Uncategorized
ਗਹਿਰੀ ਮੰਡੀ ਸਰਾਂ ਰੋੜ ਸੜਕ ਕਿਨਾਰੇ ਲੱਗੇ ਸੁੱਕੇ ਦਰੱਖਤ ਦਾ ਖੋਫ ਅਣ ਸੁਰੱਖਿਅਤ ਨੇ ਰਾਹਗੀਰ

ਜੰਡਿਆਲਾ ਗੁਰੂ 10 ਜੁਲਾਈ (ਕੰਵਲਜੀਤ ਸਿੰਘ ਲਾਡੀ) : ਹਲਕਾਂ ਜੰਡਿਆਲਾ ਗੁਰੂ ਦੇ ਅਧੀਨ ਗਹਿਰੀ ਮੰਡੀ ਸਰਾਂ ਰੋੜ ਸੜਕ ਕਿਨਾਰੇ ਤੇ ਬਹੁਤ ਸਾਰੇ ਆਜਏ ਦਰੱਖਤ ਜੋ ਕਾਫੀ ਸਮੇ ਤੋ ਸੂੱਕੇ ਪਏ ਹਨ । ਪਰ ਇਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀ ਵਾਰ-ਵਾਰ ਸਬੰਧਿਤ ਵਿਭਾਗ ਨੂੰ ਸਥਾਨਕ ਲੋਕਾਂ ਵੱਲੋ ਸੂਚਿਤ ਕੀਤਾ। ਪਰ ਵਿਭਾਗ ਵੱਲੋ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ ਜਿਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਸਵੇਰੇ 10 ਵਜੇ ਦੇ ਕਰੀਬ ਇਕ ਸੁੱਕੀ ਟਾਹਲੀ ਬਾਰਿਸ਼ ਦਾ ਮੋਸਮ ਹੋਣ ਕਾਰਨ ਆਪਣੇ-ਆਪ ਹੀ ਸੜਕ ਉਪਰ ਡਿੱਗ ਪਈ ਜਿਸ ਨਾਲ ਹੇਠ ਖੜੀ ਕਾਰ ਦਾ ਸਾਇਡ ਸੀਸਾ ਨੁਕਸਾਨਿਆ ਗਿਆ।
ਇਹ ਕਾਰ ਬੈਂਕ ਮੁਲਾਜਮ ਦੀ ਦੱਸੀ ਜਾ ਰਹੀ ਹੈ। ਇਸ ਨਾਲ ਇੰਟਰਨੈੱਟ ਸੇਵਾਵਾਂ ਬਿਜਲੀ ਦੀਆ ਤਾਰਾਂ ਤੇ ਸਟਰੀਟ ਲਾਈਟ ਦੇ ਪੋਲ ਵੀ ਡਿੱਗ ਪਏ ਟਾਹਲੀ ਕਾਫੀ ਵੱਡੀ ਹੋਣ ਕਾਰਨ ਸੜਕ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ । ਸਬੰਧਤ ਵਿਭਾਗ ਨੂੰ ਚਾਹੀਦਾ ਹੈ ਕਿ ਖਰਾਬ ਰੁੱਖਾਂ ਨੂੰ ਹਟਾਇਆ ਜਾਵੇ ਤਾ ਜੋ ਅਣ ਸੁਖਾਵੀ ਘਟਨਾਕ੍ਰਮ ਤੋ ਬਚਿਆ ਜਾਂ ਸਕੇ।