ताज़ा खबरपंजाब

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਜੰਡਿਆਲਾ ਗੁਰੂ ਦੀ ਮੀਟਿੰਗ ਜੋਨ ਆਗੂ ਦਲਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਹੋਈ

ਮੀਟਿੰਗ ਵਿੱਚ 22 ਅਗਸਤ ਚੰਡੀਗੜ੍ਹ ਮੋਰਚੇ ਦੀ ਤਿਆਰੀ ਸਬੰਧੀ ਲਾਮਬੰਦੀ ਕੀਤੀ ਗਈ

ਜੰਡਿਆਲਾ ਗੁਰੂ, 14 ਅਗਸਤ (ਕੰਵਲਜੀਤ ਸਿੰਘ ਲਾਡੀ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਇਕਾਈ ਜੰਡਿਆਲਾ ਗੁਰੂ ਦੀ ਮੀਟਿੰਗ ਜੋਨ ਆਗੂ ਦਲਜੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪ੍ਰਧਾਨ ਸਿਮਰਨਜੀਤ ਸਿੰਘ ਦੇ ਘਰ ਹੋਈ ਜੋ ਕਿ 22 ਤਰੀਕ ਨੂੰ ਸਾਝਾ ਮੋਰਚਾ ਚੰਡੀਗੜ੍ਹ ਦੇ ਸਬੰਧ ਵਿੱਚ ਹੋਈ ਹੈ। 

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਜਤਿੰਦਰ ਦੇਵ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਾਲ ਤੇ ਲੱਗਣ ਜਾ ਰਹੇ ਚੰਡੀਗੜ੍ਹ ਮੋਰਚੇ ਦੀ ਤਿਆਰੀ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜੰਡਿਆਲਾ ਗੁਰੂ ਇਕਾਈ ਵੱਲੋਂ ਵੱਡੇ ਪੱਧਰ ਤੇ ਮੋਰਚੇ ਵਿੱਚ ਹਾਜਰੀ ਭਰਨ ਲਈ ਕਿਹਾ ਗਿਆ। ਮੀਟਿੰਗ ਵਿੱਚ ਬੀਬੀਆਂ ਨੂੰ ਵੱਡੇ ਪੱਧਰ ਤੇ ਜੱਥੇਬੰਦੀ ਵਿੱਚ ਸ਼ਾਮਿਲ ਕਰਨ ਤੇ ਵੀਰਾਂ ਦੀ ਇਕਾਈ ਦਾ ਹੋਰ ਵਾਧਾ ਕਰਨ ਬਾਰੇ ਚਰਚਾ ਕੀਤੀ ਗਈ। ਜੰਡਿਆਲਾ ਗੁਰੂ ਵਿੱਚ ਲਗਾਤਾਰ ਵੱਧ ਰਹੇ ਨਸ਼ੇ ਤੇ ਲੁੱਟਾਂ ਖੋਹਾਂ ਦੇ ਮਸਲਿਆਂ ਨੂੰ ਲੈਕੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਤੇ ਆਉਣ ਵਾਲੇ ਸਮੇਂ ਵਿੱਚ ਜੰਡਿਆਲਾ ਗੁਰੂ ਨੂੰ ਨਸ਼ਾ ਮੁਖਤ ਬਣਾਉਣ ਲਈ ਵੀ ਰਣਨੀਤੀ ਤਿਆਰ ਕੀਤੀ ਗਈ।  

ਇਸ ਮੌਕੇ ਜਤਿੰਦਰ ਦੇਵ, ਨਰਿੰਦਰ ਸਿੰਘ, ਜੋਬਨ ਸਿੰਘ, ਜਸਬੀਰ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਕੁਲਜੀਤ ਸਿੰਘ, ਮੰਗਲ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਪੂਰਨ ਸਿੰਘ, ਹਰ ਕਿਰਤ ਸਿੰਘ, ਬਾਵਾ ਸਿੰਘ, ਇਹ ਮੈਂਬਰ ਸਾਰੇ ਮੀਟਿੰਗ ਤੇ ਹਾਜਰ ਹੋਏ।

Related Articles

Leave a Reply

Your email address will not be published. Required fields are marked *

Back to top button