ਕੇਂਦਰ ਵਲੋਂ ਪੰਜਾਬ ਨੂੰ ਦਿੱਤੀ ਗਈ 58 ਹਜ਼ਾਰ ਕਰੋੜ ਰੁਪਏ ਦੀ ਜੀਐਸਟੀ ਕੰਪਨਸੇਸ਼ਨ
ਸੂਬੇ ਦੇ ਵਿੱਤ ਮੰਤਰੀ ਵੱਲੋਂ ਕੇਂਦਰ 'ਤੇ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਤੇ ਝੂਠੇ : ਅਨਿਲ ਸਰੀਨ

ਝੂਠ ਫ਼ਰੇਬ ਨਾਲ ਨਹੀਂ ਬਚ ਸਕਦੀ ਸੂਬਾ ਸਰਕਾਰ : ਪੰਜਾਬ ਭਾਜਪਾ ਜਨਰਲ ਸਕੱਤਰ
ਜੀਐਸਟੀ ਬਕਾਇਆ ਦਾ 49 ਹਜ਼ਾਰ ਕਰੋੜ ਦਾ ਦਾਅਵਾ ਬੇਬੁਨਿਆਦ – ਕੇਂਦਰ ਨੇ ਪੂਰਾ ਕੀਤਾ ਫ਼ਰਜ਼ : ਸਰੀਨ
ਪੰਜਾਬ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ : ਅਨਿਲ ਸਰੀਨ
ਜਾਲੰਧਰ 7 ਸਤੰਬਰ (ਹਰਜਿੰਦਰ ਸਿੰਘ) : ਪੰਜਾਬ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਜਲੰਧਰ ਭਾਜਪਾ ਪ੍ਰਧਾਨ ਸ਼ੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਅੱਜ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਜ਼ਿੰਮੇਵਾਰ ਸੂਬਾਈ ਸਰਕਾਰ ਹੈ, ਜਦਕਿ ਕੇਂਦਰ ਨੇ ਹਮੇਸ਼ਾ ਪੰਜਾਬ ਨਾਲ ਇਨਸਾਫ਼ ਕੀਤਾ ਹੈ |
ਸਰੀਨ ਨੇ ਕਿਹਾ ਕਿ ਹੜ੍ਹ ਦੀ ਮਾਰ ਖਾਧੇ ਲੋਕਾਂ ਦੀ ਸਹਾਇਤਾ ਲਈ ਭਾਜਪਾ ਕਾਰਕਰਤਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਇਨਾਤ ਕੀਤੇ ਗਏ ਹਨ | ਹਰ ਘਰ ਤੱਕ ਰਾਸ਼ਨ ਅਤੇ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ |
ਉਹਨਾਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ‘ਤੇ ਨਿਸ਼ਾਨਾ ਸਾਧਿਆ ਕਿ ਇਹ ਆਪਣੇ ਫਰਜ਼ ਨਿਭਾਉਣ ਦੀ ਬਜਾਏ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾ ਰਹੇ ਹਨ |
*60 ਹਜ਼ਾਰ ਕਰੋੜ ਦਾ ਦਾਅਵਾ ਸਿਰਫ਼ ਝੂਠ ਦਾ ਪੁਿਲੰਦਾ*
ਅਨਿਲ ਸਰੀਨ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 60 ਹਜ਼ਾਰ ਕਰੋੜ ਰੁਪਏ ਬਕਾਇਆ ਹੋਣ ਦਾ ਦਾਅਵਾ ਪੂਰੀ ਤਰ੍ਹਾਂ ਗਲਤ ਹੈ | ਕੇਂਦਰ ਵੱਲੋਂ 2017 ਤੋਂ 2022 ਤੱਕ ਪੰਜਾਬ ਨੂੰ ਕੁੱਲ 58,210 ਕਰੋੜ ਰੁਪਏ ਦੀ ਜੀਐਸਟੀ ਕੰਪਨਸੇਸ਼ਨ ਜਾਰੀ ਕੀਤੀ ਗਈ ਹੈ |
🔲*ਸਾਲ-ਵਾਰ ਹਿਸਾਬ ਜਾਰੀ* :
2017-18 ਵਿੱਚ – 3,496 ਕਰੋੜ ਰੁਪਏ
🔲 2018-19 ਵਿੱਚ – 9,290 ਕਰੋੜ ਰੁਪਏ
🔲2019-20 ਵਿੱਚ – 12,495 ਕਰੋੜ ਰੁਪਏ
🔲2020-21 ਵਿੱਚ – 16,889 ਕਰੋੜ ਰੁਪਏ
🔲2021-22 ਵਿੱਚ – 16,040 ਕਰੋੜ ਰੁਪਏ
ਕੁੱਲ – 58,210 ਕਰੋੜ ਰੁਪਏ
*ਇੱਕ ਪੈਸਾ ਵੀ ਬਕਾਇਆ ਨਹੀਂ”*:
ਸਰੀਨ ਨੇ ਸਾਫ਼ ਕੀਤਾ ਕਿ ਇਸ ਵੇਲੇ ਕੇਂਦਰ ਸਰਕਾਰ ਵੱਲ ਪੰਜਾਬ ਦਾ ਕੋਈ ਵੀ ਜੀ ਏਸ ਟੀ ਬਕਾਇਆ ਨਹੀਂ ਹੈ |
ਭਾਜਪਾ ਨੇ ਅਪੀਲ ਕੀਤੀ ਕਿ ਸੂਬਾਈ ਸਰਕਾਰ ਨੂੰ ਸੱਚਾਈ ਸਾਹਮਣੇ ਰੱਖਣੀ ਚਾਹੀਦੀ ਹੈ ਅਤੇ ਲੋਕਾਂ ਦੇ ਦੁੱਖ-ਦਰਦ ਵੱਲ ਧਿਆਨ ਦੇਣਾ ਚਾਹੀਦਾ ਹੈ |ਇਸ ਮੌਕੇ ਸਾਬਕਾ ਵਿਧਾਇਕ ਕੇ.ਡੀ ਭੰਡਾਰੀ,ਸ਼ੀਤਲ ਅੰਗੁਰਾਲ,ਜਗਬੀਰ ਬਰਾਡ,ਜਲੰਧਰ ਭਾਜਪਾ ਮਹਾਂਮੰਤਰੀ ਰਾਜੇਸ਼ ਕਪੂਰ,ਉਪਪ੍ਰਧਾਨ ਦੇਵਿੰਦਰ ਭਾਰਦਵਾਜ ਸਮੇਤ ਭਾਜਪਾ ਆਗੂ ਹਾਜ਼ਰ ਸਨ।