ताज़ा खबरपंजाब

ਅੱਤਵਾਦੀ ਹੋਣ ਦੇ ਸ਼ੱਕ ਚ ਫੜ੍ਹੇ ਦੋ ਕਿਰਾਏਦਾਰਾਂ ਨੇ ਖੜ੍ਹੇ ਕੀਤੇ ਕਈ ਸਵਾਲ : ਕਾਲੀਆ

ਕਪੂਰਥਲਾ, 23 ਅਪ੍ਰੈਲ (ਗੌਰਵ ਮੜੀਆ) : ਜ਼ਿਲਾ ਕਪੂਰਥਲਾ ਸਮੇਤ ਪੰਜਾਬ ਭਰ ਦੇ ਕਈ ਖੇਤਰਾਂ ਅੰਦਰ ਵੱਧ ਰਹੀਆਂ ਅਪਰਾਧਿਕ ਗਤੀਵਿਧੀਆਂ ਨੇ ਜਿਥੇ ਸੂਬੇ ਦੀ ਸੁਰੱਖਿਆ ਪ੍ਰਣਾਲੀ ਸਬੰਧੀ ਸਰਕਾਰ ਦੇ ਮੰਤਰੀਆਂ ਅਤੇ ਸਰਕਾਰੀ ਅਫਸਰਸ਼ਾਹੀ ਵੱਲੋਂ ਕੀਤੇ ਜਾਂਦੇ ਦਾਅਵਿਆਂ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ,ਉਥੇ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਦੇ ਸ਼ਹਿਰੀ ਤੇ ਪੇਂਡੂ ਖੇਤਰ ਦੇ ਕਈ ਗਲੀ-ਮੁਹੱਲਿਆਂ ਚ ਮਕਾਨ ਮਾਲਕਾਂ ਵੱਲੋਂ ਬਿਨਾਂ ਪੁਲਸ ਵੈਰੀਫਿਕੇਸ਼ਨ ਤੋਂ ਕਿਰਾਏਦਾਰ ਰੱਖੇ ਹੋਏ ਹਨ।ਇਸ ਸਬੰਧੀ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਮਕਾਨ ਕਿਰਾਏ ਤੇ ਦੇਣ ਲੱਗਿਆ ਕੋਈ ਵੀ ਸਬੂਤ ਸਬੰਧਤ ਕਿਰਾਏਦਾਰ ਪਾਸੋਂ ਨਹੀਂ ਲਿਆ ਜਾਂਦਾ ਅਤੇ ਨਾ ਹੀ ਉਨ੍ਹਾਂ ਬਾਰੇ ਸਬੰਧਤ ਨਗਰ ਨਿਗਮ ਤੇ ਪੁਲਸ ਥਾਣੇ ਨੂੰ ਕੋਈ ਇਤਲਾਹ ਦਿੱਤੀ ਜਾਂਦੀ ਹੈ ਕਿ ਅਸੀਂ ਕਿਰਾਏਦਾਰ ਰੱਖ ਰਹੇ ਹਾਂ ਜਾਂ ਰੱਖਿਆ ਹੋਇਆ ਹੈ,ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵਿਅਕਤੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇ ਕੇ ਅਸਾਨੀ ਨਾਲ ਪੁਲਸ ਦੀ ਪਹੁੰਚ ਤੋਂ ਨਿਕਲ ਸਕਦਾ ਹੈ,ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।

ਜਦਕਿ ਕਾਨੂੰਨ ਮੁਤਾਬਕ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣਾ ਮਕਾਨ ਕਿਰਾਏ ਤੇ ਕਿਸੇ ਨੂੰ ਦੇਣਾ ਹੁੰਦਾ ਹੈ ਤਾਂ ਉਸ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰੀ ਹੁੰਦੀ ਹੈ।ਉਨ੍ਹਾਂਨੇ ਕਿਹਾ ਕਿ ਮਕਾਨ ਮਾਲਕਾਂ ਵੱਲੋਂ ਕਿਰਾਏਦਾਰ ਦੀ ਵੈਰੀਫਿਕੇਸ਼ਨ ਨਾ ਕਰਵਾਉਣਾ ਭਵਿੱਖ ਚ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ,ਇਹ ਤਾਂ ਖਾਸਕਰ ਕਪੂਰਥਲਾ ਵਾਸੀਆਂ ਨੂੰ ਲੰਘੇ ਦਿਨੀਂ ਉਸ ਸਮੇਂ ਪਤਾ ਲੱਗ ਹੀ ਗਿਆ ਹੈ,ਜਦੋਂ ਲੰਘੇ ਦਿਨੀ 27-28 ਮਾਰਚ ਦੀ ਦਰਮਿਆਨੀ ਰਾਤ ਨੂੰ ਮਾਲੇਰਕੋਟਲਾ ਵਿਖੇ ਜੰਮੂ ਕਸ਼ਮੀਰ ਦੀ ਪੁਲਸ ਨੇ ਸਥਾਨਕ ਪੁਲਸ ਦੇ ਨਾਲ ਮਿਲ ਕੇ ਕੀਤੇ ਸਾਂਝੇ ਆਪ੍ਰੇਸ਼ਨ ਦੋਰਾਨ ਮਾਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਸ਼ੇਰਵਾਨੀਕੋਟ ਵਿਖੇ ਪਿਛਲੇ ਕਈ ਸਾਲਾਂ ਤੋਂ ਕਿਰਾਏ ਤੇ ਰਹਿੰਦੇ ਦੋ ਵਿਅਕਤੀਆਂ ਨੂੰ ਕਥਿਤ ਲੋੜੀਂਦੇ ਅੱਤਵਾਦੀ ਹੋਣ ਦੇ ਸ਼ੱਕ ਚ ਗ੍ਰਿਫਤਾਰ ਕੀਤਾ ਸੀ।ਉਨ੍ਹਾਂਨੇ ਕਿਹਾ ਕਿ ਜਿਥੇ ਸੂਬੇ ਦੇ ਲੋਕਾਂ ਚ ਹੈਰਾਨੀ ਭਰਿਆ ਡਰ ਦਾ ਮਾਹੌਲ ਦੇਖਣ ਸੁਣਨ ਨੂੰ ਮਿਲ ਰਿਹਾ ਹੈ,ਉਥੇ ਪਾਕਿਸਤਾਨੀ ਨਾਗਰਿਕ ਦੱਸੇ ਜਾਂਦੇ ਇਨ੍ਹਾਂ ਫੜ੍ਹੇ ਗਏ ਕਥਿਤ ਸ਼ੱਕੀ ਅੱਤਵਾਦੀਆਂ ਦਾ ਸ਼ੇਰਵਾਨੀਕੋਟ ਪਿੰਡ ਅੰਦਰ ਕਿਰਾਏ ਦੇ ਮਕਾਨ ਚ ਰਹਿੰਦੇ ਹੋਣਾ ਹੋਰ ਵੀ ਵੱਡੇ ਸਵਾਲ ਖੜ੍ਹੇ ਕਰ ਗਿਆ ਹੈ ਕਿਉਂਕਿ ਪਿੰਡ ਅੰਦਰ ਕਿਰਾਏ ਤੇ ਰਹਿੰਦੇ ਇਨ੍ਹਾਂ ਵਿਅਕਤੀਆਂ ਬਾਰੇ ਪਿੰਡ ਵਾਸੀਆਂ ਨੂੰ ਕਦੇ ਵੀ ਉਨ੍ਹਾਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਜਾਂ ਪਾਕਿਸਤਾਨੀ ਹੋਣ ਦਾ ਕੋਈ ਸ਼ੱਕ ਤੱਕ ਨਹੀਂ ਸੀ ਹੋਇਆ।ਜ਼ਿਕਰਯੋਗ ਹੈ ਕਿ ਕਈ ਮਕਾਨ ਮਾਲਕ ਬਾਹਰ ਹੋਰਨਾਂ ਜ਼ਿਲਿਆਂ,ਸਟੇਟਾਂ ਜਾਂ ਵਿਦੇਸ਼ਾਂ ਚ ਰਹਿੰਦੇ ਹਨ,ਜਿਨ੍ਹਾਂ ਵੱਲੋਂ ਆਪਣੇ ਮਕਾਨਾਂ ਨੂੰ ਬਿਨਾਂ ਕਿਸੇ ਜਾਂਚ ਪੜਤਾਲ ਦੇ ਕਿਰਾਏਦਾਰਾਂ ਨੂੰ ਕਿਰਾਏ ਤੇ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਪਾਸੋਂ ਮੋਟਾ ਕਿਰਾਇਆ ਵਸੂਲਿਆ ਜਾਂਦਾ ਹੈ।

ਅਜਿਹੇ ਮਕਾਨ ਮਾਲਕਾਂ ਵੱਲੋਂ ਸਬੰਧਤ ਥਾਣੇ ਦੀ ਪੁਲਸ ਨੂੰ ਕਿਰਾਏਦਾਰਾਂ ਬਾਰੇ ਜਾਣਕਾਰੀ ਨਾ ਦੇ ਕੇ ਜਿਥੇ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ,ਉਥੇ ਸਬੰਧਤ ਨਗਰ ਨਿਗਮ ਨੂੰ ਪ੍ਰਾਪਰਟੀ ਟੈਕਸ ਆਦਿ ਨਾ ਦੇ ਕੇ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ।ਕਾਲੀਆ ਨੇ ਦੱਸਿਆ ਕਿ ਬਿਨਾਂ ਜਾਂਚ ਪੜਤਾਲ ਦੇ ਮਕਾਨ ਮਾਲਕਾਂ ਵੱਲੋਂ ਰੱਖੇ ਗਏ ਕਿਰਾਏਦਾਰਾਂ ਦਾ ਮਾਮਲਾ ਬਹੁਤ ਹੀ ਚਿੰਤਾਜਨਕ ਹੈ ਕਿਉਂਕਿ ਕਪੂਰਥਲਾ ਸ਼ਾਂਤਮਈ ਸ਼ਹਿਰਾਂ ਵਜੋਂ ਗਿਣਿਆ ਜਾਂਦਾ ਹੈ ਅਜਿਹੇ ਚ ਬਾਹਰੋਂ ਆਏ ਵਿਅਕਤੀ ਆਪਣੇ ਪਰੂਫ ਦਿੱਤੇ ਬਿਨਾਂ ਇਥੇ ਮਕਾਨ ਕਿਰਾਏ ਤੇ ਲੈ ਲੈਂਦੇ ਹਨ ਅਤੇ ਬਾਅਦ ਚ ਜੇਕਰ ਕੋਈ ਵਿਅਕਤੀ ਅਪਰਾਧ ਕਰ ਕੇ ਚਲਾ ਜਾਂਦਾ ਹੈ ਤਾਂ ਪੁਲਸ ਨੂੰ ਉਸ ਤੱਕ ਪਹੁੰਚ ਕਰਨੀ ਬਹੁਤ ਔਖੀ ਹੋ ਜਾਂਦੀ ਹੈ।

ਇਸਲਈ ਜ਼ਿਲਾ ਪ੍ਰਸ਼ਾਸਨ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਸ਼ਹਿਰ ਦੇ ਅੰਦਰਲੇ ਤੇ ਬਾਹਰਲੇ ਸਾਰੇ ਇਲਾਕਿਆਂ ਚ ਰਹਿੰਦੇ ਕਿਰਾਏਦਾਰਾਂ ਦੀ ਜਿਥੇ ਤੁਰੰਤ ਪੁਲਸ ਜਾਂਚ ਕੀਤੀ ਜਾਵੇ ਉਥੇ ਅੱਗੋਂ ਮਕਾਨ ਕਿਰਾਏ ਤੇ ਦੇਣ ਤੋਂ ਪਹਿਲਾਂ ਪੁਲਸ ਜਾਂਚ ਜ਼ਰੂਰੀ ਕਰਵਾਉਣ ਲਈ ਮਕਾਨ ਮਾਲਕਾਂ ਨੂੰ ਸਖਤੀ ਨਾਲ ਹੁਕਮ ਜਾਰੀ ਕੀਤੇ ਜਾਣ।ਕਿਰਾਏਦਾਰ ਸਬੰਧੀ ਪੁਲਸ ਨੂੰ ਸੂਚਿਤ ਨਾ ਕਰਨ ਵਾਲੇ ਮਕਾਨ ਮਾਲਕ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇ।ਉਨ੍ਹਾਂਨੇ ਦੱਸਿਆ ਕਿ ਇਸ ਲਈ ਅਜਿਹੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜ਼ਿਲਾ ਪੁਲਸ ਨੂੰ ਚਾਹੀਦਾ ਹੈ ਕਿ ਜ਼ਿਲੇ ਅਧੀਨ ਪੈਂਦੇ ਸਾਰੇ ਥਾਣਿਆਂ ਚ ਕਿਰਾਏਦਾਰਾਂ ਬਾਰੇ ਸੂਚਨਾ ਦੇਣ ਲਈ ਵੱਖਰੇ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਉਨ੍ਹਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਜਾਣ।

Show More

Related Articles

Leave a Reply

Your email address will not be published. Required fields are marked *

Back to top button