
ਜਲੰਧਰ 21 ਅਗਸਤ (ਧਰਮਿੰਦਰ ਸੋਂਧੀ) : ਹੰਸਰਾਜ ਮਹਿਲਾ ਮਹਾਵਿਦਿਆਲਾ ਵਿਖੇ ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਪੰਜਾਬੀ ਫਿਲਮ ਮੇਹਰ ਦੀ ਟੀਮ ਫਿਲਮ ਪ੍ਰਚਾਰ ਲਈ ਪਹੁੰਚੀ। ਇਸ ਫਿਲਮ ਦੇ ਮੁੱਖ ਨਾਇਕ ਰਾਜ ਕੁੰਦਰਾ ਅਤੇ ਨਾਇਕਾ ਗੀਤਾ ਬਸਰਾ ਪੂਰੀ ਫਿਲਮ ਟੀਮ ਨਾਲ ਪਹੁੰਚੇ। ਫਿਲਮ ਨਿਰਮਾਤਾ ਦਿਵਿਆ ਭਟਨਾਗਰ, ਕੋਆਰਡੀਨੇਟਰ ਸ਼੍ਰੀ ਸਤੀਸ਼ ਵੀ ਇਸ ਮੌਕੇ ਮੌਜੂਦ ਰਹੇ।
ਪ੍ਰਿੰਸੀਪਲ ਪ੍ਰੋ. ਡਾ. (ਸ੍ਰੀਮਤੀ) ਅਜੇ ਸਰੀਨ ਨੇ ਸੰਸਥਾ ਦੀ ਪਰੰਪਰਾ ਅਨੁਸਾਰ ਗੀਨ ਪਲਾਂਟਰ, ਪੰਜਾਬੀ ਸੰਸਕ੍ਰਿਤੀ ਦੀ ਪ੍ਰਤੀਕ ਫੁਲਕਾਰੀ ਅਤੇ ਫੈਸ਼ਨ ਵਿਭਾਗ ਵੱਲੋਂ ਹੱਥ ਨਾਲ ਬਣਾਏ ਗਏ ਗਲੇ ਦੇ ਹਾਰ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਫਿਲਮ ਦੀ ਟੀਮ ਵੱਲੋਂ ਪੌਦੇ ਲਗਾ ਕੇ ਵਾਤਾਵਰਣ ਦੀ ਰੱਖਿਆ ਦਾ ਸੰਦੇਸ਼ ਵੀ ਦਿੱਤਾ ਗਿਆ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਫਿਲਮ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਫਿਲਮ ਨਾਇਕ ਅਤੇ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ 5 ਸਿਤੰਬਰ 2025 ਨੂੰ ਰਿਲੀਜ ਹੋਣ ਵਾਲੀ ਮੋਹਰ ਫਿਲਮ ਦੇ ਡਾਇਲਾਗ ਸੁਣਾਏ ਅਤੇ ਸਾਰਿਆਂ ਨੂੰ ਪਰਿਵਾਰ ਸਹਿਤ ਫਿਲਮ ਦੇਖਣ ਦਾ ਸੱਦਾ ਦਿੱਤਾ। ਗੀਤਾ ਬਸਰਾ ਪਤਨੀ ਕ੍ਰਿਕੇਟਰ ਹਰਭਜਨ ਸਿੰਘ ਨੇ ਜੀਵਨ ਵਿੱਚ ਆਪਣੇ ਸੁਪਨਿਆਂ ਨੂੰ ਜੀਣ ਦੀ ਗੱਲ ਕਰਦਿਆਂ ਵਿਦਿਆਰਥਣਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਪ੍ਰੋਗਰਾਮ ਆਯੋਜਕ ਡੀਨ ਯਥ ਵੇਲਫੇਅਰ ਡਾ. ਨਵਰੂਪ ਕੌਰ, ਡਾ. ਗਗਨਦੀਪ, ਸ੍ਰੀ ਪੰਕਜ ਜੋਤੀ ਅਤੇ ਸ਼੍ਰੀ ਰਵੀ ਮੇਨੀ ਵੀ ਮੌਜੂਦ ਸਨ।