
ਬਾਬਾ ਬਕਾਲਾ ਸਾਹਿਬ, 01 ਸਤੰਬਰ (ਸੁਖਵਿੰਦਰ ਬਾਵਾ) : ਸੰਤ ਬਾਬਾ ਤਾਰਾ ਸਿੰਘ, ਸੇਵਕ ਸੰਤ ਬਾਬਾ ਘੋਲਾਸਿੰਘ, ਸੰਤ ਬਾਬਾ ਗੁਰਨਾਮ ਸਿੰਘ ਵੱਲੋ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ,ਲੰਗਰ ਦਾ ਸਮਾਨ ਅਤੇ ਪਸ਼ੂਆਂ ਦੇ ਚਾਰੇ ਲਈ ਕਈ ਗੱਡੀਆਂ ਭੇਜ ਰਹੇ ਹਨ ਇਸ ਮੌਕੇ ਬਾਬਾ ਰੇਸ਼ਮ ਸਿੰਘ ਅਤੇ ਬਾਬਾ ਅਵਤਾਰ ਸਿੰਘ ਨੇ ਸੰਗਤਾਂ ਨੂੰ ਖੇਸ ,ਦਰੀਆਂ, ਕੰਬਲ ਆਦਿ ਭੇਜਣ ਦੀ ਅਪੀਲ ਕੀਤੀ
ਉਹਨਾਂ ਨੇ ਕਿਹਾ ਕਿ ਜੋ ਵੀ ਸੇਵਾ ਕਰਨੀ ਚਾਹੁੰਦੇ ਹਨ ਉਹ ਮੁੱਖ ਸੇਵਾਦਾਰਾਂ ਨਾਲ ਸੰਪਰਕ ਕਰ ਸਕਦਾ ਹੈ ਉਹਨਾਂ ਨੇ ਆਪਣਾ ਮੋਬਾਇਲ ਨੰਬਰ 6284545871, 9815130153 ਜਾਰੀ ਕਰਦਿਆਂ ਕਿਹਾ ਕਿ ਹੜ ਪੀੜਤ ਲੋਕਾਂ ਲਈ ਕੱਪੜਿਆਂ ਦੀ ਬਹੁਤ ਜਰੂਰਤ ਹੈ ਕਿਉਂਕਿ ਜਿਆਦਾ ਪਾਣੀ ਆਉਣ ਕਾਰਨ ਕੱਪੜੇ ਆਦਿ ਖਰਾਬ ਹੋ ਗਏ ਹਨ ਤਾਂ ਜੋ ਉਹਨਾਂ ਦੀ ਮਦਦ ਕੀਤੀ ਜਾਵੇ