ताज़ा खबरपंजाब

ਗੁਰੂ ਨਾਨਕ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ ਦੀ ਲੋੜ : ਖੋਜੇਵਾਲ

ਕਪੂਰਥਲਾ, 30 ਅਕਤੂਬਰ (ਗੌਰਵ ਮੜੀਆ) : ਗੁਰਦੁਆਰਾ ਸ਼ਹੀਦਾਂ ਪ੍ਰਬੰਧਕ ਕਮੇਟੀ ਪਿੰਡ ਖੋਜੇਵਾਲ ਦੇ ਵਲੋਂ ਸ਼੍ਰੀ ਗੁਰੂ ਨਾਨਕ ਜੀ ਦੇ ਗੁਰਪੁਰਬ ਨੂੰ ਸਮਰਪਿਤ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਦੇ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸ਼ਿਰਕਤ ਕਰਦਿਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ।ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਜੀ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਮਨੁੱਖ ਰਿਸ਼ੀਆਂ,ਮੁਨੀਆਂ,ਗੁਰੂਆਂ,ਸੰਤਾਂ ਅਤੇ ਭਗਤਾਂ ਦੀ ਧਰਤੀ ਦਾ ਵਸਨੀਕ ਹੈ।ਇਹਨਾਂ ਮਹਾਂਪੁਰਸ਼ਾਂ ਦਾ ਜੀਵਨ ਅਤੇ ਸਿੱਖਿਆਵਾਂ ਮਨੁੱਖ ਲਈ ਮਾਰਗ ਦਰਸ਼ਕ ਦਾ ਕੰਮ ਕਰਦੀਆਂ ਹਨ।

ਅਜਿਹੇ ਮਹਾਂਪੁਰਸ਼ਾਂ ਵਿੱਚੋਂ ਸਿੱਖ ਧਰਮ ਦੇ ਬਾਨੀ, ਸਾਂਝੀਵਾਲਤਾ ਦੇ ਪ੍ਤੀਕ ਅਤੇ ਭਾਈਚਾਰਕ ਏਕਤਾ ਦੇ ਪ੍ਚਾਰਕ ਗੁਰੂ ਨਾਨਕ ਦੇਵ ਜੀ ਇੱਕ ਹਨ।ਅੱਜ ਲੋੜ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚੱਲੀਏ।ਗੁਰੂ ਜੀ ਨੇ ਸਾਨੂੰ ਕਿਰਤ ਕਰੋ,ਨਾਮ ਜਪੋ ਤੇ ਵੰਡ ਕੇ ਛਕੋ ਦਾ ਸੁਨੇਹਾ ਦਿੱਤਾ ਸੀ।ਸਾਨੂੰ ਦਸਾਂ ਨਹੁੰਆਂ ਦੀ ਕਿਰਤ ਕਮਾਈ,ਨਾਮ ਜਪਣਾ ਅਤੇ ਵੰਡ ਕੇ ਛਕਣਾ ਚਾਹੀਦਾ ਹੈ।ਸਾਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਔਰਤ ਦੀ ਹੋਂਦ ਨਾਲ ਹੀ ਸਮਾਜ ਅਤੇ ਮਨੁੱਖ ਜਾਤੀ ਦੀ ਹੋਂਦ ਕਾਇਮ ਹੈ।ਸਾਨੂੰ ਜਾਤ ਪਾਤ ਦੇ ਬੰਧਨ ਤੋਂ ਉੱਪਰ ਉੱਠ ਕੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ।ਉਨ੍ਹਾਂਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਰਬ-ਸਾਂਝੀ ਧੁਰ ਕੀ ਬਾਣੀ ਰਾਹੀਂ ਹਰ ਧਰਮ ਜਾਂ ਨਸਲ ਦੇ ਵਿਤਕਰੇ ਤੋਂ ਬਿਨਾ ਸਿੱਧੇ ਰਾਹ ਪਾਉਣ ਦਾ ਜਤਨ ਕੀਤਾ ਹੈ।

ਆਪ ਹਰ ਇੱਕ ਨੂੰ ਉਤਸ਼ਾਹਿਤ ਕਰਦੇ ਹਨ,ਹੌਸਲਾ ਤੇ ਨਸੀਹਤ ਦਿੰਦੇ ਸਨ ਕਿ ਉਹ ਅਸਲੀਅਤ ਨੂੰ ਸਮਝੇ।ਗੁਰੂ ਜੀ ਦਾ ਮੁੱਖ ਸੰਦੇਸ਼ ਇਹ ਹੈ ਕਿ ਮਨੁੱਖਤਾ ਬੁਰਾਈ ਦਾ ਟਾਕਰਾ ਕਰੇ ਤੇ ਸਾਰੇ ਸੰਸਾਰ ਦੀ ਭਲਾਈ ਲਈ ਯਤਨ ਕਰੇ।ਗੁਰੂ ਨਾਨਕ ਦੇਵ ਜੀ ਦੀ ਬਾਣੀ ਹੰਕਾਰ ਦਾ ਤਿਆਗ ਤੇ ਨਿਮਰਤਾ ਦਾ ਸਬਕ ਸਿਖਾਉਂਦੀ ਹੈ।ਗੁਰੂ ਜੀ ਵੱਖ ਵਖ ਧਰਮਾਂ ਅਤੇ ਕੌਮਾਂ ਵਿੱਚ ਪਾਏ ਜਾਂਦੇ ਨਸਲੀ ਤੇ ਧਾਰਮਕ ਪੱਖ-ਪਾਤ ਦੇ ਵਿਰੁੱਧ ਤੇ ਹਰ ਇੱਕ ਨਾਲ ਇੱਕੋ ਜਿਹਾ ਸਲੂਕ ਕਰਨ ਦੀ ਸਲਾਹ ਦਿੰਦੇ ਸਨ।ਉਹਨਾਂ ਦੀ ਫਿਲਾਸਫੀ ਸਮਾਜਕ,ਰਾਜਸੀ,ਧਾਰਮਿਕ ਤੇ ਵਿੱਤੀ ਫਰਕਾਂ ਨੂੰ ਮਿਟਾਉਂਦੀ ਹੈ।ਇਸ ਮੌਕੇ ਤੇ ਗੁਰਦੁਆਰਾ ਸ਼ਹੀਦਾਂ ਖੌਜੇਵਾਲ ਪਰਬੰਧਕ ਕਮੇਟੀ ਤੌਂ ਸ ਤਰਸੇਮ ਸਿੰਘ ਦਿਓਲ, ਸ ਕੇਵਲ ਸਿੰਘ ਦਿਓਲ, ਪਰਧਾਨ ਗੁਰਦੁਆਰਾ ਸੈਟਰਲ ਖੌਜੇਵਾਲ ਸਸੁਖਵਿੰਦਰ ਸਿੰਘ ਪੱਪਾ,ਗੁਰਸ਼ੇਰ ਸਿੰਘ ਦਿਓਲ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button