ताज़ा खबरपंजाब

ਜਦੋਂ ਤੱਕ ਭਰਿਸ਼ਟਾਚਾਰ ਰਿਸ਼ਵਤਖੋਰੀ ਅਤੇ ਅਨਪੜ੍ਹ ਨੇਤਾਵਾਂ ਤੋਂ ਛੁਟਕਾਰਾ ਨਹੀਂ ਮਿਲਦਾ ਉਨੀ ਦੇਰ ਦੇਸ਼ ਦੀ ਆਜ਼ਾਦੀ ਅਧੂਰੀ ਹੈ : ਦਿਓੜਾ

ਚੰਡੀਗੜ੍ਹ/ ਜਲੰਧਰ 16 ਅਗਸਤ (ਹਰਜਿੰਦਰ ਸਿੰਘ) : ਦੇਸ ਬਹੁਤ ਕੁਰਬਾਨੀਆਂ ਦੇਣ ਤੋਂ ਬਾਵਜੂਦ ਭਾਵੇਂ 1947 ਵਿੱਚ ਅੰਗਰੇਜਾਂ ਦੀ ਗੁਲਾਮੀ ਤੋਂ ਆਜਾਦ ਹੋ ਗਿਆ ਅੱਜ ਵੀ ਲੈ-ਰਿਸਟਾਚਾਰ, ਰਿਸਰਖੋਰੀ, ਸਿੱਖਿਆ ਮਾਫੀਆ, ਭੂ-ਮਾਫੀਆ ਰੰਗ ਮਾਫੀਆ ਅਤੇ ਅਨਪੜ ਨੇਤਾਵਾਂ ਦੇ ਚੁਗੱਲ ਵਿੱਚ ਫਸਿਆ ਹੋਇਆ ਹੈ। ਦੇਸ਼ ਦੀ ਸਰਵਉਚ ਸੰਸਦ ਵਿੱਚ ਬੈਠੇ ਕੇ ਕਾਨੂੰਨ ਅਤੇ ਸੰਸਦ ਦਾ ਕੀਮਤੀ ਸਮਾਂ ਸੇਰ ਸ਼ਰਾਬੇ ਵਿੱਚ ਵਿਅਰਥ ਕਰਕੇ ਦੇਸ਼ ਦਾ ਧੰਨ ਅਤੇ ਲੋਕਾਂ ਦੀਆਂ ਭਾਵਨਾ ਨਾਲ ਖਿਲਾੜ ਕਰਦੇ ਰਹਿਣ ਗਏ। ਜਿੰਨਾ ਚਿਰ ਇਹਨਾਂ ਤੋਂ ਛੁਟਕਾਰਾ ਨਹੀਂ ਮਿਲਦਾ ਉਨੀ ਦੇਰ ਦੇਸ਼ ਨੂੰ ਅਸਲ ਆਜ਼ਾਦੀ ਨਹੀਂ ਮਿਲ ਸਕਦੀ ਅਤੇ ਆਮ ਨਾਗਰਿਕ ਨੂੰ ਇਨਸਾਫ ਮਿਸ਼ਨਾ ਤਾਂ ਦੂਰ ਦੀ ਗੱਲ ਹੈ। ਉਪਰੋਕਤ ਵਿਚਾਰ 80ਵੀਂ ਸਵਤੰਤਰਤਾ ਦਿਵਸ ਦੇ ਮੌਕੇ ਤੇ ਪ੍ਰੈਸਰ ਸੰਬੋਧਨ ਕਰਦੇ ਹੋਏ ਕਿਹਾ। ਉਹਨਾਂ ਕਿਹਾ ਕਿ ਦੇਸ਼ ਅੰਦਰ ਆਬਾਦੀ ਬੁਰੀ ਤੇਜੀ ਨਾਲ ਵੱਧ ਰਹੀ ਹੈ। ਜਾਤੀਵਾਦ ਹਾਵੀ ਹੋ ਰਿਹਾ ਹੈ। 80 ਸਾਲ ਬੀਤ ਜਾਂਦੇ ਬਾਵਜੂਦ ਵੀ ਅੱਜ ਦੇਸ਼ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ। ਨੌਜਵਾਨ ਬੇਰੁਜਗਾਰੀ ਵੱਲ ਧੱਕੇ ਜਾ ਰਹੇ ਹਨ। ਪੇਪਰ ਲੀਕ ਤੇ ਹੋਰ ਇਹੋ ਜਿਹੇ ਮੌਖਿਆਂ ਦੇ ਉੱਤੇ ਦੇਸ਼ ਵਿੱਚ ਪ੍ਰਦਰਸ਼ਨ ਹੋ ਰਿਹੇ ਹਨ ਮਹਿਗਾਈ ਆਮ ਲੋਕਾਂ ਜਨ ਜੀਵਨ ਅਸਤ ਵਿਅਸਤ ਕਰ ਰਹੀ ਹੈ। ਚਾਰੇ ਪਾਸੇ ਸੋਰ ਸ਼ਰਾਬਾ ਤੇ ਨੌਜਵਾਨਾਂ ਨੂੰ ਕੋਈ ਸੇਧ ਦੇਣ ਵਾਲਾ ਨਹੀਂ ਹੈ। ਸਿੱਖਿਆ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਭ ਆਪਣੇ-ਆਪਣੇ ਮਨ ਦੀਆਂ ਗੱਲਾਂ ਕਰਦੇ ਹਨ। ਆਮ ਨਾਗਰਿਕ ਜਿਨਾਂ ਨੇ ਵੋਟਾਂ ਪਾ ਕੇ ਸੰਸਦ ਜਾਂ ਵਿਧਾਨ ਸਭਾ ਵਿੱਚ ਉਹਨਾਂ ਨੂੰ ਪਹੁੰਚਾਇਆ ਹੈ। ਉਹਨਾਂ ਦੀ ਆਵਾਜ ਕਦੇ ਸੁਣ ਲਈ ਤਿਆਰ ਨਹੀਂ ਹਨ। ਅੱਜ ਦੇਸ਼ ਅੰਦਰ ਪੱਖਪਾਤ ਦਾ ਮਾਹੌਲ ਬਣ ਚੁੱਕਾ ਹੈ। ਅਤੇ ਸੰਤਾਧਾਰੀ ਤੇ ਵਿਰੋਧੀ ਧਿਰ ਇੱਕ ਦੂਜੇ ਨਾਲ ਗੁੱਥਮ-ਗੁੱਥਾ ਹੋ ਕੇ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੀਆਂ ਹਨ। ਨਾ ਕਿ ਕਿਸੇ ਸਮੱਸਿਆ ਦਾ ਸਮਾਧਾਨ ਵੱਲ ਉਹਨਾਂ ਦਾ ਧਿਆਨ ਹੈ।

ਦਿਉਤਾ ਨੇ ਕਿਹਾ ਕਿ ਸੰਤਾ ਦੇ ਭੁੱਖੇ ਅੱਜ ਦੇਸ਼ ਨੂੰ ਦੇਸ਼ ਦਾ ਘਾਣ ਕਰ ਰਹੇ ਹਨ ਅਤੇ ਦੇਸ਼ ਨੂੰ ਮੁੜ ਤੋਂ ਜਿਹੜਾ ਪੱਖਪਾਤ ਅਤੇ ਜਾਤੀਵਾਦ ਵੱਲ ਧੱਕ ਰਹੇ ਹਨ। ਅੱਜ ਜਰੂਰਤ ਹੈ ਆਬਾਦੀ ਤੇ ਅੰਤੁਸ ਲਗਾਉਣ ਲਈ ਕਾਨੂੰਨ ਲੈ ਕੇ ਆਉਣ ਦੀ। ਨੌਜਵਾਨ ਨੂੰ ਰੁਜਗਾਰ ਜਾਂ ਨੌਕਰੀਆਂ ਦਾ ਪ੍ਰਬੰਧ ਕਰਨ ਦੀ ਨਸਿਆਂ ਨੇ ਸੱਦਾਗਰਾਂ ਨੂੰ ਨੱਥ ਪਾਉਣ ਦੀ, ਭਰਿਸ਼ਟਾਚਾਰ, ਸੌਦੇਬਾਜੀ, ਭੂਮ-ਮਾਫੀਆ, ਸਿੱਖਿਆ ਮਾਫੀਆ ਅਤੇ ਗੈਂਗਸਟਰਾਂ ਦੇ ਨਾਲ-ਨਾਲ ਬਹੂਬਲੀਆਂ ਦੇ ਨਕੇਲ ਪਾਉਣ ਦੀ। ਜਿਸ ਨਾਲ ਆਮ ਨਾਗਰਿਕਾਂ ਮਨੋਵਾਲ ਡਿੱਗ ਉਸਨੂੰ ਉਪਰ ਚੁੱਕਿਆ ਜਾਵੇ ਅਤੇ ਲੋਕਾਂ ਦਾ ਵਿਸ਼ਵਾਸ ਸੋਕਤੰਤਰ ਵਿੱਚ ਬਹਾਲ ਹੋ ਸਕੇ। ਦਿਉੜਾ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਤੇ ਲੰਮੇ-ਲੰਮੇ ਭਾਸ਼ਣ ਦੇ ਕੇ ਇੱਕ ਦੂਜੇ ਨੂੰ ਭੰਡਣ ਦੀ ਪ੍ਰਕਿਰਿਆ ਨਾਲ ਲੋਕਾਂ ਦਾ ਤਾਂ ਦੇਸ਼ ਦਾ ਭਲਾ ਨਹੀਂ ਹੋਵੇਗਾ। ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਮਤ ਭੇਤ ਕੁੱਸਾ ਕੇ ਆਮ ਨਾਗਰਿਕ ਦੀ ਭਲਾਈ ਲਈ ਕੰਮ ਕਰਨ, ਤਾਂ ਹੀ ਦੇਸ਼ ਨੂੰ ਸੱਚੀ ਆਜ਼ਾਦੀ ਮਿਲ ਸਕਦੀ।

Show More

Related Articles

Leave a Reply

Your email address will not be published. Required fields are marked *

Back to top button