ਬੀਤੇ ਦਿਨੀ ਜੰਡਿਆਲਾ ਗੁਰੂ ‘ਚ ਦਿਨ ਦਿਹਾੜੇ ਚਲੀ ਗੋਲੀ ਵਿੱਚ ਦੁਕਾਨਦਾਰ ਦਾ ਹਾਲ ਜਾਨਣ ਲਈ ਪਹੁੰਚੇ ਡੈਨੀ ਬੰਡਾਲਾ

ਜੰਡਿਆਲਾ ਗੁਰੂ 05 ਮਈ, (ਕੰਵਲਜੀਤ ਸਿੰਘ ਲਾਡੀ) : ਬੀਤੇ ਦਿਨੀਂ ਜੰਡਿਆਲਾ ਗੁਰੂ ਭੀੜ ਭੜੱਕੇ ਵਾਲੇ ਦਰਸ਼ਨੀ ਬਾਜ਼ਾਰ ਨੇੜੇ ਵਾਲਮੀਕਿ ਚੋਂਕ ਵਿਚ ਸਤਿਗੁਰੂ ਕੁਲੈਕਸ਼ਨ ਰੈੱਡੀਮੇਡ ਵਾਲੀ ਦੁਕਾਨ ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿਚ ਦੁਕਾਨ ਤੇ ਕੰਮ ਕਰਦੀ ਇਕ ਕੋਮਲ ਨਾਮ ਦੀ ਲੜਕੀ ਜਖਮੀ ਹੋ ਗਈ ਸੀ ਜਦੋਂ ਕਿ ਦੁਕਾਨ ਦੇ ਮਾਲਕ ਵਾਲ ਵਾਲ ਬਚ ਗਏ ਸਨ । ਅੱਜ ਜੰਡਿਆਲਾ ਗੁਰੂ ਤੋਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵਿਸ਼ੇਸ਼ ਤੌਰ ਤੇ ਪੀੜਤ ਦੁਕਾਨਦਾਰ ਮਾਲਕਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੈਨੀ ਬੰਡਾਲਾ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅੱਤਵਾਦ ਦੇ ਦੌਰ ਨਾਲੋ ਵੀ ਮਾੜੇ ਅਤੇ ਚਿੰਤਾਜਨਕ ਹੋ ਚੁੱਕੇ ਹਨ।
ਓਹਨਾਂ ਕਿਹਾ ਕਿ ਪਹਿਲਾਂ ਚੋਰੀਆਂ, ਡਕੈਤੀਆਂ, ਲੁੱਟ ਖੋਹ ਦੀਆਂ ਘਟਨਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਂਦਾ ਸੀ ਪਰ ਹੁਣ ਤਾਂ ਆਏ ਦਿਨ ਦਿਨ ਦਿਹਾੜੇ ਗੋਲੀਬਾਰੀ ਦੀਆਂ ਘਟਨਾਵਾਂ ਨੇ ਪੰਜਾਬ ਵਿਚ ਲਾਅ ਐਂਡ ਆਰਡਰ ਨੂੰ ਫੇਲ੍ਹ ਕਰਕੇ ਰੱਖ ਦਿੱਤਾ ਹੈ। ਦੁਕਾਨਦਾਰਾਂ ਦੇ ਮਨਾਂ ਵਿਚ ਡਰ ਅਤੇ ਖੌਫ ਦਾ ਮਾਹੌਲ ਪੈਦਾ ਹੋ ਚੁੱਕਾ ਹੈ । ਓਹਨਾਂ ਕਿਹਾ ਕਿ ਸਰਕਾਰ ਅਗਰ ਕੁਝ ਨਹੀਂ ਕਰ ਸਕਦੀ ਤਾਂ ਦੁਕਾਨਦਾਰਾਂ ਨੂੰ ਬੁਲਟ ਪਰੂਫ ਜੈਕਟਾਂ ਮੁਹਾਇਆ ਕਰਵਾ ਦੇਵੇ ਕਿਉਕਿ ਪਹਿਲਾਂ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਜਰੂਰੀ ਹੈ ਨਾ ਕਿ ਪਹਿਲਾ ਗ੍ਰਾਂਟਾਂ ਜਰੂਰੀ ਹਨ। ਓਹਨਾਂ ਕਿਹਾ ਕਿ ਆਏ ਦਿਨ ਦੁਕਾਨਦਾਰਾਂ ਨੂੰ ਫਿਰੌਤੀ ਦੀਆਂ ਧਮਕੀਆਂ ਆ ਰਹੀਆ ਹਨ । ਓਹਨਾਂ ਕਿਹਾ ਕਿ ਸਰਕਾਰ ਦਾ ਬਦਲਾਅ ਦਾ ਨਾਹਰਾ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ ਉਲਟਾ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ।