
ਜਲੰਧਰ (ਅਮਨਦੀਪ ਸਿੰਘ) : ਦਿਨ ਬਦਿਨ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ ਪਰ ਲੋਕ ਅਜੇ ਵੀ ਇਸ ਨੂੰ ਲੈ ਕੇ ਲਾਪਰਵਾਹੀ ਵਰਤ ਰਹੇ ਹਨ ਅੱਜ ਸਿੱਖ ਤਾਲਮੇਲ ਕਮੇਟੀ ਨੇ ਅਲੀ ਮੁਹੱਲਾ ਵਿਖੇ ਸੈਂਕੜੇ ਮਾਸਕ ਉਨ੍ਹਾਂ ਲੋਕਾਂ ਵਿੱਚ ਵੰਡੇ ਜਿਨ੍ਹਾਂ ਨੇ ਮਾਸਕ ਨਹੀਂ ਲਾਏ ਹੋਏ ਸਨ ਕਮੇਟੀ ਦੇ ਆਗੂ ਹੱਥ ਜੋੜ ਕੇ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕਰ ਰਹੇ ਸਨ ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਗੁਰਵਿੰਦਰ ਸਿੰਘ ਸਿੱਧੂ ਤੇ ਪ੍ਰਭਜੋਤ ਸਿੰਘ ਨੇ ਇਕ ਸਾਂਝੇ ਬਿਆਨ ਰਾਹੀਂ ਕਿਹਾ ਹੈ ਕਿ ਧਾਰਮਿਕ ਕੰਮਾਂ ਦੇ ਨਾਲ ਨਾਲ ਸਾਡੀ ਸਮਾਜ ਪ੍ਰਤੀ ਵੀ ਜ਼ਿੰਮੇਵਾਰੀ ਹੈ ਅਸੀਂ ਪੂਰਾ ਕਰ ਰਹੇ ਹਾਂ ਕੋਰੋਨਾ ਤੋਂ ਬਚਣ ਦਾ ਸਭ ਤੋਂ ਵੱਡਾ ਉਪਾਅ ਹੀ ਮਾਸਕ ਪਹਿਨਣਾ ਹੈ ਜਿਸ ਨੂੰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਵੰਡ ਕੇ ਅਤੇ ਜਨਤਕ ਸਮਾਗਮਾਂ ਵਿੱਚ ਜਾ ਕੇ ਮਾਸਕ ਵੰਡਾਂਗੇ ਅਤੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕਰਾਂਗੇ ਮਾਸਕ ਵੰਡਣ ਮੌਕੇ ਫਗਵਾੜਾ ਗੇਟ ਇਲੈਕਟਰੋਨਿਕਸ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਇਲੈਕਟ੍ਰੋਲਕ ਐਸੋਸੀਏਸ਼ਨ ਦੇ ਅਮਿਤ ਸਹਿਗਲ ਜਤਿੰਦਰ ਸਾਹਨੀ ਗੁਰਦੀਪ ਸਿੰਘ ਲੱਕੀ ਹਰਪੀ੍ਤ ਸਿੰਘ ਰੋਬਿਨ ਹਰਪ੍ਰੀਤ ਸਿੰਘ ਸੋਨੂੰ ਹੰਸਰਾਜ ਰਜਿੰਦਰ ਕੁਮਾਰ ਕੁੱਕੂ ਆਦਿ ਹਾਜ਼ਰ ਸਨ