
ਕਪੂਰਥਲਾ 5 ਨਵੰਬਰ (ਗੌਰਵ ਮੜੀਆ) : ਜੈ ਮਾਂ ਨੌਜਵਾਨ ਸਭਾ ਮੁੱਹਲਾਂ ਕਾਸਾਬਾਂ ਵਲੋਂ 20 ਵੇ ਸਲਾਨਾ ਜਾਗਰਣ ਸੰਬੰਧੀ ਮੁੱਹਲਾ ਕਾਸਾਬਾਂ ਵਿਚ ਸਭਾ ਦੇ ਸਮੂਹ ਮੇਂਬਰਾ ਦੀ ਇਕ ਮੀਟਿੰਗ ਰੱਖੀ ਗਈ ਜਿਸ ਵਿਚ ਮੀਡਿਆ ਨੂੰ ਜਾਗਰਣ ਦੇ ਬਾਰੇ ਹੋਣ ਵਾਲੇ ਪ੍ਰਬੰਧਾਂ ਦੇ ਬਾਰੇ ਜਾਣਕਾਰੀ ਦਿਤੀ ਗਈ ਤੇ ਦਸਿਆ ਗਿਆ ਕਿ ਹਰ ਸਾਲ ਦੀ ਤ੍ਰਾਹ ਇਸ ਸਾਲ ਵੀ 8 ਨਵੰਬਰ ਦਿਨ ਸ਼ਨੀਵਾਰ ਨੂੰ 20 ਵਾਂ ਸਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ।
ਇਸ ਮੌਕੇ ਸਭਾ ਦੇ ਮੁੱਖ ਸੇਵਾਦਾਰ ਕਪਿਲ ਅਰੋੜਾ ਵਲੋਂ ਦੱਸਿਆ ਗਿਆ ਕਿ ਇਸ ਜਾਗਰਣ ਵਿਚ ਸਾਹਿਲ ਮਹਾਜਨ ਅੰਮ੍ਰਿਤਸਰ ਵਾਲੇ ਸੰਗਤਾਂ ਨੂੰ ਆਪਣੇ ਭੱਜਣਾ ਨਾਲ ਨਿਹਾਲ ਕਰਨਗੇ ਉਥੇ ਹੀ ਸਭਾ ਵਲੋਂ ਜਾਗਰਣ ਵਿਚ ਮਹਾਂਮਾਈ ਦੇ ਪ੍ਰਸ਼ਾਦ ਰੂਪੀ ਲੰਗਰ ਵੀ ਅਟੁੱਟ ਚੱਲੇਗਾ ਤੇ ਸੰਗਤਾਂ ਲਈ ਹੋਰ ਵੀ ਪ੍ਰਬੰਧ ਕੀਤੇ ਜਾਣਗੇ ਇਸ ਮੌਕੇ ਸਭਾ ਦੇ ਸੀਨੀਅਰ ਮੇਂਬਰ ਟੋਨੀ ਮਦਾਨ, ਹਰਪ੍ਰੀਤ ਸਿੰਘ ਰਾਜਾ, ਕਪਿਲ ਕੱਕੜ ਮੁਨਾ, ਅੰਕਿਤ ਅਰੋੜਾ ਆਸ਼ੂ, ਪਵਨ ਮਲਹੋਤਰਾ, ਪਵਨ ਅਰੋੜਾ ਕਾਕਾ , ਅਕਸ਼ਿਤ ਅਰੋੜਾ ਸੋਨੂ, ਹੈਪੀ ਖਿਲਣ, ਸ਼ਮੀ , ਸੁਧੀਰ ਕਸ਼੍ਯਪ ਆਦਿ ਮੌਜੂਦ ਸਨ।













