ताज़ा खबरपंजाब

ਪੁਲਿਸ ਚੋਕੀਂ ਗਹਿਰੀ ਮੰਡੀ ਦੇ ਨਵੇਂ ਆਏ ਇੰਚਾਰਜ ਵਿਕਟਰ ਸਿੰਘ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਹਰਪ੍ਰੀਤ ਸਿੰਘ ਬਾਠ

ਜੰਡਿਆਲਾ ਗੁਰੂ 09 ਅਗਸਤ (ਦਵਿੰਦਰ ਸਿੰਘ ਸਹੋਤਾ/ ਸ਼ਾਹਿਲਪ੍ਰੀਤ ਸਿੰਘ) : ਪਿੰਡ ਗਹਿਰੀ ਮੰਡੀ ਵਿਖੇ ਨਵੇਂ ਆਏ ਪੁਲਿਸ ਚੋਕੀਂ ਇੰਚਾਰਜ ਵਿਕਟਰ ਸਿੰਘ ਦਾ ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਪ੍ਰੀਤ ਸਿੰਘ ਬਾਠ ਤੇ ਮਹਿਲਾ ਵਿੰਗ ਦੀ ਪ੍ਰਧਾਨ ਹਰਪਾਲ ਕੋਲ ਤਰਲੋਕ ਸਿੰਘ ਟੀਟੂ ਟੇਲਰ ਮਾਸਟਰ ਨੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਉਨ੍ਹਾਂ ਪੁਲਿਸ ਚੋਕੀਂ ਇੰਚਾਰਜ ਨਾਲ ਪਿੰਡ ਦੇ ਬਾਰੇ ਗਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਸਾਡੇ ਪਿੰਡ ਗਹਿਰੀ ਮੰਡੀ ਵਿੱਚ ਇਕ ਤਾਂ ਚੋਰੀਆਂ ਤੇ ਨਸ਼ਿਆਂ ਤੇ ਕਾਬੂ ਜਰੂਰ ਪਾਓ ਜੋ ਕੀ ਦਿਨ ਦਿਹਾੜੇ ਲੂਟਾਂ ਖੋਹਾ ਹੁੰਦੀਆਂ ਨੇ ਉਨ੍ਹਾਂ ਵੱਲ ਵੀ ਧਿਆਨ ਦੇਣ ਨੂੰ ਕਿਹਾ

ਤੇ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਛੂੱਟੀ ਹੁੰਦੀ ਏ ਤਾਂ ਜਿਹੜੇ ਭੂੰਡ ਆਸ਼ਕ ਸਕੂਲ ਛੁੱਟੀ ਹੋਣ ਤੋਂ ਬਾਅਦ ਸੂਏ ਤੇ ਖੜੇ ਹੁੰਦੇ ਨੇ ਉਨ੍ਹਾਂ ਨੂੰ ਵੀ ਨੱਥ ਪਾਈ ਜਾਵੇ। ਇਸ ਤੋਂ ਬਾਅਦ ਪੁਲਿਸ ਚੋਕੀਂ ਇੰਚਾਰਜ਼ ਨੇ ਪੂਰਾ ਵਿਸ਼ਵਾਸ ਦਿਵਾਇਆ ਕੀ ਅੱਗੇ ਤੋਂ ਇਹੋ ਜਿਹੀ ਸਕਾਇਤ ਦਾ ਮੋਕਾ ਨਹੀਂ ਆਉਣ ਦਿੱਤਾ ਜਾਵੇਗਾ।ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਲਾਲੀ ਬਾਠ ਸੁਖਬੀਰ ਕੋਰ ਦਲਜੀਤ ਸਿੰਘ ਜਸਬੀਰ ਸਿੰਘ ਆਦਿ ਹਾਜਰ ਸਨ।

Show More

Related Articles

Leave a Reply

Your email address will not be published. Required fields are marked *

Back to top button