ताज़ा खबरपंजाब

ਜੰਡਿਆਲਾ ਗੁਰੂ ਦੇ ਸਭ ਤਹਿਸੀਲਦਾਰ ਵਜੋਂ ਰਜਬ੍ਰਿੰਦਰ ਸਿੰਘ ਧਨੋਆ ਨੇ ਚਾਰਜ ਸੰਭਾਲਿਆ

ਜੰਡਿਆਲਾ ਗੁਰੂ , 03 ਮਈ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਨਾਇਬ ਤਹਿਸੀਲਦਾਰ ਵਜੋਂ ਰਾਜ ਬਰਿੰਦਰ ਸਿੰਘ ਧਨੋਆ ਜੀ ਨੇ ਚਾਰਜ ਸੰਭਾਲਿਆ। ਜਿਸ ਤੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿਚ ਨੰਬਰਦਾਰਾ ਨੇ ਨਾਇਬ ਤਹਿਸੀਲਦਾਰ ਰਾਜ ਬਰਿੰਦਰ ਸਿੰਘ ਧਨੋਆ ਜੀ ਨੂੰ ਫੁੱਲਾਂ ਦਾ ਬੁੱਕਾਂ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਨਾਇਬ ਤਹਿਸੀਲਦਾਰ ਰਾਜ ਬਰਿੰਦਰ ਸਿੰਘ ਧਨੋਆ ਜੀ ਨੇ ਕਿਹਾ ਕਿ ਕਿਸੇ ਵੀ ਕੰਮ ਕਰਵਾਉਣ ਲਈ ਆਉਣ ਵਾਲੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਲੋਕਾ ਦੇ ਰੁਕੇ ਹੋਏ ਕੋਈ ਵੀ ਕੰਮ ਟਾਈਮ ਸਿਰ ਨਿਪਟਾਏ ਜਾਣਗੇ ਬਕਾਇਆ ਪਏ ਜੰਡਿਆਲਾ ਗੁਰੂ ਦੇ ਇੰਤਕਾਲ ਵੀ ਨਿਪਟਾਏ ਗਏ ਹਨ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰ ਇਕ ਦਾ ਕੰਮ ਵਾਰੀ ਦੇ ਆਧਾਰ ਤੇ ਕੀਤਾ ਜਾਵੇਗਾ।

ਇਸ ਮੌਕੇ ਹਾਜ਼ਰ ਮੁਖਵਿੰਦਰ ਸਿੰਘ ਰੀਡਰ, ਅਤੁਲ ਪਟਵਾਰੀ, ਅਰੁਣ ਕੁਮਾਰ ਬਿੱਟੂ ਵਸੀਕਾ, ਕਿਸ਼ਨ ਵਸੀਕਾ, ਕੁਲਦੀਪ ਵਸੀਕਾ,ਸੇਵਕ ਵਸੀਕਾ, ਮਨਜੀਤ ਸਿੰਘ ਪੱਪੀ, ਵੀਰ ਸਿੰਘ ਨੰਬਰਦਾਰ, ਹਰਜੀਤ ਸਿੰਘ ਬੰਡਾਲਾ, ਰਵਿੰਦਰ ਸਿੰਘ ਪੀ ਟੀ ਨੰਬਰਦਾਰ, ਜਸਬੀਰ ਸਿੰਘ ਸੋਹੀ , ਦਲਬੀਰ ਸਿੰਘ ਨੰਬਰਦਾਰ,ਟਿੰਕੂ, ਸੋਢੀ, ਗੁਰਸੇਵਕ ਸਿੰਘ,ਮਨਪ੍ਰੀਤ ਸਿੰਘ ਜਾਣੀਆ,ਗੁਰਦੀਪ ਸਿੰਘ ਭੋਲਾ,ਵਿਵੇਕ ਸ਼ਰਮਾ,ਹਰਜੀਤ ਸਿੰਘ ਨੰਬਰਦਾਰ, ਬਲਬੀਰ ਸਿੰਘ ਸਾਬਕਾ ਸਰਪੰਚ,ਅਰਮਿੰਦਰ ਸਿੰਘ ਸੋਢੀ ,ਕੰਵਲਜੀਤ ਸਿੰਘ ਲਾਡੀ,ਪਰਗਟ ਸਿੰਘ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button