ताज़ा खबरपंजाबसड़क दुघर्टना

ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਖੱਖਾਂ ਨਜ਼ਦੀਕ ਵਾਪਰਿਆ ਭਿਆਨਕ ਹਾਦਸਾ, 3 ਦੀ ਮੌਤ 1 ਗੰਭੀਰ ਜ਼ਖ਼ਮੀ

ਟਾਂਡਾ, 04 ਜੁਲਾਈ (ਬਿਊਰੋ) : ਅੱਜ ਸਵੇਰੇ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਤੇ ਖੱਖਾਂ ਨਜਦੀਕ ਇੱਕ ਭਿਆਨਕ ਹਾਦਸਾ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਜਿਸ ਵਿੱਚ 2 ਔਰਤਾਂ ਸਮੇਤ ਇੱਕ ਬੱਚੇ ਦੀ ਮੌਤ ਹੋਣ ਅਤੇ ਕਾਰ ਚਾਲਕ ਗੰਭੀਰ ਜਖਮੀ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ ਇੱਕ ਕਾਰ ਨੂੰ ਪੀ ਬੀ 08 ਈ ਈ 4781 ਜੋ ਪਠਾਨਕੋਟ ਤੇ ਜਲੰਧਰ ਵੱਲ ਜਾ ਰਹੀ ਸੀ ਜਦੋਂ ਕਾਰ ਖੱਖਾਂ ਦੇ‌ ਨਜਦੀਕ ਪਹੁੰਚੀ ਤਾਂ ਕਾਰ ਸੜਕ ਕਿਨਾਰੇ ਬਣੀ ਪੁਲੀ ਨਾ ਜਾ ਟਕਰਾਈ। ਹਾਦਸਾ ਡਰਾਈਵਰ ਨੂੰ ਨੀਂਦ ਆਉਣ ਨਾਲ ਵਾਪਰਿਆ ਦੱਸਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜਿਸ ਵਿੱਚ 2 ਔਰਤਾਂ ਸਮੇਤ ਇੱਕ ਬੱਚੇ ਦੀ ਮੌਤ ਹੋ ਜਾਣ ਅਤੇ ਕਾਰ ਚਾਲਕ ਗੰਭੀਰ ਜਖਮੀ ਹੋਣ ਦੀ ਖਬਰ ਹੈ।ਜਖਮੀਆਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਟਾਂਡਾ ਦੇ ਹਸਪਤਾਲ ਵਿਚ ਪਹੁੰਚਾਇਆ ਗਿਆ ਹੈ।

Show More

Related Articles

Leave a Reply

Your email address will not be published. Required fields are marked *

Back to top button