ताज़ा खबरपंजाब

ਦਰਬਾਰ ਬਾਬਾ ਸਿੱਧ ਬਲੀ ਨੂੰ ਸਮਰਪਿਤ ਵਡਾਲਾ ਵਿਖੇ ਸਲਾਨਾ ਭੰਡਾਰਾ ਮਨਾਇਆ ਗਿਆ

ਜਲੰਧਰ 25 ਅਗਸਤ (ਧਰਮਿੰਦਰ ਸੌਂਧੀ): ਦਰਬਾਰ ਬਾਬਾ ਸਿੱਧ ਬਲੀ ਨੂੰ ਸਮਰਪਿਤ ਵਡਾਲਾ ਵਿਖੇ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਸਲਾਨਾ ਭੰਡਾਰਾ ਮਨਾਇਆ ਗਿਆ। ਜਿਸ ਵਿੱਚ ਸੂਬਾ ਭਾਜਪਾ ਦੇ ਬੁਲਾਰੇ ਮਹਿੰਦਰ ਭਗਤ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਮਹਿੰਦਰ ਭਗਤ ਨੇ ਸਮੂਹ ਸੰਗਤ ਨੂੰ ਮੇਲੇ ਦੀ ਵਧਾਈ ਦਿੱਤੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ ਕਿ ਸਾਰੇ ਕਾਰਜ ਪੀਰਾਂ ਦੀ ਰਹਿਮਤ ਨਾਲ ਪੂਰੇ ਹੁੰਦੇ ਹਨ, ਜੋ ਵੀ ਸ਼ਰਧਾਲੂ ਸੱਚੇ ਦਿਲ ਨਾਲ ਪੀਰਾਂ ਦੇ ਦਰਬਾਰ ਤੇ ਅਰਦਾਸ ਕਰਦਾ ਹੈ, ਬਾਬਾ ਜੀ ਉਸ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੇ ਹਨ।

ਪਰ ਪੀਰ ਅਤੇ ਗੁਰੂ ਵਿੱਚ ਵਿਸ਼ਵਾਸ ਮਜ਼ਬੂਤ ​​ਹੋਣਾ ਚਾਹੀਦਾ ਹੈ। ਦਰਬਾਰ ਦੇ ਸੇਵਾਦਾਰਾਂ ਸਮੇਤ ਸਾਰੇ ਮੈਂਬਰਾਂ ਨੇ ਮਹਿੰਦਰ ਭਗਤ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਜਸਵੀਰ ਬਿੱਟੂ, ਕਮਲਜੀਤ ਕੰਬਾ , ਸ਼੍ਰੀਮਤੀ ਬਖਸ਼ੋ, ਸ਼੍ਰੀਮਤੀ ਬਖਸ਼ੋ ਦੇਵੀ, ਲਖਵੀਰ ਕੈਲੇ , ਮਨਜੀਤ ਸਿੰਘ , ਪਿਰਥੀ ਕੈਲੇ, ਗੁਰਮੇਜ ਦਾਸ, ਪੰਮਾ, ਪਰਮਜੀਤ ਪੰਮਾ, ਕਾਲਾ, ਵਿੱਕੀ, ਸਰਸ ਕੈਲੇ, ਰਿਤਿਕ ਕੈਲੇ, ਭਾਈ ਮਨਜੀਤ ਸਿੰਘ, ਸੰਜੀਵ ਸ਼ਰਮਾ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button