ताज़ा खबरपंजाब

ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਵਿਖੇ ਮੁਫ਼ਤ ਆਯੁਸ਼ ਕੈਂਪ ਆਯੋਜਿਤ, 1094 ਮਰੀਜ਼ਾਂ ਦੀ ਹੋਈ ਜਾਂਚ

ਜਲੰਧਰ, 8 ਸਤੰਬਰ (ਧਰਮਿੰਦਰ ਸੋਂਧੀ) : ਡਾਇਰੈਕਟਰ ਆਯੁਰਵੇਦ ਪੰਜਾਬ ਡਾ. ਰਮਨ ਖੰਨਾ ਜੀ ਦੇ ਹੁਕਮਾਂ ਅਤੇ ਜ਼ਿਲ੍ਹਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਜਲੰਧਰ ਡਾ. ਦੀਵਾਨ ਚੰਦ ਧੀਰ ਜੀ ਦੀ ਅਗਵਾਈ ਹੇਠ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਵਿਖੇ ਇਕ ਵਿਸ਼ਾਲ ਮੁਫ਼ਤ ਆਯੁਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਐੱਸ. ਐੱਸ. ਏ. ਓ. ਡਾ. ਸੁਮਨ ਗਿੱਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਕੈਂਪ ਦੌਰਾਨ ਕੁੱਲ 1094 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ ਅਤੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ। ਇਸ ਵਿੱਚੋਂ ਆਯੁਰਵੈਦਿਕ ਡਾਕਟਰਾਂ ਵੱਲੋਂ 687 ਮਰੀਜ਼ਾਂ ਅਤੇ ਹੋਮਿਓਪੈਥਿਕ ਡਾਕਟਰਾਂ ਵੱਲੋਂ 407 ਮਰੀਜ਼ਾਂ ਦੀ ਡਾਕਟਰੀ ਜਾਂਚ ਕੀਤੀ ਗਈ। ਕੈਂਪ ਵਿੱਚ ਆਯੁਰਵੈਦਿਕ ਮੈਡੀਕਲ ਅਫ਼ਸਰ ਡਾ. ਅਮਿਤ ਕੁਮਾਰ ਸਿੱਧੂ ਵੱਲੋਂ ਲੋੜਵੰਦ ਮਰੀਜ਼ਾਂ ਦੀ ਨਾੜੀ ਪਰਖ (ਨਾੜੀ ਪ੍ਰੀਖਿਆ) ਕਰਕੇ ਦਵਾਈਆਂ ਤਜਵੀਜ਼ ਕੀਤੀਆਂ ਗਈਆਂ।

ਇਸ ਮੁਫ਼ਤ ਮੈਡੀਕਲ ਕੈਂਪ ਵਿੱਚ ਆਯੁਰਵੈਦਿਕ ਵਿਭਾਗ ਵੱਲੋਂ ਡਾ. ਅਮਿਤ ਕੁਮਾਰ ਸਿੱਧੂ, ਡਾ. ਕ੍ਰਿਤੀਕਾ ਸ਼ਰਮਾ, ਡਾ. ਪ੍ਰਿਯੰਕਾ ਭੰਡਾਰੀ (ਸਾਰੇ ਆਯੁਰਵੈਦਿਕ ਮੈਡੀਕਲ ਅਫ਼ਸਰ), ਉਪਵੈਦ ਜਸਵੀਰ ਕੌਰ, ਹਰਮਿੰਦਰ ਸਿੰਘ, ਅਟੈਂਡੈਂਟ ਸੁਨੀਲ ਕਮਾਲ, ਸੀ.ਐੱਚ.ਓ. ਨਤਾਸ਼ਾ, ਏ.ਐੱਨ.ਐੱਮ. ਦਲਜੀਤ ਕੌਰ, ਆਸ਼ਾ ਵਰਕਰ ਮਨਦੀਪ ਕੌਰ ਅਤੇ ਸਤਿਆ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

ਦੂਜੇ ਪਾਸੇ ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਰਿਤੇਸ਼ ਹਿਤੈਸ਼ੀ, ਡਾ. ਅੰਕਿਤ ਮਹਿਤਾ, ਡਿਸਪੈਂਸਰ ਮਿਸ ਸੀਮਾ, ਵਿਸ਼ਾਲ ਮਹਿਤਾ, ਸੰਜੀਵ ਚੋਪੜਾ ਅਤੇ ਦਰਜਾ ਚਾਰ ਕਰਮਚਾਰੀ ਮਨੀਸ਼ ਕੁਮਾਰ ਵੱਲੋਂ ਮੁਸਤੈਦੀ ਨਾਲ ਡਿਊਟੀ ਨਿਭਾਈ ਗਈ।

Show More

Related Articles

Leave a Reply

Your email address will not be published. Required fields are marked *

Back to top button