀਤੇ।

ਸੰਤੋਖ ਸਿੰਘ ਭਲਾਈਪੁਰ ਵੱਲੋਂ ਪਿੰਡ ਵਾਸੀਆਂ ਨੂੰ ਆਪਣੇ ਗਲ ਨਾਲ ਲਾ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ। ਹਲਕਾ ਬਾਬਾ ਬਕਾਲਾ ਸਾਹਿਬ ਵਿਚ ਭਲਾਈਪੁਰ ਕਾਂਗਰਸ ਪਾਰਟੀ ਨੂੰ ਦਿਨੋਂ ਦਿਨ ਹੋਰ ਮਜ਼ਬੂਤ ਕਰ ਰਹੇ ਹਨ। ਅੱਜ ਇਸੇ ਲੜੀ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਖਲਚੀਆਂ ਤੋਂ ਵੱਖ ਵੱਖ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ਆਏ ਲੋਕਾਂ ਨੂੰ ਅੱਜ ਭਲਾਈਪੁਰ ਵੱਲੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਭਲਾਈਪੁਰ ਨੇ ਕਿਹਾ ਕਿ ਇਹ ਸ਼ਾਮਲ ਹੋਣ ਵਾਲੇ ਸਾਰੇ ਨੌਜਵਾਨ ਭੈਣ ਭਰਾ ਅਤੇ ਬਜ਼ੁਰਗ ਅੱਜ ਤੋਂ ਮੇਰਾ ਪਰਿਵਾਰ ਹੈ ਅਤੇ ਇਨ੍ਹਾਂ ਦੇ ਹਰ ਦੁੱਖ-ਸੁੱਖ ਵਿਚ ਭਲਾਈਪੁਰ ਹਮੇਸ਼ਾ ਇਨਾਂ ਲੋਕਾਂ ਨਾਲ ਖੜ੍ਹਾ ਨਜ਼ਰ ਆਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਬੀ ਜੇ ਪੀ, ਅਕਾਲੀ ਦਲ ਅਤੇ ‘ਆਪ’ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦਾ ਘਾਣ ਕੀਤਾ ਹੈ, ਉਥੇ ਮੌਜੂਦਾ ਸਰਕਾਰ ਦੇ ਆਗੂ ਕਾਰੋਬਾਰੀਆਂ ਨਾਲ ਧੱਕਾ ਤਾਂ ਕਰ ਹੀ ਰਹੇ ਹਨ, ਉਥੇ ਪੰਜਾਬ ਦੇ ਰਖਵਾਲੇ ਸਾਡੀਆਂ ਧੀਆਂ-ਭੈਣਾਂ ਨੂੰ ਭਰਿਡ ਦੱਸ ਕੇ ਸਾਰੇ ਪੰਜਾਬ ਨੂੰ ਸ਼ਰਮਸਾਰ ਵੀ ਕਰ ਰਹੇ ਹਨ।

ਭਲਾਈਪੁਰ ਨੇ ਅੱਗੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਹੀ ਅਣਖੀ ਲੋਕ ਹਨ ਤੇ 2027 ਵਿਚ ਇਨ੍ਹਾਂ ਪੰਜਾਬ ਵਿਰੋਧੀਆਂ ਨੂੰ ਮੂੰਹ ਨਹੀਂ ਲਾਉਣਗੇ ਤੇ ਕਾਂਗਰਸ ਪਾਰਟੀ ਦੀ ਬਹੁਤ ਵੱਡ ਬਹੁਮਤ ਨਾਲ ਸਰਕਾਰ ਬਣਾਉਗੇ। ਇਸ ਮੌਕੇ ਭਲਾਈਪੁਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਵਿਅਕਤੀਆਂ ਨੂੰ ਸਿਰੋਪਾਓ ਦੇ ਕਿ ਸਨਮਾਨਿਤ ਵੀ ਕੀਤਾ ਜਿਸ ਵਿੱਚ ਮੱਸਾ ਸਿੰਘ,ਜਗੀਰ ਸਿੰਘ,ਦਲੇਰ ਸਿੰਘ, ਗਿੱਲ ਫੋਟੋ ਸਟੂਡੀਓ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਚੈਨ ਸਿੰਘ,ਜਗਦੀਪ ਸਿੰਘ, ਕੁਲਦੀਪ ਸਿੰਘ, ਕਸ਼ਮੀਰ ਸਿੰਘ, ਨੰਬਰਦਾਰ ਅਮਰਿਕ ਸਿੰਘ, ਸੁਖਜੀਤ ਸਿੰਘ, ਗੁਰਲਾਲ ਸਿੰਘ ਗੁਰਜੰਟ ਸਿੰਘ,ਗੁਰਪ੍ਰੀਤ ਸਿੰਘ ਪ੍ਰਭਦਿਆਲ ਸਿੰਘ, ਪਰਮਜੀਤ ਸਿੰਘ,ਗੁਰਿੰਦਰ ਸਿੰਘ, ਗੈਰੀ ਧੰਜਲ,ਸਤਵਿੰਦਰ ਸਿੰਘ, ਸਾਵਰਨ ਸਿੰਘ,ਸੁਖਦੇਵ ਸਿੰਘ ਬਿਕਰਮ ਸਿੰਘ,ਨਿਸ਼ਾਨ ਸਿੰਘ, ਸੰਤੋਖ ਸਿੰਘ, ਗੁਰਮੀਤ ਸਿੰਘ,

ਬਿੱਟੂ ਸਿੰਘ,ਨਰਿੰਦਰ ਕੌਰ, ਪ੍ਰੀਤ ਕੌਰ,ਰਾਣੀ ਪ੍ਰਧਾਨ ਅਤੇ ਇਸ ਮੌਕੇ ਸਰਦਾਰ ਸੰਤੋਖ ਸਿੰਘ ਭਲਾਈਪੁਰ ਦੇ ਨਾਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ ਪ੍ਰਧਾਨ ਦਲੇਰ ਸਿੰਘ ਸਰਲੀ, ਸਰਪੰਚ ਹਰਪਾਲ ਸਿੰਘ ਜਲਾਲਾਬਾਦ,ਹਰਿੰਦਰ ਸਿੰਘ ਮੱਲ੍ਹਾ,ਗੁਰਦਿਆਲ ਸਿੰਘ ਕੰਗ, ਪ੍ਰਧਾਨ ਜਰਮਨਜੀਤ ਸਿੰਘ ਢਿੱਲੋ,ਗੁਰਮੀਤ ਸਿੰਘ ਐਮ ਸੀ ਰਈਆ, ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ, ਜਸਪਿੰਦਰ ਸਿੰਘ ਐਸਪੀ, ਪ੍ਰਭ ਥੋਥੀਆਂ, ਸੁੱਖ ਸ਼ਾਹ,ਲਖਵਿੰਦਰ ਸਿੰਘ ਸਰਪੰਚ,ਗੁਰਮੁਖ ਸਿੰਘ ਸਰਪੰਚ,ਸਵਰਨਜੀਤ ਸੰਧੂ

ਡਾ.ਬਿੱਲਾ, ਬਾਊ ਤਿੰਮੋਵਾਲ, ਜੈਜੀ ਬਾਠ, ਮਨਜੀਤ ਸਿੰਘ ਧਾਮੀ, ਕਰਨ ਧਾਮੀ,ਚਰਨ ਸਿੰਘ ਕੈਸ਼ੀਅਰ,ਬਲਵਿੰਦਰ ਸਿੰਘ,ਰਛਪਾਲ ਸਿੰਘ, ਸੰਤੋਖ ਸਿੰਘ ਮੈਂਬਰ ਪੰਚਾਇਤ, ਜਸਵੰਤ ਸਿੰਘ,ਜਸਬੀਰ ਸਿੰਘ,ਸੁਖਚੈਨ ਸਿੰਘ,ਗੋਰਾ ਡੀ.ਪੀ. ਮਾਸਟਰ ਯਾਦੀ ਡੀ.ਪੀ. ਮਾਸਟਰ, ਹਰਪਾਲ ਸਿੰਘ, ਕੁੰਨਣ ਸਿੰਘ ਬਾਣੀਆ,ਜੋਗਿੰਦਰ ਸਿੰਘ,ਅਮਰੀਕ ਸਿੰਘ ਨੰਬਰਦਾਰ, ਹਰਦਿਆਲ ਵਾਲਮੀਕੀ, ਸੁਖਵਿੰਦਰ ਸਿੰਘ, ਪੀਏ ਜਗਦੀਪ ਸਿੰਘ ਮਾਨ,ਨਵਦੀਪ ਸਿੰਘ,ਸੁਰਜੀਤ ਸਿੰਘ,ਮੰਗਾ,ਨਿਰਵੈਰ ਸਿੰਘ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button