ताज़ा खबरपंजाबराजनीति

ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਗਿਣਤੀ ਜਾਰੀ

ਜੰਡਿਆਲਾ ਗੁਰੂ 17 ਦਸੰਬਰ (ਕੰਵਲਜੀਤ ਸਿੰਘ ਲਾਡੀ) : ਬਲਾਕ ਜੰਡਿਆਲਾ ਗੁਰੂ ਦੇ ਜ਼ਿਲਾ ਪ੍ਰੀਸ਼ਦ ਦੀਆਂ ਵੋਟਾਂ ਦੀ ਗਿਣਤੀ ਸੇਂਟ ਸੋਲਜਰ ਇਲੀਟ ਕੌਨਵੈਂਟ ਸਕੂਲ ਵਿੱਖੇ ਹੋਈ। ਵੋਟਾਂ ਬੈਲਟ ਪੇਪਰਾਂ ਨਾਲ ਪੈਣ ਕਾਰਣ ਗਿਣਤੀ ਪ੍ਰਕਿਰਿਆ ਕਾਫੀ ਦੇਰ ਤੱਕ ਆਉਣ ਦੀ ਸੰਭਾਵਨਾ ਹੈ। 7 ਵਜੇ ਰਾਤ ਤੱਕ ਕਈ ਜੋਨਾਂ ਦੇ ਹੀ ਨਤੀਜੇ ਸਾਹਮਣੇ ਆਏ। ਜਿਨ੍ਹਾਂ ਵਿੱਚ ਮਹਿਤਾ ਜੋਨ ਤੋਂ ਆਪ ਦੀ ਉਮੀਦਵਾਰ ਰਾਜਵਿੰਦਰ ਕੌਰ 779 ਵੋਟਾਂ ਲੈ ਕੇ ਜੇਤੂ ਰਹੀ। ਇਸ ਤਰਾਂ ਕਾਂਗਰਸ ਦੀ ਮਨਦੀਪ ਕੌਰ 765 ਦੂਜੇ ਅਤੇ ਹਰਜਿੰਦਰ ਕੌਰ ਅਕਾਲੀ ਦਲ ਬਾਦਲ ਦੀ ਨੇ 373 , ਬੀਜੇਪੀ ਦੀ ਰਾਣੀ ਨੇ 60 ਅਤੇ ਨੋਟਾ ਨੇ 9 ਵੋਟਾਂ ਹਾਸਲ ਕੀਤੀਆ।

ਖੱਬੇ ਰਾਜਪੂਤਾਂ ਜੋਨ ਤੋਂ ਆਪ ਦੀ ਰਾਜਵਿੰਦਰ ਕੌਰ 1162 ਵੋਟਾਂ ਲੈ ਕੇ ਜੇਤੂ ਰਹੀ। ਬੀਜੇਪੀ ਦੀ ਕੁਲਜੀਤ ਕੌਰ ਨੂੰ 885 ਵੋਟਾਂ ਅਤੇ ਨੋਟਾ ਨੇ 40 ਵੋਟਾਂ ਪ੍ਰਾਪਤ ਕੀਤੀਆਂ। ਧਰਦਿਓ ਜੋਨ ਤੋਂ ਕੁਲਬੀਰ ਕੌਰ ਆਪ ਦੀ ਉਮੀਦਵਾਰ 1102 ਵੋਟਾਂ ਲੈ ਕੇ ਜੇਤੂ ਰਹੀ। ਜਸਬੀਰ ਕੌਰ ਅਜ਼ਾਦ ਨੇ 847 ਅਤੇ ਨੋਟਾ ਨੇ 22 ਵੋਟਾਂ ਹਾਸਲ ਕੀਤੀਆਂ। ਉਦੋਂ ਨੰਗਲ ਜੋਨ ਤੋਂ ਅਜ਼ਾਦ ਉਮੀਦਵਾਰ ਜਤਿੰਦਰ ਕੌਰ 998 ਵੋਟਾਂ ਲੈ ਕੇ ਜੇਤੂ ਰਹੀ । ਬੀਜੇਪੀ ਦੀ ਕੁਲਜੀਤ ਕੌਰ 263, ਆਪ ਦੀ ਰਾਜਵੰਤ ਕੌਰ 118 ਅਤੇ ਨੋਟਾ ਨੂੰ 10 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਸੈਦਪੁਰ ਜੋਨ ਤੋਂ ਆਪ ਦੀ ਬਲਵਿੰਦਰ ਕੌਰ 1483 ਵੋਟਾਂ ਲੈ ਕੇ ਜੇਤੂ ਰਹੀ। ਦੂਜੇ ਨੰਬਰ ਤੇ ਕਾਂਗਰਸ ਦੀ ਰਾਜਵਿੰਦਰ ਕੌਰ ਨੇ 1004 ਵੋਟਾਂ ਅਤੇ ਅਕਾਲੀ ਦਲ ਬਾਦਲ ਦੀ ਮਨਜੀਤ ਕੌਰ ਨੇ 523 ਅਤੇ ਨੋਟਾ ਨੇ 9 ਵੋਟਾਂ ਹਾਸਲ ਕੀਤੀਆਂ।

ਜੱਬੋਵਾਲ ਜੋਨ ਤੋਂ ਆਪ ਦੀ ਸ਼ਿੰਦਰ ਕੌਰ ਨੇ 1173 ਵੋਟਾਂ ਲੈ ਕੇ ਜੇਤੂ ਰਹੀ। ਕਾਂਗਰਸ ਦੇ ਸ਼ਮਸ਼ੇਰ ਸਿੰਘ ਨੇ 1043 ਵੋਟਾਂ ਨਾਲ ਦੂਜਾ ਸਥਾਨ ਹਾਸਿਲ ਕੀਤਾ। ਜਸਪਿੰਦਰ ਸਿੰਘ ਨੇ 275 ਵੋਟਾਂ, ਅਜ਼ਾਦ ਹਰਜਾਪ ਸਿੰਘ 9 ਅਤੇ ਅਜ਼ਾਦ ਹਰਪਾਲ ਸਿੰਘ ਨੂੰ 5 ਵੋਟਾਂ ਨਾਲ਼ ਹੀ ਸਬਰ ਕਰਨਾਂ ਪਿਆ। ਬਲਾਕ ਸੰਮਤੀ ਤਰਸਿੱਕਾ ਜੋਨ ਤੋਂ ਬਲਰਾਜ ਸਿੰਘ 1089 ਵੋਟਾਂ ਲੈ ਕੇ ਜੇਤੂ ਰਹੇ ਅਕਾਲੀ ਦਲ ਦੇ ਸਰਨੈਲ ਸਿੰਘ ਨੇ 864, ਕਾਂਗਰਸ ਦੇ ਮੇਜਰ ਸਿੰਘ 294 ਅਤੇ ਨੋਟਾ ਨੂੰ 3 ਵੋਟਾਂ ਹਾਸਲ ਹੋਈਆਂ। ਟਾਂਗਰਾ ਜੋਨ ਤੋਂ ਮਨਜੀਤ ਕੌਰ ਆਪ 1394 ਵੋਟਾਂ ਲੈ ਕੇ ਜੇਤੂ ਰਹੀ। ਬੀਜੇਪੀ ਦੀ ਪ੍ਰਭਜੀਤ ਕੌਰ ਨੂੰ 449 ਵੋਟਾਂ ਹਾਸਲ ਹੋਈਆਂ।

ਰਾਣਾ ਕਾਲਾ ਜੋਨ ਤੋਂ ਰਜਿੰਦਰ ਕੌਰ 1910 ਵੋਟਾਂ ਨਾਲ ਜੇਤੂ ਅਤੇ ਕਾਂਗਰਸ ਦੀ ਰਣਜੀਤ ਕੌਰ ਨੂੰ 1119 ਵੋਟਾਂ ਹਾਸਲ ਹੋਈਆਂ। ਮੱਖਣਵਿੰਡੀ ਜੋਨ ਤੋਂ ਅਕਾਲੀ ਦਲ ਦੇ ਜੋਧਬੀਰ ਸਿੰਘ 1272 ਵੋਟਾਂ ਨਾਲ ਜੇਤੂ ਰਹੇ ਅਤੇ ਕਾਂਗਰਸ ਦੇ ਅਰਜਿੰਦਰ ਸਿੰਘ 1227 , ਰਾਜਬੀਰ ਸਿੰਘ ਆਪ 774 ਅਤੇ ਬੀਜੇਪੀ ਦੇ ਸੁਰਜੀਤ ਸਿੰਘ ਨੂੰ 205 ਵੋਟਾਂ ਹਾਸਲ ਹੋਈਆਂ। ਖ਼ਬਰ ਲਿੱਖੇ ਜਾਣ ਤੱਕ ਬਲਾਕ ਸੰਮਤੀ ਬੰਡਾਲਾ ਜੋਨ ਤੋਂ ਕਾਂਗਰਸ ਪਾਰਟੀ ਦੀ ਜਸਬੀਰ ਕੌਰ ਨੇ ਵੀ ਜਿੱਤ ਹਾਸਲ ਕਰ ਲਈ ਸੀ । ਇਸੇ ਤਰ੍ਹਾਂ ਬਾਕੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਜੋਨਾਂ ਦੀ ਗਿਣਤੀ ਜਾਰੀ ਸੀ ਜੋ ਦੇਰ ਰਾਤ ਤੱਕ ਨਤੀਜੇ ਪੂਰੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਤੀਜੇ ਦੀ ਭਿੱਣਕ ਪੈਂਦਿਆਂ ਗਿਣਤੀ ਸੈਂਟਰ ਦੇ ਬਾਹਰ ਖੁਸ਼ੀ ਮਨਾਉਂਦਿਆਂ ਢੋਲ ਦੀ ਥਾਪ ਤੇ ਭੰਗੜੇ ਪਾਉਣੇਂ ਸ਼ੁਰੂ ਕਰ ਦਿੱਤੇ।

Show More

Related Articles

Leave a Reply

Your email address will not be published. Required fields are marked *

Back to top button