ताज़ा खबरपंजाब

ਸਮਾਜ ਸੇਵੀਆਂ ਨੇ ਐਨਐਚਏਆਈ ਬਠਿੰਡਾ ਦੇ ਰਾਜੀਵ ਕੁਮਾਰ ਪ੍ਰੋਜੈਕਟ ਡਾਇਰੈਕਟਰ ਨੂੰ ਦਿੱਤਾ ਮੰਗ ਪੱਤਰ

ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ‘ਚ ਆਏ ਦਿਨ ਹੁੰਦੇ ਹਾਦਸਿਆਂ ਸਬੰਧੀ ਹਲਲ ਕਿਤੇ ਜਾਣ ਦੀ ਕੀਤੀ ਅਪੀਲ

ਮਲੋਟ, 19 ਜੁਲਾਈ (ਜਗਦੀਪ ਧਵਨ) ਬਠਿੰਡਾ ਰੋਡ ਤੋਂ ਆਉਣ ਵਾਲੇ ਵਾਹਨਾਂ ਦੇ ਅਕਸਰ ਹੀ ਸੜਕ ਹਾਦਸੇ ਸ੍ਰੀ ਗੁਰੂ ਨਾਨਕ ਦੇਵ ਜੀ ਚੌਂਕ ਨਾਲ ਹੁੰਦੇ ਰਹਿੰਦੇ ਹਨ। ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਹਿੰਦਾ ਹੈ ਬਠਿੰਡਾ ਰੋਡ ਤੇ ਜੋ ਜੰਪ ਬਣੇ ਹੋਏ ਹਨ ਉਹ ਚੌਂਕ ਦੇ ਨੇੜੇ ਹੋਣ ਕਰਕੇ ਬਹੁਤਾ ਫਾਇਦਾ ਨਹੀਂ ਹੁੰਦਾ। ਇਸੇ ਤਹਿਤ ਹੀ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜਿਲਾ ਕੋਆਰਡੀਨੇਟਰ ਡਾਕਟਰ ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਚੋਂਕ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਸਮਾਜ ਸੇਵੀਆਂ ਵੱਲੋਂ ਐਨ ਐਚ ਏ ਆਈ ਬਠਿੰਡਾ ਦੇ ਰਾਜੀਵ ਕੁਮਾਰ ਪ੍ਰੋਜੈਕਟ ਡਾਇਰੈਕਟਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਬਠਿੰਡਾ ਰੋਡ ਤੇ ਦਾਣਾ ਮੰਡੀ ਦੇ ਸਾਹਮਣੇ ਜੰਪ ਬਣਾਇਆ ਜਾਵੇ ਇਸ ਥਾਂ ਤੇ ਸਾਈਨ ਬੋਰਡ ਲਗਾਇਆ ਜਾਵੇ ਜਿਸ ਤੇ ਲਿਖਿਆ ਹੋਵੇ ਅੱਗੇ ਚੌਂਕ ਹੈ ਗੱਡੀ ਹੌਲੀ ਚਲਾਓ ਅਤੇ ਹਾਦਸਿਆਂ ਤੋਂ ਬਚੋ।

ਡਾਕਟਰ ਗਿੱਲ ਨੇ ਕਿਹਾ ਕਿ ਇਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਸਕਦਾ ਹੈ। ਰਜੀਵ ਕੁਮਾਰ ਪ੍ਰੋਜੈਕਟ ਡਾਇਰੈਕਟਰ ਨੇ ਵਿਸ਼ਵਾਸ ਦਵਾਇਆ ਕਿ ਇਹ ਮਸਲਾ ਲੋਕ ਹਿੱਤ ਹੈ ਜਲਦ ਹੀ ਮਸਲੇ ਨੂੰ ਹੱਲ ਕੀਤਾ ਜਾਵੇਗਾ ।ਇਸ ਮੌਕੇ ਪ੍ਰਧਾਨ ਨਛੱਤਰ ਸਿੰਘ ਫੌਜੀ, ਪ੍ਰਧਾਨ ਹਰਦਿਆਲ ਸਿੰਘ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪੀ.ਏ.ਪ੍ਰਧਾਨ ਰਾਮ ਸਿੰਘ, ਪ੍ਰਧਾਨ ਜਗਜੀਤ ਸਿੰਘ ਔਲਖ, ਉਘੇ ਸਮਾਜ ਸੇਵਕ ਕੁਲਜੀਤ ਸਿੰਘ ਆਦਿ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

Back to top button