
ਜੰਡਿਆਲਾ ਗੁਰੂ 29 ਸਤੰਬਰ (ਕੰਵਲਜੀਤ ਸਿੰਘ ਲਾਡੀ) : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਵਿਸਥਾਰਤ ਵਿਚਾਰ-ਵਟਾਂਦਰੇ ਤੋਂ ਬਾਅਦ ਐਲਾਨ ਕੀਤਾ ਤੇ ਇਹ ਕਿਹਾ ਕੀ ਨੌਜਵਾਨ ਅਤੇ ਮਿਹਨਤੀ ਆਗੂ ਸੰਦੀਪ ਸਿੰਘ ਏ.ਆਰ. ਜੰਡਿਆਲਾ ਗੁਰੂ ਵਿਧਾਨ ਸਭਾ ਹਲਕੇ ਦੇ ਇੰਚਾਰਜ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਦੀਪ ਸਿੰਘ ਨੇ ਕਿਹਾ ਕੀ ਮੈਂ ਤਨ ਮਨ ਦੇ ਨਾਲ ਹਲਕੇ ਦੀ ਸੇਵਾ ਕਰਾਂਗਾ, ਤੇ ਪਾਰਟੀ ਵਲੋਂ ਜੋਂ ਮੇਰੇ ਉਪਰ ਵਿਸ਼ਵਾਸ਼ ਹੈ ਮੈਂ ਉਸਨੂੰ ਆਪਣੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਰਾਤ ਦਿਨ ਇੱਕ ਕਰ ਦੇਵਾਂਗਾ ਤੇ ਪਾਰਟੀ ਦੀ ਚੜਦੀ ਕਲਾ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਤੇ ਲੋਕਾ ਦੀ ਭਲਾਈ ਲਈ ਕੰਮ ਕਰਦਾ ਹੋਇਆ ਪਾਰਟੀ ਲਈ ਦਿਨ ਰਾਤ ਇਕ ਕਰ ਦੇਵਾਂਗਾ ।
ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿੰਨਾ ਨੇ ਮੇਰੇ ਤੇ ਵਿਸ਼ਵਾਸ਼ ਕਰ ਮੈਨੂੰ ਇਹ ਜਿੰਮੇਵਾਰੀ ਸੌਂਪੀ ਹੈ ਤੇ ਮੈਂ ਇਹ ਵਿਸ਼ਵਾਸ਼ ਦਿੰਦਾ ਹੈ ਕਿ ਮੈ ਆਪਣੇ ਪਿਤਾ ਸਾਬਕਾ ਐਮ.ਐਲ.ਏ ਸਵਰਗਵਾਸੀ ਮਲਕੀਤ ਸਿੰਘ ਏ. ਆਰ ਵਾਂਗ ਦਿਨ ਰਾਤ ਹਲਕੇ ਦੀ ਸੇਵਾ ਕਰਾਂਗਾ ਤੇ ਪਾਰਟੀ ਦਾ ਨਾਮ ਰੌਸ਼ਨ ਕਰਾਂਗਾ।