ताज़ा खबरपंजाबसड़क दुघर्टना

ਟਰੱਕ ਅਤੇ ਕਾਰ ਦੀ ਹੋਈ ਭਿਆਨਕ ਟੱਕਰ, 1 ਦੀ ਮੌਤ ਅਤੇ 4 ਜਖ਼ਮੀ

ਜਗਰਾਉਂ, 23 ਦਸੰਬਰ (ਬਿਊਰੋ) : ਨਾਨਕਸਰ- ਝੋਰੜਾ ਰੋਡ ਉਤੇ ਪੈਂਦੇ ਪਿੰਡ ਡੱਲਾ ਨੇੜੇ ਭਿਆਨਕ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ। ਜਦਕਿ ਪਰਿਵਾਰ ਦੇ ਚਾਰ ਮੈਂਬਰ ਜਖਮੀ ਹੋ ਗਏ।  

ਓਵਰਲੋਡ ਟਰੱਕ ਤੇ ਮਾਰੂਤੀ ਕਾਰ ਵਿਚਕਾਰ ਸਿੱਧੀ ਟਕਰ ਹੋਣ ਨਾਲ ਮਾਰੂਤੀ ਕਾਰ ਵਿੱਚ ਸਵਾਰ 30 ਸਾਲਾ ਸੁਖਦੇਵ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਨੂੰ ਬੜੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ।ਹਾਦਸੇ ਦੌਰਾਨ ਟਰੱਕ ਨੇ ਮਾਰੂਤੀ ਕਾਰ ਨੂੰ ਬੁਰੀ ਤਰ੍ਹਾਂ ਚਕਨਾਚੂਰ ਕਰ ਦਿੱਤਾ ਸੀ। 

 

ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਪਿੰਡ ਦੇਹੜਕਾ ਦੀ ਐਂਬੂਲੈਂਸ ਰਾਹੀਂ ਜਗਰਾਉਂ ਦੇ ਹਸਪਤਾਲ ਵਿੱਚ ਪਹੁੰਚਾਇਆ। ਜਿੱਥੇ ਸੁਖਦੇਵ ਸਿੰਘ ਜਿਊਣ ਦੀ ਮੌਤ ਹੋ ਗਈ , ਜਦਕਿ ਹਾਦਸੇ ਵਿੱਚ ਜਖਮੀ ਹੋਏ ਪਰਿਵਾਰ ਦੇ ਬਾਕੀ ਚਾਰੇ ਮੈਂਬਰਜ਼ ਦਾ ਇਲਾਜ਼ ਚਾਲ ਰਿਹਾ ਹੈ। ਪਿੰਡ ਡੱਲਾ ਦੇ ਸਰਪੰਚ ਨਿਰਮਲ ਸਿੰਘ ਧੀਰਾ ਨੇ ਦੱਸਿਆ ਕਿ ਮ੍ਰਿਤਕ ਕਾਰ ਚਾਲਕ ਸੁਖਦੇਵ ਸਿੰਘ ਪਿੰਡ ਦਾ ਹੋਣਹਾਰ ਨੌਜਵਾਨ ਸੀ। ਜੋ ਆਪਣੀਆਂ ਦੋ ਭਰਜਾਈਆਂ ਤੇ ਦੋ ਬੱਚਿਆਂ ਨਾਲ ਰਿਸ਼ਤੇਦਾਰੀ ਵਿੱਚ ਜਾ ਰਿਹਾ ਸੀ ਤੇ ਰਸਤੇ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਤਿੰਨ ਨਿੱਕੇ ਬੱਚਿਆਂ ਨੂੰ ਛੱਡ ਗਿਆ।

 ਘਟਨਾ ਤੋਂ ਬਾਅਦ ਮੌਕੇ ਤੇ ਪੁੱਜੇ ਥਾਣਾ ਹਟੂਰ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ। ਪੀੜਿਤ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਚਾਲਕ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button