ताज़ा खबरपंजाब

ਬੀਡੀਓ ਤੇ ਸਟਾਫ਼ ਤਰਸਿੱਕਾ ਬਲਾਕ ਵਿੱਚ ਹੀ ਬੈਠ ਕੇ ਕਰਣਗੇ ਸਾਰੇ ਕੰਮ, ਵਿਰੋਧੀ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ : ਆਪ

ਜੰਡਿਆਲਾ ਗੁਰੂ, 13 ਸਤੰਬਰ (ਕੰਵਲਜੀਤ ਸਿੰਘ ਲਾਡੀ) : ਜੰਡਿਆਲਾ ਗੁਰੂ ਦੇ ਤਰਸਿੱਕਾ ਬਲਾਕ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਭਾਰੀ ਇਕੱਠ ਕੀਤਾ ਗਿਆ, ਜਿਸ ਵਿੱਚ ਗਹਿਰੀ ਮੰਡੀ ਮਾਰਕੀਟ ਕਮੇਟੀ ਚੇਅਰਮੈਨ ਸ਼ਨਾਖ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਡਾਕਟਰ ਗੁਰਵਿੰਦਰ ਸਿੰਘ,ਮੈਂਬਰ ਪੰਜਾਬ ਸਬੋਰਡੀਨੇਟ ਸਰਵਿਸਿਜ਼ ਬੋਰਡ ਨਰੇਸ਼ ਪਾਠਕ, ਸਰਬਜੀਤ ਡਿੰਪੀ, ਸਰਪੰਚਾਂ, ਪੰਚਾਂ ਅਤੇ ਵਲੰਟੀਅਰਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਬੁਲਾਰਿਆਂ ਅਤੇ ਬੀਡੀਓ ਸਾਹਿਬ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਵਿਰੋਧੀ ਪਾਰਟੀਆਂ ਬੇਬੁਨਿਆਦ ਪ੍ਰਚਾਰ ਕਰਕੇ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਹਕੀਕਤ ਇਹ ਹੈ ਕਿ ਬੀਡੀਓ ਤੇ ਸਾਰਾ ਸਟਾਫ਼ ਤਰਸਿੱਕਾ ਬਲਾਕ ਵਿੱਚ ਹੀ ਬੈਠ ਕੇ ਸਾਰੇ ਸਰਕਾਰੀ ਕੰਮ ਨਿਭਾਉਣਗੇ ਅਤੇ ਕਿਸੇ ਵੀ ਇਲਾਕਾ ਨਿਵਾਸੀ ਨੂੰ ਕਿਤੇ ਹੋਰ ਨਹੀਂ ਜਾਣਾ ਪਵੇਗਾ ।

 ਚੇਅਰਮੈਨ ਸ਼ਨਾਖ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕਾਲੀ, ਕਾਂਗਰਸ ਅਤੇ ਭਾਜਪਾ ਵਰਗੀਆਂ ਵਿਰੋਧੀ ਪਾਰਟੀਆਂ ਸਿਰਫ਼ ਲੋਕਾਂ ਨੂੰ ਭਟਕਾਉਣ ਦਾ ਕੰਮ ਕਰ ਰਹੀਆਂ ਹਨ, ਜਦਕਿ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤਾਂ ਵਿੱਚ ਠੋਸ ਫੈਸਲੇ ਕਰ ਰਹੀ ਹੈ।

ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਨਸੀਹਤ ਦਿੱਤੀ ਕਿ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ ਦੀ ਬਜਾਏ ਉਹ ਵੀ ਲੋਕ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਕਰਨ।

 ਨਰੇਸ਼ ਪਾਠਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੱਚਮੁੱਚ ਲੋਕਾਂ ਦੀ ਸਰਕਾਰ ਹੈ, ਜੋ ਹਮੇਸ਼ਾਂ ਲੋਕਾਂ ਦੇ ਹੱਕ ਵਿੱਚ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਨੀਤੀ ਸਿਰਫ਼ ਤੇ ਸਿਰਫ਼ ਲੋਕਾਂ ਨੂੰ ਸੁਵਿਧਾਵਾਂ ਦੇਣ ਦੀ ਹੈ, ਨਾ ਕਿ ਵਿਰੋਧੀਆਂ ਵਾਂਗ ਝੂਠੇ ਪ੍ਰਚਾਰ ਕਰਨ ਦੀ। ਆਮ ਆਦਮੀ ਪਾਰਟੀ ਨੇ ਹਮੇਸ਼ਾਂ ਲੋਕਾਂ ਨੂੰ ਸੱਚ ਦੱਸਿਆ ਹੈ ਅਤੇ ਸਰਕਾਰ ਦੇ ਹਰ ਫ਼ੈਸਲੇ ਦਾ ਮੁੱਖ ਉਦੇਸ਼ ਆਮ ਜਨਤਾ ਦੀ ਭਲਾਈ ਕਰਨਾ ਹੈ। 

ਬੀਡੀਓ ਤਰਸਿੱਕਾ ਸ੍ਰੀ ਮਲਕੀਤ ਸਿੰਘ ਨੇ ਲੋਕਾਂ ਨੂੰ ਯਕੀਨ ਦਵਾਇਆ ਕਿ ਸਰਕਾਰ ਵੱਲੋਂ ਤਰਸਿੱਕਾ ਬਲਾਕ ਤੋਂ ਹੀ ਸੰਬੰਧਤ ਸਾਰੇ ਪਿੰਡਾਂ ਦੇ ਕੰਮ ਨਿਪਟਾਉਣ ਲਈ ਪੱਕਾ ਫ਼ੈਸਲਾ ਕੀਤਾ ਜਾ ਚੁੱਕਾ ਹੈ ਅਤੇ ਇਸ ਵਿਚ ਕਿਸੇ ਨੂੰ ਵੀ ਗਲਤਫ਼ਹਿਮੀ ਨਹੀਂ ਹੋਣੀ ਚਾਹੀਦੀ।ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ 2027 ਵਿੱਚ ਆਪ ਦੀ ਜਿੱਤ ਤੇ ਲਾਈ ਮੋਹਰ।ਇਸ ਸਮੇਂ ਸਾਰੇ ਬੁਲਾਰਿਆਂ ਨੇ ਇਕਸੁਰਤਾ ਵਿੱਚ ਸਰਦਾਰ ਹਰਭਜਨ ਸਿੰਘ ਈ.ਟੀ.ਓ ਦੁਆਰਾ ਕੀਤੇ ਗਏ ਵਿਕਾਸ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਜੀ ਨੇ ਜੰਡਿਆਲਾ ਗੁਰੂ ਹਲਕੇ ਦੇ ਬਹੁਪੱਖੀ ਵਿਕਾਸ ਕਰਕੇ (ਵਿਕਾਸ ਪੁਰਸ਼ )ਦਾ ਦਰਜਾ ਹਾਸਿਲ ਕਰ ਚੁੱਕੇ ਹਨ।

 

ਇਸ ਮੌਕੇ ਸਰਪੰਚ ਜਗਦੀਪ ਸਿੰਘ ਤਰਸਿੱਕਾ, ਸਰਪੰਚ ਜਰਮਨਜੀਤ ਸਿੰਘ ਅੱਡਾ ਤਰਸਿੱਕਾ, ਸਰਪੰਚ ਗੁਰਮੁੱਖ ਸਿੰਘ ਸਰਜਾ, ਸਰਪੰਚ ਦਵਿੰਦਰ ਸਿੰਘ, ਸਰਪੰਚ ਜਗਦੀਪ ਸਿੰਘ ਜੱਜ, ਬਲਾਕ ਪ੍ਰਧਾਨ ਜਰਮਨਜੀਤ ਸਿੰਘ, ਗੁਰਜਿੰਦਰ ਸਿੰਘ, ਬਲਰਾਜ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਸ਼ਾਹ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਬਲਾਕ ਪ੍ਰਧਾਨ ਭੁਪਿੰਦਰ ਸਿੰਘ, ਹਰਪਾਲ ਸਿੰਘ ਚੌਹਾਨ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ, ਬਲਾਕ ਪ੍ਰਧਾਨ ਅਜੈ ਗਾਂਧੀ, ਬਲਾਕ ਪ੍ਰਧਾਨ ਬਲਜਿੰਦਰ ਸਿੰਘ, ਸਰਪੰਚ ਜਗਰੂਪ ਸਿੰਘ ਚੋਹਾਨ, ਸਰਪੰਚ ਜਰਮਨਜੀਤ ਸਿੰਘ ,ਹਰਜਿੰਦਰ ਸਿੰਘ ਸੈਦਪੁਰ , ਬਲਾਕ ਪ੍ਰਧਾਨ ਬਲਰਾਜ ਸਿੰਘ ਤਰਸਿੱਕਾ ,ਬਲਾਕ ਪ੍ਰਧਾਨ ਭੁਪਿੰਦਰ ਸਿੰਘ ਰੁਮਾਣਾ ਚੱਕ, ਹਲਕਾ ਪ੍ਰਧਾਨ ਗੁਰਪ੍ਰੀਤ ਸਿੰਘ ,ਸਰਪੰਚ ਦਵਿੰਦਰ ਸਿੰਘ ਜੱਬੋਵਾਲ ,ਬੀਡੀਪੀਓ ਮਲਕੀਤ ਸਿੰਘ ਹਾਂਡਾ ,ਜਿਲਾਂ ਪ੍ਰਧਾਨ ਆਮ ਆਦਮੀ ਪਾਰਟੀ ਸੁਖਦੇਵ ਸਿੰਘ, ਜਤਿੰਦਰ ਸਿੰਘ ਲਾਲੀ ਤਰਸਿੱਕਾ, ਨਿਰਵੈਲ ਸਿੰਘ ਪ੍ਰਧਾਨ ਅੱਡਾ ਤਰਸਿੱਕਾ ,ਸਰਪੰਚ ਗੁਰਮੁਖ ਸਿੰਘ ਸਰਜਾ, ਸਾਬਕਾ ਸਰਪੰਚ ਬਲਰਾਜ ਕੌਰ, ਸਾਬਕਾ ਸਰਪੰਚ ਗੁਰਦੇਵ ਸਿੰਘ, ਸਰਪੰਚ ਪਰਮਜੀਤ ਸਿੰਘ ਗੁੰਨੋਵਾਲ, ਆਮ ਆਦਮੀ ਪਾਰਟੀ ਵਰਕਰ ਹਰਪ੍ਰੀਤ ਸਿੰਘ ਗੁਨੋਵਾਲ, ਮੈਂਬਰ ਪੰਚਾਇਤ ਸਰਪੰਚ ਆਦਿ ਹਾਜ਼ਰ ਸਨ ਅਤੇ ਹੋਰ ਸਾਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button