
ਬਾਬਾ ਬਕਾਲਾ ਸਾਹਿਬ, 02 ਜੁਲਾਈ (ਸੁਖਵਿੰਦਰ ਬਾਵਾ) : ਅੱਜ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵੱਲੋਂ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਵਿਖੇ ਸਫਾਈ, ਸਵੱਚਤਾਂ ਅਤੇ ਹਰਿਆਵਲ ਲਹਿਰ ਤਹਿਤ ਕੰਮ ਸੁਰੂ ਕਰਵਾਇਆ ਗਿਆ। ਜਿਸ ਵਿੱਚ ਪ੍ਰਧਾਨ ਸੁਰਜੀਤ ਸਿੰਘ ਕੰਗ, ਐਮ.ਸੀ. ਮਨਜਿੰਦਰ ਸਿੰਘ, ਐਮ.ਸੀ. ਰਵੀ ਸਿੰਘ, ਐਮ.ਸੀ. ਜੈਮਲ ਸਿੰਘ, ਪਰਮਜੀਤ ਸਿੰਘ ਕੁਲਵੰਤ ਸਿੰਘ ਰੰਧਾਵਾ, ਸੁਖਚੈਨ ਸਿੰਘ, ਈ.ਓ. ਅਨਿਲ ਚੋਪੜਾ, ਇੰਸਪੈਕਟਰ ਦਵਿੰਦਰ ਸਿੰਘ, ਗੁਰਵਿੰਦਰ ਕੌਰ, ਕੋਮਲਪ੍ਰੀਤ ਕੌਰ, ਵਿਕਰਮਜੀਤ ਸਿੰਘ, ਇੰਸਪੈਕਟਰ ਸੰਦੀਪ ਸਿੰਘ, ਬਲਸ਼ਰਨ ਸਿੰਘ, ਸੁਖਦੀਪ ਸਿੰਘ, ਅਵਤਾਰ ਸਿੰਘ ਵਿਰਕ ਆਦਿ ਆਗੂਆਂ ਨੇ ਸ਼ਹਿਰ ਵਿੱਚ ਸਫਾਈ, ਸਵੱਚਤਾ ਅਤੇ ਹਰਿਆਵਲ ਲਹਿਰ ਨੂੰ ਕਾਮਯਾਬ ਕਰਨ ਲਈ ਨਗਰ ਬਾਬਾ ਬਕਾਲਾ ਸਾਹਿਬ ਦੀ ਸੰਗਤ ਵੱਲੋਂ ਸਹਿਯੋਗ ਕਰਨ ਦੀ ਅਪੀਲ ਕੀਤੀ।
ਨਗਰ ਬਾਬਾ ਬਕਾਲਾ ਸਾਹਿਬ ਵਿੱਚ ਕਿਸੇ ਵੀ ਜਗ੍ਹਾਂ ਕੂੜੇ ਦੇ ਢੇਰ ਨਹੀ ਲੱਗਣ ਦਿੱਤੇ ਜਾਣਗੇ। ਘਰਾਂ ਦੇ ਆਸੇ ਪਾਸੇ ਜਾਂ ਪੁਰਾਣੇ ਬਰਤਨਾਂ ਆਦਿ ਵਿੱਚ ਵੀ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ . ਕਿਉਕਿ ਸਾਫ ਪਾਣੀ ਵਿੱਚ ਹੀ ਡੇਂਗੂ ਮਲੇਰੀਆਂ ਆਦਿ ਦੇ ਮੱਛਰ ਪਣਪਦੇ ਹਨ। ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਨਗਰ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਭਿਆਨਕ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ।
ਨਗਰ ਵਿੱਚ ਹਰਿਆਵਲ ਲਹਿਰ ਤਹਿਤ ਬੂਟੇ ਲਗਾਏ ਜਾਣਗੇ ਅਤੇ ਸੰਗਤ ਦੇ ਬੈਠ ਲਈ ਬੈਂਚਾਂ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ । ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਅਤੇ ਸਾਥੀਆਂ ਨੇ ਕਿਹਾ ਕਿ ਨਗਰ ਵਿੱਚ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬਜਾਰ ਜਾਂਦੇ ਸਮੇਂ ਵੀ ਆਪਣੇ ਘਰੋ ਕੋਈ ਕੱਪੜੇ ਦਾ ਥੈਲਾ ਆਦਿ ਲੈ ਕੇ ਜਾਓ ਤਾਂ ਜੋ ਅਸੀਂ ਆਪਣੀ ਧਰਤੀ ਨੂੰ ਬਚਾ ਸਕੀਏ । ਕੰਗ ਨੇ ਕਿਹਾ ਕਿ ਸ਼ਹਿਰ ਵਿੱਚ ਸਫਾਈ, ਸਵੱਚਤਾਂ ਅਤੇ ਹਰਿਆਵਲ ਰੱਖਣ ਲਈ ਸਮੂਹ ਐਮ.ਸੀ. ਸਮੂਹ ਸਟਾਫ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਵੱਲੋਂ ਹਰ ਸੰਭਵ ਯਤਨ ਕੀਤੇ ਜਾਣਗੇ । ਇਸ ਵਿੱਚ ਨਗਰ ਨਿਵਾਸੀਆਂ ਦੇ ਸਹਿਯੋਗ ਦੀ ਬਹੁਤ ਜਰੂਰਤ ਰਹੇਗੀ।