ताज़ा खबरपंजाब

ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਇਕ ਹੋਰ ਪ੍ਰਾਪਤੀ

ਫਿਰੋਜ਼ਪੁਰ 27 ਅਗਸਤ (ਬਿਊਰੋ) : ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੋਰਾ ਸੰਧੂ ਦੀਆਂ ਅਣਥੱਕ ਕੋਸ਼ਿਸ਼ਾਂ ਕਰਕੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਫੋਜਾ ਸਿੰਘ ਸਰਾਰੀ ਨੇ ਐਸੋਸੀਏਸ਼ਨ ਦੇ ਦਫਤਰ ਲਈ ਗੁਰੂ ਹਰਸਹਾਏ ਦੀ ਨਗਰ ਕੌਂਸਿਲ ਵਿਖੇ ਬਣਿਆ ਹੋਇਆ ਦਫਤਰ ਅਲਾਟ ਕੀਤਾ ਜਿਸ ਦਾ ਉਦਘਾਟਨ ਮੰਤਰੀ ਫੋਜਾ ਸਿੰਘ ਸਰਾਰੀ ਅਤੇ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੋਰਾ ਸੰਧੂ ਨੇ ਮਿਲ ਕੇ ਕੀਤਾ।

ਪੰਜਾਬ ਦੇ ਕੈਬਨਿਟ ਮੰਤਰੀ ਫੋਜਾ ਸਿੰਘ ਸਰਾਰੀ ਨੇ ਇਸ ਮੌਕੇ ਕਿਹਾ ਕਿ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਪੱਤਰਕਾਰਾਂ ਦੀ ਰਾਖੀ ਲਈ ਜਿਸ ਤਰਾਂ ਸੰਘਰਸ਼ ਕੀਤਾ ਅਤੇ ਉਸ ਵਿਚ ਕਾਮਯਾਬੀ ਹਾਸਲ ਕੀਤੀ ਉਸ ਦੀ ਜਿੰਨੀ ਸ਼ਲਾਗਾ ਕੀਤੀ ਜਾਵੇ ਘੱਟ ਹੈ ਅਤੇ ਐਸੋਸੀਏਸ਼ਨ ਦੇ ਇਨਾ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਐਸੋਸੀਏਸ਼ਨ ਨੂੰ ਹਰ ਜਿਲੇ ਵਿਚ ਦਫ਼ਤਰ ਅਲਾਟ ਕਰੇਗੀ।ਇਸ ਪ੍ਰਾਪਤੀ ਲਈ ਗੋਰਾ ਸੰਧੂ ਅਤੇ ਉਨਾਂ ਦੀ ਪੂਰੀ ਟੀਮ ਅਤੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ।

Show More

Related Articles

Leave a Reply

Your email address will not be published. Required fields are marked *

Back to top button