
ਬਾਬਾ ਬਕਾਲਾ ਸਾਹਿਬ, 24 ਦਸੰਬਰ (ਸੁਖਵਿੰਦਰ ਬਾਵਾ) : ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਜਰਨਲ ਸਕੱਤਰ ਹਰਦੇਵ ਸਿੰਘ ਨਾਗੋਕੇ ਤੇਜਿੰਦਰ ਸਿੰਘ ਸੇਖੋਂ ਗੁਰਬਚਨ ਸਿੰਘ ਬਾਠ ਆਦਿ ਨੇ ਗੁਰਭੇਜ ਸਿੰਘ ਵਡਾਲਾ ਨੂੰ ਸੂਬੇ ਦਾ ਪ੍ਰਚਾਰ ਸਕੱਤਰ ਨਿਯੁਕਤ ਕੀਤਾ।
ਇਸ ਮੌਕੇ ਵਡਾਲਾ ਨੇ ਕਿਹਾ ਕਿ ਜੋ ਵੀ ਕਮੇਟੀ ਮੈਂਨੂੰ ਸੇਵਾ ਲਾਵੇਗੀ ਉਹ ਮੈ ਉਸ ਜ਼ੁੰਮੇਵਾਰੀ ਨੂੰ ਲਗਨ ਤੇ ਮਿਹਨਤ ਨਾਲ ਨਿਭਾਉਣ ਲਈ ਤਿਆਰ ਹਾਂ। ਇਸ ਮੌਕੇ ਉਨ੍ਹਾਂ ਨਾਲ ਰਾਕੇਸ਼ ਕੁਮਾਰ ਟਾਂਗਰੀ ਹਰਭਗਤ ਸਿੰਘ ਨਿਰਵੈਰ ਸਿੰਘ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।