
ਰਈਆ 13 ਸਤੰਬਰ (ਸੁਖਵਿੰਦਰ ਬਾਵਾ) : ਬੀਤੇ ਦਿਨ ਦਾਣਾ ਮੰਡੀ ਰਈਆ ਵਿਖੇ ਚੇਅਰਮੈਨ ਸੁਰਜੀਤ ਸਿੰਘ ਕੰਗ, ਮੰਡੀ ਪ੍ਰਧਾਨ ਕੋਮਲ ਮਾਨ ਅਤੇ ਸਮੂਹ ਆੜ੍ਹਤੀਆਂ ਸਾਹਿਬਾਨਾਂ ਵੱਲੋਂ ਦਾਣਾ ਮੰਡੀ ਰਈਆ ਵਿਖੇ ਪਹਿਲੀ ਫਸਲ ਦੀ ਆਮਦ ਮੌਕੇ ਬਾਸਮਤੀ ਦੀ ਬੋਲੀ ਕਰਵਾਈ ਗਈ ਅਤੇ ਇਸ ਮੌਕੇ ਆੜ੍ਹਤੀਆਂ ਕਿਸਾਨ ਕਮਿਸ਼ਨ ਏਜੰਟ ਕਮਲ ਅਤੇ ਰਾਜਾ ਦੇ ਫੜ੍ਹ ਤੇ ਪਹਿਲੀ ਆਮਦ ਲੈ ਕੇ ਪਹੁੰਚੇ ਕਿਸਾਨ ਸੁਖਵਿੰਦਰ ਸਿੰਘ ਨੂੰ ਚੇਅਰਮੈਨ ਸੁਰਜੀਤ ਸਿੰਘ ਕੰਗ ਅਤੇ ਆੜ੍ਹਤੀਆਂ ਸਾਹਿਬਾਨਾਂ ਵੱਲੋਂ ਪੱਗ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਾਰੀ ਸੰਗਤ ਦਾ ਮੂਹ ਮਿੱਠਾ ਕਰਵਾਕੇ ਅਰਦਾਸ ਬੇਨਤੀ ਕੀਤੀ ਗਈ ਕਿ ਪ੍ਰਮਾਤਮਾ ਝੋਨੇ ਦੇ ਸੀਜਨ ਵਿੱਚ ਕਿਸ ਦੀ ਤਰ੍ਹਾਂ ਦੀ ਮੁਸ਼ਕਿਲ ਤੋਂ ਕਿਸਾਨਾਂ, ਮਜਦੂਰਾਂ ਤੇ ਆੜ੍ਹਤੀਆਂ ਨੂੰ ਬਚਾ ਕੇ ਰੱਖੇ।
ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਮੰਡੀ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਲਈ ਮਾਰਕੀਟ ਕਮੇਟੀ ਦਾ ਦਫਤਰ ਦਿਨ ਰਾਤ ਖੁੱਲਾ ਹੇ ਅਤੇ ਕਿਸਾਨ, ਮਜਦੂਰ, ਸੇਲਰ ਮਾਲਕਾਂ ਜਾ ਆੜ੍ਹਤੀਆਂ ਸਾਹਿਬਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਚੇਅਰਮੈਨ ਸੁਰਜੀਤ ਸਿੰਘ ਕੰਗ ਨੇ ਕਿਹਾ ਕਿ ਖ੍ਰੀਦ ਏਜੰਸੀਆਂ ਜਾਂ ਪ੍ਰਸਾਸਨ ਦਾ ਕੋਈ ਵੀ ਅਧਿਕਾਰੀ, ਆੜ੍ਹਤੀਆਂ ਸਾਹਿਬਾਨ ਜਾਂ ਸੈਲਰ ਮਾਲਕ ਇਹਨਾਂ ਗੱਲਾ ਦਾ ਖਾਸ ਧਿਆਨ ਰੱਖਣ ਕਿ ਸਾਰਾ ਕੰਮ ਬਿਨਾਂ ਕਿਸੇ ਭ੍ਰਿਸਟਾਚਾਰ ਅਤੇ ਬਿਨਾਂ ਕਿਸੇ ਪੱਖਪਾਤ ਤੋਂ ਸੰਪੂਰਨ ਹੋਣੀ ਚਾਹੀਦਾ ਹੈ।
ਜੇਕਰ ਕਿਸੇ ਵੀ ਤਰ੍ਹਾਂ ਦਾ ਭ੍ਰਿਸਟਾਚਾਰ ਹੁੰਦਾ ਹੈ ਜਾਂ ਪੱਖਪਾਤ ਹੁੰਦਾ ਹੋ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਗਲਤੀ ਕਰਨ ਵਾਲੇ ਦਾ ਰਾਜੀਨਾਮਾ ਨਹੀ ਹੋਵੇਗੀ, ਉਸ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ । ਇਸ ਮੌਕੇ ਜੇਮਲ ਸਿੰਘ ਖੋਜਕੀਪੁਰ, ਪਿਆਰਾ ਸਿੰਘ ਸੇਖੋਂ, ਰਾਮ ਲੁਭਾਇਆ ਮੀਆਂਵਿੰਡ, ਲਵਲੀ ਲੱਖੂਵਾਲ, ਜਸਵਿੰਦਰ ਨਾਹਰਾ, ਰਾਜਨ ਵਰਮਾ, ਸੁਰਿੰਦਰ ਕੁਮਾਰ, ਮਿੱਠੂ ਪ੍ਰਚੇਂਜਰ, ਹਰਪ੍ਰੀਤ ਸਿੰਘ ਪੱਡਾ, ਮਨੋਜ ਕੁਮਾਰ, ਰਾਜਨ, ਰਾਜ ਭੰਡਾਰੀ, ਅਮਰਜੀਤ ਸਿੰਘ ਇਸਪੇਕਟਰ, ਵਿਕਰਮ ਪੱਛਾ ਇਸਪੈਕਟਰ, ਨਾਜਰ ਸਿੰਘ ਵਡਾਲਾ ਲੇਬਰ ਪ੍ਰਧਾਨ , ਬਲਸ਼ਰਨ ਸਿੰਘ ਆਦਿ ਆੜ੍ਹਤੀਆਂ ਸਾਹਿਬਾਨ ਹਾਜਰ ਸਨ ।