
ਜੰਡਿਆਲਾ ਗੁਰੂ, 04 ਅਗਸਤ (ਕੰਵਲਜੀਤ ਸਿੰਘ ਲਾਡੀ) : ਭਾਰਤੀ ਜਨਤਾ ਪਾਰਟੀ ਦੀਆਂ ਜਥੇਬੰਦਕ ਚੋਣਾਂ ਦੌਰਾਨ ਅੱਜ ਭਾਜਪਾ ਅੰਮ੍ਰਿਤਸਰ ਦਿਹਾਤੀ-2 ਦਾ ਸਰਬਸੰਮਤੀ ਨਾਲ ਹਰਦੀਪ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਚੁਣ ਲਿਆ ਗਿਆ। ਜੰਡਿਆਲਾ ਗੁਰੂ ਦੇ ਇੱਕ ਨਿੱਜੀ ਹੋਟਲ ਵਿਚ ਪੰਜਾਬ ਭਾਜਪਾ ਵੱਲੋਂ ਨਿਯੁਕਤ ਅਬਜਰਵਰ ਚੇਤਨ ਜੋਸ਼ੀ, ਜ਼ਿਲਾ ਚੋਣ ਅਧਿਕਾਰੀ ਆਨੰਦ ਸ਼ਰਮਾ ਨੇ ਪਾਰਟੀ ਫੈਸਲੇ ਦਾ ਪੱਤਰ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਸੌਂਪਿਆ ਅਤੇ ਮਨਜੀਤ ਸਿੰਘ ਮੰਨਾ ਮੀਆਂਵਿੰਡ ਨੇ ਇਸ ਚੋਣ ਨਤੀਜੇ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਬੋਲਦੇ ਹੋਏ ਚੇਤਨ ਜੋਸ਼ੀ ਅਤੇ ਅਨੰਦ ਸ਼ਰਮਾ ਨੇ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਉਹਨਾਂ ਨੇ ਪਹਿਲਾਂ ਬੂਥ ਪੱਧਰ ਅਤੇ ਬਾਅਦ ਵਿੱਚ ਸਰਕਲ ਪੱਧਰ ਦੇ ਭਾਜਪਾ ਵਰਕਰਾਂ ਅਹੁਦੇਦਾਰਾਂ ਅਤੇ ਜ਼ਿਲਾ ਪੱਧਰੀ ਅਹੁਦੇਦਾਰਾਂ ਕੋਲੋਂ ਰਾਏ ਲੈਣ ਉਪਰੰਤ ਪਾਰਟੀ ਦੀ ਪੰਜਾਬ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਹੈ।
ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਪਰਿਵਾਰਵਾਦ ਨੂੰ ਕਿਤੇ ਵੀ ਜਗ੍ਹਾ ਨਹੀਂ ਮਿਲਦੀ ਅਤੇ ਇੱਕ ਆਮ ਵਰਕਰ ਨੂੰ ਵੀ ਆਪਣੀ ਮਿਹਨਤ ਦੇ ਬਲਬੂਤੇ ਪਾਰਟੀ ਅੱਗੇ ਵੱਧਣ ਦਾ ਮੌਕਾ ਦਿੰਦੀ ਹੈ। ਉਹਨਾਂ ਆਖਿਆ ਕਿ ਹਰਦੀਪ ਸਿੰਘ ਗਿੱਲ ਪਾਰਟੀ ਦੇ ਜਮੀਨੀ ਪੱਧਰ ਦੇ ਅਣਥੱਕ ਵਰਕਰ ਹਨ ਜਿਨਾਂ ਨੇ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਬੜੀ ਮਿਹਨਤ ਕੀਤੀ ਹੈ ਅਤੇ ਪਾਰਟੀ ਨੇ ਪਾਰਟੀ ਲੀਡਰਸ਼ਿਪ ਨੇ ਹਰਦੀਪ ਸਿੰਘ ਗਿੱਲ ਦੀ ਚੋਣ ਕਰਕੇ ਪਾਰਟੀ ਕਾਰਜਕਰਤਾਵਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕੀਤੀ ਹੈ। ਇਸ ਮੌਕੇ ‘ਤੇ ਬੋਲਦੇ ਹੋਏ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਹਰਦੀਪ ਸਿੰਘ ਗਿੱਲ ਦੀ ਜਿਲਾ ਪ੍ਰਧਾਨਗੀ ਦੀ ਚੋਣ ਲਈ ਸਮੂਹ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ। ਮੰਨਾ ਨੇ ਕਿਹਾ ਕਿ ਉਹ ਅੱਗੇ ਨਾਲੋਂ ਵੀ ਵੱਧ ਮਿਹਨਤ ਕਰਕੇ ਪਾਰਟੀ ਦੀ ਮਜਬੂਤੀ ਲਈ ਹਰਦੀਪ ਸਿੰਘ ਗਿੱਲ ਦਾ ਸਾਥ ਦੇਣਗੇ ਅਤੇ ਇਸ ਖੇਤਰ ਵਿੱਚ ਪਾਰਟੀ ਦਾ ਆਧਾਰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਇਸ ਮੌਕੇ ਬੋਲਦਿਆਂ ਨਵੇਂ ਚੁਣੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਉਹ ਪਾਰਟੀ ਲੀਡਰਸ਼ਿਪ ਦੇ ਤਹਿ ਦਿਲੋਂ ਧੰਨਵਾਦੀ ਹਨ। ਜਿਨ੍ਹਾਂ ਨੇ ਵਿਸ਼ਵਾਸ ਪ੍ਰਗਟ ਕਰਦੇ ਉਹਨਾਂ ਨੂੰ ਇਹ ਵੱਡੀ ਜਿੰਮੇਵਾਰੀ ਸੌਂਪੀ ਹੈ ਉਹਨਾਂ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮਹਾਂ ਮੰਤਰੀ ਮੰਥਰੀ ਸ੍ਰੀਨਿਵਾਸਲੂ, ਚੋਣ ਅਧਿਕਾਰੀ ਮਨਜੀਤ ਸਿੰਘ ਰਾਏ, ਮਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਆਨੰਦ ਸ਼ਰਮਾ, ਚੇਤਨ ਜੋਸ਼ੀ ਦਾ ਧੰਨਵਾਦ ਕਰਦਿਆਂ ਪਾਰਟੀ ਦੀ ਤਨਦੇਹੀ ਨਾਲ ਸੇਵਾ ਕਰਨ ਦਾ ਪ੍ਰਣ ਲਿਆ। ਮਨਜੀਤ ਸਿੰਘ ਮੰਨਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਭਾਜਪਾ ਦਾ ਪਿੰਡਾਂ ਵਿੱਚ ਆਧਾਰ ਦਿਨੋ ਦਿਨ ਵੱਧ ਰਿਹਾ ਤੇ 2027 ਵਿੱਚ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਸੌਂਪਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਪਾਰਟੀ ਦਾ ਤੇਜ਼ੀ ਨਾਲ ਵਿਸਥਾਰ ਹੋਣ ਨਾਲ ਰਵਾਇਤੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।
ਇਸ ਮੌਕੇ ਵਰਕਰਾਂ ਨੇ ਲੱਡੂ ਵੰਡੇ ਅਤੇ ਭੰਗੜੇ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਰਾਜੇਸ਼ ਟਾਂਗਰੀ, ਮਨਜੀਤ ਸਿੰਘ ਸੰਧੂ, ਕੇਵਲ ਸਿੰਘ, ਨਰਿੰਦਰ ਸਿੰਘ ਮੁੱਛਲ, ਕਰਮ ਸਿੰਘ ਖਲਚੀਆ, ਸਾਹਿਬ ਸੋ਼ਰੀ ਬਿਆਸ, ਕੈਪਟਨ ਜਸਪਾਲ ਸਿੰਘ ਏਕਲਗੱਡਾ, ਸਰਬਰਿੰਦਰ ਸਿੰਘ ਜਲਾਲਾਬਾਦ , ਭੁਪਿੰਦਰ ਸਿੰਘ ਗੋਲਡੀ, ਗੁਰਮੁਖ ਸਿੰਘ ਚਵਿੰਡਾ ਦੇਵੀ, ਜੋਗਾ ਸਿੰਘ ਸਾਰੇ ਮੰਡਲ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਉਦੇ ਕੁਮਾਰ ਸਾਬਕਾ ਜਰਨਲ ਸਕੱਤਰ, ਜਗਰੂਪ ਸਿੰਘ ਵਡਾਲੀ, ਗੁਲਜਿੰਦਰ ਸਿੰਘ ਲਾਡੀ ਨੰਬਰਦਾਰ, ਰਾਜਵੀਰ ਸਿੰਘ , ਸਤਬੀਰ ਸਿੰਘ ਫੌਜੀ, ਇੰਦਰ ਸਿੰਘ, ਬਲਕਾਰ ਸਿੰਘ ਬੱਬੂ, ਬਿਕਰਮ ਸਿੰਘ ਫੌਜੀ, ਬਲਜਿੰਦਰ ਸਿੰਘ ਭੰਗਵਾਂ, ਦੀਪਕ ਕੁਮਾਰ, ਭਗਵਾਨ ਦਾਸ, ਬਿੱਟੂ ਲਹੌਰੀਆ, ਕੁੰਨਣ ਸਿੰਘ, ਹੀਰਾ ਸਿੰਘ, ਹਰਜੋਤ ਸਿੰਘ, ਅਮਰਜੀਤ ਕੌਰ ਲਖਬੀਰ ਕੌਰ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਅਮਰਕੋਟ, ਬਲਜਿੰਦਰ ਸਿੰਘ ਖਾਲਸਾ, ਸੁਰਜੀਤ ਸਿੰਘ ਦੇਵੀਦਾਸਪੁਰਾ, ਬਲਵਿੰਦਰ ਸਿੰਘ ਜੰਡ, ਬਲਜਿੰਦਰ ਸਿੰਘ ਸਾਬਕਾ ਸਰਪੰਚ ਰਸੂਲਪੁਰ, ਸਮਿੱਤਰ ਸਿੰਘ ਕੋਟ ਖਹਿਰਾ ਤੋਂ ਇਲਾਵਾ ਹੋਰ ਵੀ ਭਾਜਪਾ ਵਰਕਰ ਹਾਜ਼ਰ ਸਨ।