
ਜੰਡਿਆਲਾ ਗੁਰੂ/ਟਾਂਗਰਾ, 30 ਅਪ੍ਰੈਲ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਤੋਂ ਚਾਰ ਕਿਲੋਮੀਟਰ ਜੀਟੀ ਰੋਡ ਤੇ ਵਸੇ ਇਤਿਹਾਸਿਕ ਪਿੰਡ ਮੱਲੀਆਂ ਵਿਖੇ ਸਾਬੀ ਮੈਡੀਕਲ ਸਟੋਰ ਤੇ ਦੋ ਨਕਾਬ ਪੋਸ਼ ਵਿਅਕਤੀਆਂ ਵੱਲੋਂ ਤਾਬੜ ਤੋੜ ਫਾਇਰ ਕੀਤੇ ਗਏ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜਸਬੀਰ ਸਿੰਘ ਪੁੱਤਰ, ਨਿਹਾਲ ਸਿੰਘ ਵਾਸੀ ਮੱਲੀਆਂ ਨੇ ਦੱਸਿਆ ਕਿ , ਉਹਨਾਂ ਦਾ ਘਰ ਦੇ ਵਿੱਚ ਹੀ ਆਪਣਾ ਮੈਡੀਕਲ ਸਟੋਰ ਹੈ ਅਤੇ ਮੈਂ ਦੁਪਹਿਰੇ ਰੋਟੀ ਖਾਣ ਵਾਸਤੇ ਉੱਪਰ ਗਿਆ ਹੋਇਆ ਸੀ। ਮੇਰੇ ਪਿਤਾ ਜੀ ਮੈਡੀਕਲ ਸਟੋਰ ਤੇ ਬੈਠੇ ਸਨ।
ਅਚਾਨਕ ਹੀ, ਡੇਢ ਕੁ ਵਜੇ ਦੁਪਹਿਰੇ ਦੋ ਨਕਾਬ ਪੋਸ਼ ਵਿਅਕਤੀ ਜੋ ਕਿ ਸਪਲੈਂਡਰ ਮੋਟਰਸਾਈਕਲ ਤੇ ਹਨ ਅਤੇ ਅੱਡੇ ਵਾਲੇ ਪਾਸਿਓਂ ਪਿੰਡ ਦੇ ਵਿੱਚ ਆਏ ਅਤੇ ਮੈਡੀਕਲ ਸਟੋਰ ਦੇ ਸਾਹਮਣੇ ਖਲੋ ਕੇ ਬੜੇ ਨਿਡਰ ਹੋ ਕੇ,ਤਾਬੜ ਤੋੜ ਗੋਲੀਆਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਜਿਸ ਵਿੱਚ ਬਾਹਰ ਕੈਬਨ ਦੇ ਬਣੇ ਸ਼ੀਸ਼ੇ ਨੂੰ ਆਰ ਪਾਰ ਕਰਦੀਆਂ ਹੋਈਆਂ ਗੋਲੀਆਂ ਅੰਦਰ ਦਵਾਈਆਂ ਵਾਲੇ ਰੈਕ ਦੇ ਵਿੱਚ ਜਾ ਵਂਜੀਆ ਜਿਸ ਵਿੱਚ ਕੋਈ ਜਾਣ ਮਾਲ ਦਾ ਨੁਕਸਾਨ ਹੋਣੋ ਬਚ ਗਿਆ। ਇਸ ਸਬੰਧੀ ਸਾਬੀ ਮੈਡੀਕਲ ਸਟੋਰ ਦੇ ਮਾਲਕ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ। ਉਹਨਾਂ ਨੇ ਦੱਸਿਆ ਕਿ ਸਾਡੀ ਕੋਈ ਆਪਸੀ ਰੰਜਿਸ਼ ਵੀ ਨਹੀਂ ਹੈ। ਇਸ ਸਬੰਧੀ ਉਹਨਾਂ ਦੱਸਿਆ ਕਿ ਨਕਾਬਪੋਸ ਵਿਅਕਤੀਆਂ ਨੇ ਮੂੰਹ ਬੰਨੇ ਹੋਏ ਹਨ ਅਤੇ ਮੈਡੀਕਲ ਸਟੋਰ ਦੇ ਸਾਹਮਣੇ ਖਲੋ ਕੇ ਬਿਲਕੁਲ ਨਿਡਰ ਹੋ ਕੇ ਤਿੰਨ ਫਾਇਰ ਕੀਤੇ ਗਏ ਦੱਸਣ ਯੋਗ ਹੈ ਕਿ ਇਹ ਮੈਡੀਕਲ ਸਟੋਰ ਵੀ ਪਿੰਡ ਦੇ ਵਿਚਕਾਰ ਹੈ। ਜਿਸ ਨਾਲ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀ।
ਇਸ ਸਬੰਧੀ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਤੇ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਕਰ ਲਏ ਹਨ। ਅਤੇ ਪੁਲਿਸ ਵੱਲੋਂ ਬਣਦੀ ਕਾਰਵਾਈ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਓਥੇ ਜੰਡਿਆਲਾ ਥਾਣੇ ਦੇ ਐਸ ਐਚ ਓ ਹਰਚੰਦ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੁਪਹਿਰ 1-30 ਵਜੇ ਪਿੰਡ ਮੱਲੀਆਂ ਵਿੱਚ ਗੋਲੀ ਚੱਲਣ ਦੀ ਜਾਣਕਾਰੀ ਮਿਲੀ ਤੇ ਅਸੀਂ ਮੌਕੇ ਤੇ ਜਾ ਕੇ ਤਸਦੀਕ ਕੀਤੀ ਤੇ ਸੀਸੀ ਟੀਵੀ ਕੈਮਰੇ ਵੀ ਚੈੱਕ ਕੀਤੇ ਤੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਤੇ ਜਾਣਕਾਰੀ ਹਾਸਿਲ ਕੀਤੀ ਜਿਸ ਦੇ ਮੁਤਾਬਕ ਓਹਨਾਂ ਦੇ ਲੜਕੇ ਸਨਮਪ੍ਰੀਤ ਸਿੰਘ ਦਾ ਅਜੇਪਾਲ ਵਿਰਕ ਦੇ ਨਾਮ ਦੇ ਨਾਲ ਵਿਅਕਤੀ ਕੁਝ ਦਿਨ ਪਹਿਲਾ ਤਕਰਾਰ ਹੋਇਆ ਸੀ
ਜਿਸਦੇ ਬਾਦ ਵਿੱਚ ਫਿਰ ਇਹਨਾ ਨੇ ਮੁੰਡੇ ਨੂੰ ਲੈਕੇ ਕਿਸੇ ਢਾਬੇ ਵਿੱਚ ਫਿਰ ਤੋਂ ਇਕੱਠ ਹੋਇਆ ਸੀ ਪਰ ਕੁੱਝ ਮੋਹਤਬਾਰ ਵਿਅਕਤੀਆਂ ਨੂੰ ਵਿੱਚ ਲੈ ਕੇ ਇਸ ਲੜਾਈ ਨੂੰ ਰੋਕਿਆ ਗਿਆ ਫਿਰ ਇਸ ਲੜਾਈ ਨੂੰ ਲੈ ਕੇ ਇਹ ਸੋਸ਼ਲ ਮੀਡੀਆ ਤੇ ਇੱਕ ਦੂਜੇ ਨਾਲ ਤਕਰਾਰ ਬਾਜੀ ਚੱਲਣ ਲੱਗ ਪਈ ਦੂਜੇ ਪਾਸੇ ਅਜੇਪਾਲ ਵਿਰਕ ਨੇ ਉਸ ਨੂੰ ਕਿਹਾ ਕਿ ਤੂੰ ਚੰਗੀ ਨਹੀਂ ਕੀਤੀ ਤੇ ਸਨਮਪ੍ਰੀਤ ਨੇ ਕਹਾ ਕਿ ਮੇਰੇ ਸੱਟ ਲੱਗੀ ਹੋਈ ਹੈ ਅਜੇ ਠੀਕ ਨਹੀਂ ਮੈਂ ਬੈਡਰੈਸਟ ਕਰ ਰਿਹਾ ਹਾਂ ਉਸ ਤੋਂ ਬਾਅਦ ਜੋ ਤੂੰ ਦੇਖਣਾ ਹੈ ਦੇਖ ਲਈ ਇਸ ਨੂੰ ਲੈ ਕੇ ਹੀ ਉਸ ਨੇ ਅੱਜ ਉਸ ਦੀ ਦੁਕਾਨ ਦੇ ਆ ਕੇ ਗੋਲੀਆਂ ਚਲਾ ਦਿੱਤੀਆਂ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਜੋ ਤਫਤੀਸ਼ ਵਿੱਚ ਜੋਂ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਤੇ ਮੁਜਰਮ ਨੂੰ ਜਲਦ ਹੀ ਫੜ ਲਿਆ ਜਾਏਗਾ।