
ਜੰਡਿਆਲਾ ਗੁਰੂ, 16 ਜੂਨ (ਕੰਵਲਜੀਤ ਸਿੰਘ ਲਾਡੀ) : ਆਈਪੀਐਸ ਸਤਿੰਦਰ ਸਿੰਘ ਡੀਆਈਜੀ, ਬੋਡਰ ਰੇਂਜ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਅਤੇ ਮਨਿਦਰ ਸਿੰਘ ਸੀਨੀਅਰ ਕਪਤਾਨ ਅੰਮ੍ਰਿਤਸਰ ਦਿਹਾਤੀ ਅਤੇ ਰਵਿੰਦਰ ਸਿੰਘ ਉਪ ਕਪਤਾਨ ਪੁਲਿਸ ਜੰਡਿਆਲਾ ਗੁਰੂ ਦੀ ਨਿਗਰਾਨੀ ਹੇਠ ਐਸ ਐਚ ਓ ਹਰਚੰਦ ਸਿੰਘ ਵਲੋ ਵੱਖ ਵੱਖ ਟੀਮਾਂ ਬਣਾ ਕੇ ਵੱਖ ਵੱਖ ਮਾਮਲਿਆ ਵਿੱਚ ਲੋੜੀਂਦੇ ਦੋਸ਼ੀਆ ਨੂੰ ਕਾਬੂ ਕੀਤਾ ਗਿਆ।
ਪੁਲਿਸ ਨੂੰ ਦਿਤੀ ਦਰਖ਼ਾਸਤ ਵਿੱਚ ਕਸ਼ਮੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸੇਖੂਪੁਰਾ ਮਹੱਲਾ ਥਾਣਾ ਜੰਡਿਆਲਾ ਗੁਰੂ ਦੂਸਰੇ ਕੇਸ ਵਿੱਚ ਸੁਰਿੰਦਰ ਕਰਿਆਨਾ ਸਟੋਰ ਵੈਰੋਵਾਲ ਰੋਡ ਵਾਸੀ ਪਿੰਡ ਸਰਲੀ ਕਲਾ ਕਰਿਆਨੇ ਵਾਲੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਰਮਨਪ੍ਰੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਰਾਮਦਾਸ ਐਵੀਨਿਊ ਗਮਟਾਲਾ, ਸਦਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ
ਅਤੇ ਮੁਹੱਲਾ ਸੇਖੂਪੁਰਾ ਵਿੱਚ ਬਲੈਕ ਆਊਟ ਦੁਰਾਨ ਸਤਨਾਮ ਸਿੰਘ ਪੁੱਤਰ ਜੋਗਿੰਦਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਘਰ ਦੇ ਗੇਟ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਵਾਰਦਾਤ ਵਿੱਚ ਲੋੜੀਂਦੇ ਦੋਸ਼ੀ ਕੁਲਦੀਪ ਸਿੰਘ ਉਰਫ ਕਾਲੂ ਪੁੱਤਰ ਸੰਤੋਖ ਸਿੰਘ ਵਾਸੀ ਸੇਖੂਪੁਰਾ ਮੁਹੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੀਤੀ ਰਾਤ ਰਾਜਸਥਾਨ ਤੋਂ ਕੋਲਿਆਂ ਦੇ ਭਰੇ ਹੋਏ 18 ਚੱਕੀ ਟਰਾਲੇ ਨੂੰ ਖਾਲੀ ਕਰਕੇ ਵਾਪਸ ਜਾ ਰਹੇ ਟਰਾਲੇ ਨੂੰ ਪਿਸਟਲ ਦੀ ਨੋਕ ਤੇ ਲੁੱਟਣ ਵਾਲੇ ਲੁਟੇਰਿਆਂ ਨੂੰ ਜੰਡਿਆਲਾ ਪੁਲਿਸ ਨੇ ਇੱਕ ਘੰਟੇ ਵਿੱਚ ਗ੍ਰਿਫਤਾਰ ਕਿੱਟ ਹੈ।
ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦਾਨਿਸ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਾਸੀ ਰਈਆ ਤੇ ਸਰਬਜੀਤ ਸਿੰਘ ਉਰਫ ਗੋਲਾ ਪੁੱਤਰ ਅਮਰੀਕ ਸਿੰਘ ਵਾਸੀ ਨਿੱਕਾ ਰਈਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਪ੍ਰਸਾਸਨ ਵਲੋ ਪਬਲਿਕ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵੀ ਅਨਜਾਣ ਵਿਅਕਤੀ ਮੂੰਹ ਬਣਕੇ ਬਿਨਾ ਨੰਬਰੀ ਮੋਟਰਸਾਈਕਲ ਤੇ ਆਉਂਦਾ ਜਾਂਦਾ ਦਿਖਾਈ ਦੇਵੇ ਤਾਂ ਇਸਦੀ ਇਤਲਾਹ ਤੁਰੰਤ ਪੁਲਿਸ ਨੂੰ ਕੀਤੀ ਜਾਵੇ