
ਜੰਡਿਆਲਾ ਗੁਰੂ, 21 ਅਗਸਤ (ਕੰਵਲਜੀਤ ਸਿੰਘ ਲਾਡੀ) : ਅੱਜ ਸ੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੋਈ ਬੰਦੀ ਛੋੜ ਦਿਵਸ ਨੂੰ ਸਮਰਪਿਤ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਆਰੰਭ ਕੀਤੀ ਸ਼ਬਦ ਚੌਂਕੀ ਪਰੰਪਰਾ ਦੀ ਯਾਦ ਵਿੱਚ ਪੰਜਵੀਂ ਪੈਦਲ ਸ਼ਬਦ ਚੌਂਕੀ ਯਾਤਰਾ ਸ੍ਰੀ ਅਕਾਲ ਤਖਤ ਸਾਹਿਬ ਨਤਮਸਤਿਕ ਹੋ ਕੇ ਗੁਰਦੁਆਰਾ ਦਾਤਾ ਬੰਦੀ ਛੋੜ ਕਿਲਾਂ ਗਵਾਲੀਅਰ ਮੱਧ ਪ੍ਰਦੇਸ਼ ਨੂੰ ਚਾਲੇ ਪਾਏ ਜਿਸ ਦੌਰਾਨ ਅੱਜ ਜੰਡਿਆਲਾ ਗੁਰੂ ਦੇ ਗੁਰਦਾਸਪੁਰੀਆਂ ਢਾਬੇ ਦੇ ਮਾਲਕ ਸੁਖਬੀਰ ਸਿੰਘ ਵਲੋਂ ਯਾਤਰਾਂ ਨਾਲ ਆਇਆ ਹੋਇਆ ਸੰਗਤਾਂ ਨੂੰ ਜੀ ਆਇਆ ਆਖਿਆ ਗਿਆ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ
ਕਿ ਜਿਹੜੀਆਂ ਅੱਜ ਸੰਗਤਾਂ ਚੱਲੀਆਂ ਨੇ ਅਕਾਲ ਤਖਤ ਦਰਬਾਰ ਸਾਹਿਬ ਤੋਂ ਲੈ ਕੇ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਸਵੇਰੇ 7 ਵਜੇ ਚਾਲੇ ਪਾਏ ਗਏ ਇਸ ਵੇਲੇ ਆਪਾਂ ਇਹ ਗੁਰਦਾਸਪੁਰੀਆਂ ਢਾਬੇ ਤੇ ਪਹੁੰਚੇ ਆ ਸਵੇਰੇ ਫਿਰ ਚਾਲੇ ਪਾਏ ਜਾਣਗੇ ਕੱਲ ਢਿਲਵਾਂ ਪਲਾਜ਼ਾ ਜਿਹੜਾ ਉੱਥੇ ਜਾਣਾ ਤੇ 23 ਤਰੀਕ ਨੂੰ ਜਲੰਧਰ ਤੇ ਲੁਧਿਆਣੇ ਤੇ ਇਸ ਤਰ੍ਹਾਂ ਪਾਣੀਪਤ, ਦਿੱਲੀ, ਆਗਰਾ ਤੇ 17 ਸਤੰਬਰ ਨੂੰ ਗਵਾਲੀਅਰ ਸਾਹਿਬ ਪਹੁੰਚਾਂਗੇ ਇਹ ਯਾਤਰਾ 29 ਦਿਨ ਦੀ ਯਾਤਰਾ ਹੈ ਤਿੰਨ ਦਿਨ ਉੱਥੇ ਪਰਿਕਰਮਾਂ ਕਰਨੀਆਂ ਨੇ ਉਸ ਤੋਂ ਬਾਅਦ 17 ,18 ,19 ,ਦੇ 20 ਨੂੰ ਕਿਲੇ ਦੀਆਂ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੇ ਪ੍ਰਕਰਮਾ ਕੀਤੀਆਂ ਸੀ ਉਸ ਟਾਈਮ ਤੇ ਉਸੇ ਤਰ੍ਹਾਂ ਹੀ ਸੰਗਤਾਂ ਜਿਹੜੀਆਂ ਸ਼ਬਦ ਕੀਰਤਨ ਕਰਦਿਆਂ ਹੋਏ ਪ੍ਰਿਕਰਮਾ ਕਰਨਗੀਆਂ। ਤੇ ਸੰਦੇਸ਼ ਦਿੱਤਾਂ ਜਿਹੜੀਆਂ ਸੰਗਤਾਂ ਅੱਜਕੱਲ ਰਸਤੇ ਤੋਂ ਭਟਕ ਗਈਆਂ ਹਨ ਸਤਿਗੁਰੂ ਮਹਾਰਾਜ ਕਿਰਪਾ ਕਰੇ ਤੇ ਅੱਜ ਕੱਲ ਮੁੰਡੇ ਸਿਰ ਤੋ ਵਾਲ ਕਟਵਾਈ ਜਾਂਦੇ ਹਨ ਮਤਲਬ
ਕਿ ਬੇਮੁਖ ਹੁੰਦੇ ਜਾ ਰਹੇ ਨੇ ਨਾਮ ਬਾਣੀ ਤੋਂ ਟੁੱਟ ਰਹੇ ਨੇ ਨਸ਼ੇ ਸ਼ਰਾਬ ਵਿੱਚ ਜੈਸੇ ਮਾੜੇ ਕੰਮਾਂ ਨੂੰ ਤੁਰ ਪਏ ਹਨ ਗੁਰੂ ਉਹਨਾਂ ਤੇ ਕਿਰਪਾ ਕਰਨ ਉਹਨਾਂ ਨੂੰ ਇਹਨਾਂ ਮਾੜੇ ਕੰਮਾਂ ਤੋਂ ਬਾਹਰ ਕੱਡਣ ਤੇ ਉਹਨਾਂ ਨੂੰ ਚੜ੍ਹਦੀ ਕਲਾਂ ਬਖਸ਼ੇ ਔਰ ਬਾਣੀ ਬਾਣੇ ਨਾਲ ਪਿਆਰ ਬਖਸ਼ੇ ਨਿਤਨੇਮ ਦੇ ਪ੍ਰੇਮੀ ਬਣਨ ਅੰਮ੍ਰਿਤ ਵੇਲੇ ਦੇ ਬਾਣੀ ਨਾਲ ਜੋੜਨ।ਤੇ ਨਾਲ ਹੀ ਕਿਹਾ ਕੀ ਸਾਡੇ ਮਹਾਂਪੁਰਸ਼ਾਂ ਨੇ ਹੇਮਕੁੰਟ ਸਾਹਿਬ ਦੀ ਪੈਦਲ ਯਾਤਰਾ ਚਲਾਈ ਹੋਈ ਹੈ ਜੋ ਕਿ ਸੰਗਤਾਂ 31ਵੀਂ ਯਾਤਰਾਂ ਹੇਮਕੁੰਟ ਸਾਹਿਬ ਦੀ ਪੈਦਲ ਸੰਗਤਾਂ ਵਾਪਸ ਛੇ ਜੁਲਾਈ ਨੂੰ ਆਈਆਂ ਨੇ ਤੇ ਦੋ ਜੂਨ ਨੂੰ ਡੇਰੇ ਬਾਬੇ ਨਾਨਕ ਤੋਂ ਚਾਲੇ ਪਏ ਸਨ ਤੇ ਬਹੁਤ ਸ਼ਰਧਾ ਨਾਲ ਪ੍ਰੇਮ ਨਾਲ ਸੰਗਤਾਂ ਵੇਖੋ ਅੰਮ੍ਰਿਤ ਵੇਲੇ ਰਾਤ ਨੂੰ 12 ਵਜੇ ਆਵਾਜ਼ ਮਾਰੀ ਜਾਂਦੀ ਹੈ ਸੰਗਤਾਂ ਨੂੰ ਇਸ਼ਨਾਨ ਪਾਣੀ ਲਈ ਤੇ ਦੋ ਵਜੇ ਅਰਦਾਸ ਹੋ ਕੇ ਇੱਕ ਘੰਟਾ ਵਾਹਿਗੁਰੂ ਸਿਮਰਨ ਦਾ ਜਾਪ ਹੁੰਦਾ ਤੇ ਉਸ ਤੋਂ ਬਾਅਦ 4 ਵਜੇ ਨਿਤਨੇਮ ਸ਼ੁਰੂ ਹੋ ਜਾਂਦਾ ਹੈ। 5 ਵਜੇ ਅਰਦਾਸ ਹੋ ਕੇ ਨਿਤਨੇਮ ਦੀ ਫਿਰ ਆਸਾ ਜੀ ਦੀ ਵਾਰ ਸ਼ੁਰੂ ਹੋ ਜਾਂਦੀ ਹੈ ਆਸਾ ਜੀ ਦੀ ਵਾਰ ਤੋਂ ਬਾਅਦ ਸੰਗਤਾਂ ਨੂੰ ਪਹਿਲਾਂ ਲੰਗਰ ਵੀ ਛਕਾਇਆ ਜਾਂਦਾ ਛਕਾ ਕੇ ਚਾਲੇ ਪਾਏ ਜਾਂਦੇ ਨੇ ਫਿਰ ਵੀ ਸੰਗਤਾਂ ਨੂੰ ਅੱਠ ਵਜੇ ਦਾ ਭੋਜਨ ਛਕਾਇਆ ਜਾਂਦਾ ਛਕਾ ਕੇ ਫਿਰ ਸੰਗਤਾਂ ਵਿੱਚੋ ਜਿਹਨੂੰ ਵੀ ਕੀਰਤਨ ਆਉਂਦਾ ਉਹ ਅੱਗੇ ਕੀਰਤਨ ਕਰੇ ਕਥਾ ਕਰੇ ਕਥਾ ਵਿਚਾਰ ਚਲਦੀ ਰਹਿੰਦੀ ਹੈ
ਚਲਦੀਆਂ ਚਲਦੀਆਂ ਸੰਗਤਾਂ ਕੀਰਤਨ ਕਰਦੀਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਦੁਪਹਿਰ ਦਾ ਪੜਾਓ ਆ ਜਾਂਦਾ ਦੁਪਹਿਰ ਦੀ ਮਹਾਂਪੁਰਸ਼ ਸੰਗਤਾਂ ਦੀ ਸੇਵਾ ਕਰਕੇ ਲੰਗਰ ਪਾਣੀ ਛਕਾ ਕੇ ਇਸ਼ਨਾਨ ਪਾਣ ਵਸਤਰ ਜੋ ਵੀ ਸੰਗਤਾਂ ਦੀ ਸੇਵਾ ਕਰਨੀ ਆਪਣੀ ਕਰੇ ਫਿਰ ਸੁਖਮਨੀ ਸਾਹਿਬ ਦੇ ਜਾਪ ਸ਼ੁਰੂ ਹੋ ਜਾਂਦੇ ਨੇ ਸੁਖਮਨੀ ਸਾਹਿਬ ਦੇ ਜਾਪ ਹੋਣ ਚੱਲ ਰਹੇ ਨੇ ਸੁਖਮਨੀ ਸਾਹਿਬ ਦੇ ਜਾਪ ਜਦੋਂ ਸੰਪੂਰਤਾ ਹੋ ਜਾਂਦੇ ਹਨ ਫਿਰ ਸ਼ਬਦ ਬਾਣੀ ਕਥਾ ਜਿਹਨੂੰ ਵੀ ਆਉਂਦੀ ਅੱਗੇ ਬੋਲ ਦਾਂ ਹੈ,
ਸਾਡੇ ਮਹਾਂਪੁਰਖਾਂ ਨੂੰ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਹੀ ਸੇਵਾ ਲਾਈ ਸੀ ਜਿਵੇ ਕੀ ਸੰਗਤਾਂ ਦਾਂ ਹਜੇ ਹੇਮਕੁੰਟ ਸਾਹਿਬ ਤੋ ਆ ਕੇ ਥਕੇਵਾਂ ਹੀ ਉਤਰਿਆਂ ਸੀ ਤੇ ਫਿਰ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਅਵਾਜ ਮਾਰੀ , ਤੇ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਸਾਨੂੰ ਕਦਮ ਕਦਮ ਸੇਵਾ ਦੇ ਵਿੱਚ ਸੰਗਤ ਦੇ ਵਿੱਚ ਪੈਦਲ ਯਾਤਰਾ ਦੇ ਵਿੱਚ ਆਪਣਾ ਨਾਮ ਜਪਉਣ ਆਪਣੇ ਚਰਨਾਂ ਚ ਜੋੜਨ ਤੇ ਹੋਰ ਵੀ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਨਾ ਦਿੰਦੇ ਆਂ ਇਹ ਜੀਵਨ ਇਹ ਸਵਾਸ ਇਹ ਸਮਾਂ ਮੁੜ ਕੇ ਨਹੀਂ ਮਿਲਣਾ ਹੁਣ ਸਾਡੇ ਕੋਲ ਮਨੁੱਖਾ ਜਾਮਾ ਵੀ ਤੇ ਸਾਡੇ ਕੋਲ ਤੰਦਰੁਸਤੀ ਵੀ ਹੈ ਇਹ ਸਮੇਂ ਦੇ ਵਿੱਚ ਜਰੂਰ ਆਪਾਂ ਸਮਾਂ ਕੱਢੀਏ ਇਹ ਧੰਦੇ ਮੁੱਕਦੇ ਨਹੀਂ ਬੰਦਾ ਮੁੱਕ ਜਾਂਦਾ ਹੈ ਸੋ ਸਮਾਂ ਕੱਢਕੇ ਗੁਰੂ ਲੜ ਲੱਗੋ ਤੇ ਇਸ ਯਾਤਰਾ ਦਾ ਹਿੱਸਾ ਬਣੋ ਮੇਰੀ ਹਾਜਰੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।