ताज़ा खबरपंजाब

ਪੱਤਰਕਾਰ ਕੰਵਲਜੀਤ ਸਿੰਘ ਲਾਡੀ ਦੇ ਛੋਟੇ ਭਰਾ ਗੁਰਪ੍ਰੀਤ ਸਿੰਘ ਰਿੰਕੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਜੰਡਿਆਲਾ ਗੁਰੂ 24 ਮਈ (ਕੰਵਲਜੀਤ ਸਿੰਘ/ਸੁਖਵਿੰਦਰ ਬਾਵਾ) : ਪੱਤਰਕਾਰ ਕੰਵਲਜੀਤ ਸਿੰਘ ਲਾਡੀ ਦੇ ਛੋਟਾ ਭਰਾ ਗੁਰਪ੍ਰੀਤ ਸਿੰਘ ਰਿੰਕੂ ਦੇ ਪਿੱਛਲੇ ਦਿਨੀਂ ਸਵੱਰਗ ਸਿਧਾਰ ਜਾਣ ਤੇ ਉਨ੍ਹਾਂ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਗੁਰਪ੍ਰੀਤ ਸਿੰਘ ਦੇ ਗ੍ਰਹਿ ਪਿੰਡ ਜਬੋਵਾਲ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨੇੜੇ ਗੁਰਦੁਆਰਾ ਸੰਗਤਸਰ ਸਾਹਿਬ ਵਿਖੇ ਕੀਰਤਨੀ ਜੱਥੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਕੀਰਤਨ ਹੋਏ । ਕੀਰਤਨ ਉਪਰੰਤ ਕਥਾ ਵਾਚਕਾ ਵਲੋਂ ਕਥਾ ਦੇ ਪ੍ਰਵਾਹ ਚਲਾਏ ਗਏ ਕਥਾ ਵਾਚਕਾਂ ਵੱਲੋਂ ਇਸ ਮੌਕੇ ਭਾਰੀ ਗਿਣਤੀ ਵਿੱਚ ਮੌਜੂਦ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਨਸਾਨ ਦਾ ਇਸ ਧਰਤੀ ਉਪਰ ਜਨਮ ਲੈਣਾਂ, ਸੰਸਾਰ ਵਿੱਚ ਵਿਚਰਨਾਂ ਅਤੇ ਇਸ ਦੁਨੀਆਂ ਤੋਂ ਤੁਰ ਜਾਣਾਂ, ਇਹ ਸਾਰਾ ਕੁਝ ਇੰਨਸਾਨੀ ਜ਼ਿੰਦਗੀ ਦਾ ਹਿੱਸਾ ਹੈ । ਜਿਸ ਨੂੰ ਕੋਈ ਅਣਦਿੱਖ ਸ਼ਕਤੀ ਚਲਾ ਰਹੀ ਹੈ ਤੇ ਸਭ ਮਾੜਾ ਚੰਗਾ ਨੋਟ ਵੀ ਕਰ ਰਹੀ ਹੈ ।

ਸ਼ਰਧਾਂਜਲੀ ਸਮਾਗਮ ਦੋਰਾਨ ਹਲਕਾ ਇੰਚਾਰਜ ਹਰਦੀਪ ਸਿੰਘ ਗਿੱਲ, ਕਵਲਜੀਤ ਸਿੰਘ ਲਾਡੀ, ਗੁਰਪ੍ਰੀਤ ਸਿੰਘ ਰਿੰਕੂ, ਵਰਿੰਦਰ ਸਿੰਘ ਮਲਹੋਤਰਾ, ਸੁਨੀਲ ਦੇਵਗਨ, ਤੇ ਹੋਰ

ਉਨ੍ਹਾਂ ਕਿਹਾ ਕਿ ਇਸ ਫ਼ਾਨੀ ਸੰਸਾਰ ਉਪਰ ਕ਼ਾਇਦਾ ਕਾਨੂੰਨ ਨਾਲ਼ ਵਿੱਚਰਨ ਨਾਲ ਮਨੁੱਖ ਦੁਨੀਆਂ ਵਿੱਚ ਵਡਿਆਈ ਪਾਂਉਦਾ ਹੈ । ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਕੀਤੇ ਕੰਮਾਂ ਨਾਲ ਅਕਾਲ ਪੁਰਖ ਦੀ ਕਚਹਿਰੀ ਵਿੱਚ ਮਾਣ ਸਨਮਾਨ ਪਾਉਂਦਾ ਹੈ । ਪੱਤਰਕਾਰ ਕਵਲਜੀਤ ਸਿੰਘ ਲਾਡੀ ਨੇ ਗੁਰਪੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਪਹੁੰਚਣ ਵਾਲੀਆਂ ਸੰਗਤਾਂ ਦਾ ਇਸ ਦੁੱਖ ਦੀ ਘੜੀ ਵਿੱਚ ਸਾਥ ਖੜੇ ਹੋਣ ਤੇ ਸਾਰੇ ਰਿਸ਼ਤੇਦਾਰ,ਸੱਜਣ ਤੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕੀਤਾ । ਇਸ ਮੌਕੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੋਣ ਵਾਲਿਆਂ ਵਿੱਚ , ਭਾਜਪਾ ਦੇ ਹਲਕਾ ਜੰਡਿਆਲਾ ਗੁਰੂ ਇੰਚਾਰਜ ਹਰਦੀਪ ਸਿੰਘ ਗਿੱਲ ਵਿਸੇਸ ਤੌਰ ਤੇ ਪੱਤਰਕਾਰ ਕੰਵਲਜੀਤ ਸਿੰਘ ਲਾਡੀ ਦੇ ਛੋਟੇ ਭਰਾ ਦੀ ਬੇ ਵਕਤੀ ਮੌਤ ਦੁੱਖ ਦਾ ਪ੍ਰਗਟਾਵਾ ਕਰਨ ਲਈ ਗੁਰਦੁਆਰਾ ਸੰਤਸਰ ਪਹੁੰਚੇ ਤੇ ਕੰਵਲਜੀਤ ਸਿੰਘ ਲਾਡੀ ਨਾਲ ਦੁੱਖ ਸਾਂਝਾ ਕੀਤਾ, ਤੇ ਜਿਸ ਵਿੱਚ ਹੋਰ ਆਏ ਹੋਏ ਮਹਿਮਾਨਾਂ ਤੇ ਪੱਤਰਕਾਰਾਂ ਜਿਨਾ ਵਿੱਚੋ ਗੁਰਚਰਨ ਸਿੰਘ ਬਿੱਟੂ ,,ਪ੍ਰੈਸ ਕਲੱਬ ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਪੱਤਰਕਾਰ ਸੁਨੀਲ ਦੇਵਗਨ,ਪੱਤਰਕਾਰ ਹਰਿੰਦਰ ਸਿੰਘ ਡਡਵਾਲ, ਪੱਤਰਕਾਰ ਭਗਵਾਨ ਸਿੰਘ,ਬਲਵਿੰਦਰ ਸਿੰਘ ਬੱਬੀ,ਪੱਤਰਕਾਰ ਗੁਰਪ੍ਰੀਤ ਸਿੰਘ ਚੰਦੀ, ਪੱਤਰਕਾਰ ਲਖਬੀਰ ਸਿੰਘ ਗਿੱਲ,ਪੱਤਰਕਾਰ ਸੁਖਜਿੰਦਰ ਸਿੰਘ ਸੋਨੂ ,ਪੱਤਰਕਾਰ ਗੁਰਪ੍ਰੀਤ ਸਿੰਘ,ਪੱਤਰਕਾਰ ਰਣਜੀਤ ਸਿੰਘ ਪੱਤਰਕਾਰ ਤਰਲੋਚਨ ਸਿੰਘ ,ਸੁਖਚੈਨ ਸਿੰਘ ਮਾਸਟਰ,ਦਰਸ਼ਨ ਸਿੰਘ,ਲਾਟ ਸਿੰਘ,ਪ੍ਰਿੰਸਪਾਲ ਸਿੰਘ,ਸਿਮਰਨਜੀਤ ਸਿੰਘ ,ਬਿਕਰਮ ਜੀਤ ਸਿੰਘ,ਗੁਰਕੀਰਤ ਸਿੰਘ,ਪ੍ਰਿੰਸਪ੍ਰੀਤ ਸਿੰਘ,ਅਨੰਤਬੀਰ ਸਿੰਘ(ਬੇਟਾ), ਸਾਹਿਬ ਨੂਰ ਸਿੰਘ(ਬੇਟਾ), ਕੁਲਵੰਤ ਸਿੰਘ, ਗੁਰਚਰਨ ਸਿੰਘ ਬਿੱਟੂ, ਕੁਲਦੀਪ ਸਿੰਘ ਭੂਪੀ, ਡਾਕਟਰ ਅਸ਼ਵਨੀ ਸ਼ਰਮਾ, ਪੱਤਰਕਾਰ ਪਰਗਟ ਸਿੰਘ, ਪੱਤਰਕਾਰ ਹਰਜਿੰਦਰ ਸਿੰਘ ਕਲੇਰ,ਕਾਰੀ , ਦਵਿੰਦਰ ਸਹੋਤਾ , ਆਦਿ ਨੇ ਇਸ ਦੁੱਖ ਦੀ ਘੜੀ ਵਿੱਚ ਹਾਜਰੀ ਭਰੀ।

Related Articles

Leave a Reply

Your email address will not be published. Required fields are marked *

Back to top button