ताज़ा खबरपंजाब

ਜਦੋਂ ਤੱਕ ਹੜਾਂ ਦਾ ਪਾਣੀ ਖੇਤਾਂ ਅਤੇ ਪਿੰਡਾਂ ਵਿੱਚੋਂ ਖਤਮ ਨਹੀਂ ਹੁੰਦਾ ਕਿਸਾਨਾਂ ਦੀ ਹਰ ਸੰਭਵ ਮੱਦਦ ਲਈ ਉਹਨਾਂ ਦੇ ਨਾਲ ਖੜੇ ਰਹਾਂਗੇ : ਨਵਤੇਜ ਸਿੰਘ ਅਮਰਕੋਟ

ਜੰਡਿਆਲਾ ਗੁਰੂ, 05 ਸਤੰਬਰ (ਕੰਵਲਜੀਤ ਸਿੰਘ ਲਾਡੀ) : ਇਸ ਟਾਈਮ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਕਿਸਾਨ ਆਪਣੀ ਪੁੱਤਾਂ ਵਾਂਗੂ ਪਾਲੀ ਫਸਲ ਨੂੰ ਰੁੱਲਦੀ ਵੇਖ ਕੇ ਦੁੱਖੀ ਹੋ ਰਿਹਾ ਹੈ ਪਿੰਡਾਂ ਵਿੱਚ ਘਰ ਘਰ ਵਿੱਚ ਪਾਣੀ ਆਉਣ ਕਾਰਨ ਕਿਸਾਨ ਬਹੁਤ ਦੁਖੀ ਨਜ਼ਰ ਆ ਰਿਹਾ ਹੈ ਜੇਕਰ ਗੱਲ ਕਰੀਏ ਜਾਨਵਰਾਂ ਦੀ ਤਾਂ ਉਹ ਵੀ ਇਸ ਟਾਈਮ ਹੜਾਂ ਦੀ ਮਾਰ ਕਰਕੇ ਭੁੱਖੇ ਪਿਆਸੇ ਨਜ਼ਰ ਆ ਰਹੇ ਹਨ।

ਇਸ ਕੁਦਰਤ ਦੀ ਕਰੋਪੀ ਵਿੱਚ ਕਿਸਾਨਾਂ ਦੀ ਮਦਦ ਲਈ ਗਾਇਕ ਐਕਟਰ ਤੇ ਹੋਰ ਵੀ ਜਥੇਬੰਦੀਆਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਮੱਦਦ ਵਾਸਤੇ ਅੱਗੇ ਆ ਰਹੀਆਂ ਹਨ ਇਸੇ ਤਰ੍ਹਾਂ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਟ ਤੋਂ ਕਾਂਗਰਸ ਪਾਰਟੀ ਦੇ ਯੂਥ ਵਿੰਗ ਦੇ ਸੀਨੀਅਰ ਜਨਰਲ ਸਕੱਤਰ ਨਵਤੇਜ ਸਿੰਘ ਜੋਂ ਹੜ ਪੀੜਤ ਪਰਿਵਾਰਾਂ ਲਈ ਹਰ ਰੋਜ ਕਿਸੇ ਨਾਂ ਕਿਸੇ ਤਰ੍ਹਾਂ ਕਿਸਾਨਾਂ ਦੀ ਮੱਦਦ ਲਈ ਰੋਜ਼ ਕੋਈ ਨਾ ਕੋਈ ਚੀਜ਼ ਲੈ ਕੇ ਪਿੰਡ ਪਿੰਡ ਜਾ ਰਹੇ ਹਨ,ਹੜ੍ਹਾਂ ਦੀ ਮਾਰ ਹੇਠ ਆਏ ਅਨੇਕਾਂ ਪਿੰਡਾਂ ਦੀ ਰਾਹਤ ਦੇ ਕੰਮ ਵਿੱਚ ਸਮਾਜ ਸੇਵੀ ਜਥੇਬੰਦੀਆਂ ਅਤੇ ਨਾਮੀ ਸ਼ਖਸ਼ੀਅਤਾਂ ਵੀ ਇਸ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਹਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਨਵਤੇਜ ਸਿੰਘ ਅਮਰਕੋਟ ਨੇ ਕਿਹਾ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਅਤੇ ਸਾਰੇ ਪੰਜਾਬੀ ਇਸ ਦੁੱਖ ਨੂੰ ਆਪਣਾ ਦੁੱਖ ਵਜੋਂ ਦੇਖ ਰਹੇ ਹਨ, ਸੋ ਅਸੀਂ ਆਪਣਾ ਫਰਜ਼ ਪਛਾਣਦੇ ਹੋਏ ਪਹੁੰਚੇ ਦੇ ਹਾਂ ਤੇ ਕਿਸੇ ਉੱਤੇ ਅਹਿਸਾਨ ਨਹੀਂ ਹੈ,ਅਤੇ ਕਿਹਾ ਕਿ ਅਸੀਂ ਤਾਂ ਕੇਵਲ ਇੱਕ ਜ਼ਰੀਆ ਹਾਂ, ਅਸੀ ਪ੍ਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਤੇ ਪੰਜਾਬ ਨੂੰ ਫਿਰ ਖੁਸ਼ਹਾਲ ਤੇ ਹਰਿਆ ਭਰਿਆ ਦੇਖਣਾ ਚਾਹੁੰਦੇ ਹਾਂ।ਇਸ ਮੌਕੇ ਉਹਨਾਂ ਨਾਲ ਸਾਥੀ ਮਨਦੀਪ ਸਿੰਘ ਬਾਦਲ, ਕੈਪਟਨ ਭੁਪਿੰਦਰ ਸਿੰਘ, ਸੁਖਬੀਰ ਸਿੰਘ, ਮੇਜਰ ਸਿੰਘ, ਬਲਰਾਜ ਸਿੰਘ ਮੈਸਮਪੁਰ, ਅਮਰੀਕ ਰਾਮ, ਜੋਬਨ ਸਿੰਘ, ਸਨ।

Related Articles

Leave a Reply

Your email address will not be published. Required fields are marked *

Back to top button