
ਜੰਡਿਆਲਾ ਗੁਰੂ, 03 ਸਤੰਬਰ (ਕੰਵਲਜੀਤ ਸਿੰਘ) : ਮਨਜਿੰਦਰ ਸਿੰਘ ਹੈਪੀ ਕਾਂਗਰਸ ਯੂਥ ਆਗੂ ਦੇ ਪਿਤਾ ਹਰਬੰਸ ਸਿੰਘ ਭੱਟੀ ਸੰਸਾਰਿਕ ਦੁਨੀਆ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਗ੍ਰਹਿ ਜੰਡਿਆਲਾ ਗੁਰੂ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਭਾਈ ਘਨਈਆ ਜੀ ਦੇ ਸ਼ੇਖਫਤਾ ਗੇਟ ਕਿਰਤਾਨੀ ਜਥੇ ਵੱਲੋਂ ਕੀਰਤਨ ਕੀਤਾ ਗਿਆ ਇਸ ਤੋਂ ਉਪਰੰਤ ਬਾਅਦ ਗ੍ਰੰਥੀ ਸਿੰਘ ਸਾਹਿਬ ਵੱਲੋਂ ਸਰਬੱਤ ਦੇ ਭਲ ਅਰਦਾਸ ਬੇਨਤੀ ਕੀਤੀ ਗਈ ।
ਇਸ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਹਰਬੰਸ ਸਿੰਘ ਭੱਟੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਹਾ ਕਿ ਉਹਨਾਂ ਇਨਸਾਨੀ ਦੇ ਗੁਣਾਂ ਨਾਲ ਭਰਪੂਰ ਹਰ ਇੱਕ ਕੰਮ ਆਉਣ ਵਾਲੇ ਸਮਾਜ ਭਲਾਈ ਲਈ ਉਦਮ ਕਰਨ ਵਾਲੇ ਦੱਸਿਆ। ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਡਾ. ਸੁਰੇਸ਼ ਕੁਮਾਰ ਸਾਬਕਾ ਵਿਧਾਇਕ ਅਜੇਪਾਲ ਸਿੰਘ ਮੀਰਾਕੋਟ, ਮਨਜਿੰਦਰ ਸਿੰਘ ਹੈਪੀ, ਸੁਵਿੰਦਰ ਸਿੰਘ ਚੰਦੀ ,
ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜ ਕੁਮਾਰ ਮਲਹੋਤਰਾ,ਭੁਪਿੰਦਰ ਸਿੰਘ ਹੈਪੀ ਸਹਿਰੀ ਪ੍ਰਧਾਨ ਕਾਂਗਰਸੀ, ਸਰਬਜੀਤ ਸਿੰਘ ਡਿੰਪੀ ਸਹਿਰੀ ਪ੍ਰਧਾਨ ਆਪ ਪਾਰਟੀ, ਨਿਰਮਲ ਸਿੰਘ ਨਿੰਮਾ, ਨਰਿੰਦਰ ਸਿੰਘ ਨਿੰਦਾ ਆਪ ਆਗੂ, ਗੁਰਦਿਆਲ ਸਿੰਘ ਸਰਪੰਚ, ਰੋਬਨਜੀਤ ਸਿੰਘ ਰੋਬਨ, ਜਤਿੰਦਰ ਸਿੰਘ ਲਾਖਨ , ਸੋਨੁੰ ਪ੍ਰਧਾਨ, ਹਰਪਿੰਦਰ ਸਿੰਘ,ਆਦਿ ਹਾਜ਼ਰ ਸਨ। ਮਨਜਿੰਦਰ ਸਿੰਘ ਹੈਪੀ ਨੇ ਸੰਗਤਾਂ ਦਾ ਧੰਨਵਾਦ ਕੀਤਾ।