ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਨੂੰ ਜਾਗ੍ਰਿਤ ਕਰਨ ਲਈ ਸੈਮੀਨਾਮ ਲਗਾਉਣਾ ਸਲਾਘਾਯੋਗ ਕਦਮ : ਪ੍ਰਧਾਨ ਸੁਰਜੀਤ ਸਿੰਘ ਕੰਗ

ਬਾਬਾ ਬਕਾਲਾ ਸਾਹਿਬ 26 ਜੂਲਾਈ(ਸੁਖਵਿੰਦਰ ਬਾਵਾ) : ਅੱਜ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ ਹੇਠ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਜਾਗ੍ਰਿਤ ਕਰਨ ਲਈ ਇੱਕ ਸੈਮੀਨਾਰ ਸ਼ਹਿਰ ਵਿੱਚ ਪਲਾਸਟਿਕ ਬੰਦ ਕਰਨ, ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਅਲੱਗ ਦੇਣ, ਨਸ਼ੇ ਖਤਮ ਕਰਨ ਅਤੇ ਰੁੱਖ ਲਗਾਉਣ ਲਈ ਲਗਾਇਆ ਗਿਆ । ਇਸ ਮੌਕੇ ਬੱਚਿਆਂ ਨੇ ਇਨਵਾਇਰਮੈਂਟ ਉੱਪਰ ਪਲਾਸਟਿਕ ਕਾਰਨ ਹੋਣ ਵਾਲੇ ਬੁਰੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ ਸਾਹਬਿ ਅਤੇ ਚੇਅਰਮੈਨ ਮਾਰਕੀਟ ਕਮੇਟੀ ਰਈਆ ਸੁਰਜੀਤ ਸਿੰਘ ਕੰਗ ਨੇ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਪਲਾਸਟਿਕ ਪੂਰੀ ਤਰ੍ਹਾਂ ਬੰਦ ਹੋਣੀ ਚਾਹੀਦੀ ਹੈ, ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਅਲੱਗ ਕਰਕੇ ਵਰਕਰਾਂ ਨੂੰ ਦੇਣਾ ਚਾਹੀਦਾ ਹੈ, ਨਸ਼ੇ ਤੋਂ ਹੋਣ ਵਾਲੇ ਗੰਭੀਰ ਸਿੱਟਿਆਂ ਬਾਰੇ ਜਾਣਕਾਰੀ ਦਿੱਤੀ, ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਾਰੇ ਸ਼ਹਿਰ ਵਿੱਚ ਰੁੱਖ ਲਗਾਉਣੇ ਚਾਹੀਦੇ ਹਨ । ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਸਮੂਹ ਆਪ ਆਗੂਆਂ, ਬੱਚਿਆਂ ਅਤੇ ਟੀਚਰਾਂ ਨੂੰ ਸ਼ਹਿਰ ਵਿੱਚ ਪਲਾਸਟਿਕ ਬੰਦ ਕਰਨ, ਗਿੱਲਾ ਕੂੜਾ ਸੁੱਕਾ ਕੂੜਾ ਅਲੱਗ ਅਲੱਗ ਦੇਣ, ਨਸ਼ੇ ਖਤਮ ਕਰਨ ਅਤੇ ਰੁੱਖ ਲਗਾਉਣ ਲਈ ਸੁੰਹ ਚੁਕਵਾਈ।
ਇਸ ਮੌਕੇ ਐਮ.ਸੀ. ਸਾਹਿਬਾਨਾਂ ਵਾਇਸ ਪ੍ਰਧਾਨ ਸੁਖਵਿੰਦਰ ਕੌਰ, ਮਨਜਿੰਦਰ ਸਿੰਘ, ਜੈਮਲ ਸਿੰਘ, ਰਵੀ ਸਿੰਘ, ਮਨਜੀਤ ਕੌਰ, ਸੁਖਜੀਤ ਕੌਰ ਕੰਗ, ਰਮਨਦੀਪ ਕੌਰ, ਬਲਜੀਤ ਕੌਰ, ਸਰਬਜੀਤ ਕੌਰ, ਗੁਰਮੀਤ ਕੌਰ,ਨਗਰ ਪੰਚਾਇਤ ਦਾ ਸਟਾਫ ਇੰਸਪੈਕਟਰ ਦਵਿੰਦਰ ਸਿੰਘ, ਗੁਰਵਿੰਦਰ ਕੋਰ, ਸੁਪਰਵਾਈਜਰ ਵਿਕਰਮਜੀਤ ਸਿੰਘ, ਮੋਟੀਵੇਟਰ ਕਮਲਪ੍ਰੀਤ ਕੌਰ , ਕੁਲਵੰਤ ਸਿੰਘ ਰੰਧਾਵਾ, ਸੁਖਚੈਨ ਸਿੰਘ, ਸੁਰਿੰਦਰ ਸਿੰਘ ਸੰਧੂ, ਅਰਵਿੰਦਰ ਸਿੰਘ ਸੰਧੂ,ਕੁਲਵੰਤ ਸਿੰਘ ਰੰਧਾਵਾ, ਸੁਖਦੀਪ ਸਿੰਘ ਸੋਨਾ, ਬਲਸ਼ਰਨ ਸਿੰਘ ਜਮਾਲਪੁਰ, ਕੁਲਦੀਪ ਸਿੰਘ, ਕਰਮ ਸਿੰਘ, ਰਮਨਜੀਤ ਸਿੰਘ ਰਵੀ, ਲੱਖਾ ਸਿੰਘ, ਗੁਰਦਿਆਲ ਸਿੰਘ, ਜਲਵਿੰਦਰ ਸਿੰਘ, ਅਵਤਾਰ ਸਿੰਘ ਵਿਰਕ, ਮਨਜੋਤ ਸਿੰਘ ਆਦਿ ਆਗੂ ਹਾਜਰ ਸਨ ।