Uncategorized

18 ਕਰੋੜ ਰੁਪਏ ਨਾਲ ਮੁਕੰਮਲ ਹੋਵੇਗੀ ਗਹਿਰੀ ਮੰਡੀ ਤੋਂ ਮਹਿਤਾ ਨੂੰ ਜੋੜਨ ਵਾਲੀ ਸੜਕ : ਈ.ਟੀ.ਓ

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਰੱਖਿਆ ਨੀਂਹ ਪੱਥਰ, ਛੇ ਮਹੀਨਿਆਂ ਵਿੱਚ ਮੁਕੰਮਲ ਹੋਵੇਗੀ ਸੜਕ

ਅੰਮ੍ਰਿਤਸਰ, 01 ਜੂਨ (ਸੁਖਵਿੰਦਰ ਬਾਵਾ) : ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਅੱਜ ਆਪਣੇ ਹਲਕੇ ਦੇ ਮਸ਼ਹੂਰ ਪਿੰਡ ਗਹਿਰੀ ਮੰਡੀ ਤੋਂ ਮਹਿਤਾ ਨੂੰ ਜੋੜਨ ਵਾਲੀ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਹੋਏ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਟ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਕਰੀਬ 21 ਕਿਲੋਮੀਟਰ ਦੀ ਇਸ ਸੜਕ ਉੱਤੇ ਕੁੱਲ 17.65 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਸੜਕ ਨੂੰ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਜੰਡਿਆਲਾ ਹਲਕੇ ਦੇ ਮੁੱਖ ਪਿੰਡ ਡੇਹਰੀਵਾਲ, ਸਰਜਾ, ਬੇਰੀਆਂਵਾਲਾ, ਮਹਿਸਮਪੁਰ, ਕੋਹਾਟਵਿੰਡ ਹਿੰਦੂਆਂ ਦੇ ਵਾਸੀਆ ਨੂੰ ਬਹੁਤ ਹੀ ਲਾਭ ਮਿਲੇਗਾ ਅਤੇ ਰੋਜ਼ਾਨਾ ਦੀ ਆਵਾਜਾਈ ਆਸਾਨ ਹੋਵੇਗੀ। ਉਹਨਾਂ ਦੱਸਿਆ ਕਿ ਅੱਜ ਇਸ ਸੜਕ ਦਾ ਕੇਵਲ ਨੀਂਹ ਪੱਥਰ ਹੀ ਨਹੀਂ ਰੱਖਿਆ ਬਲਕਿ ਜੱਬੋਵਾਲ ਵਿੱਚ ਇਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ। 

      ਉਹਨਾਂ ਇਸ ਮੌਕੇ ਹਲਕੇ ਦੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਤੇ ਮੇਰੀ ਪਾਰਟੀ ਰਾਜਨੀਤੀ ਨਹੀਂ ਕਰਦੇ ਬਲਕਿ ਵਿਕਾਸ ਕਰਦੇ ਹਾਂ ਅਤੇ ਮੇਰੀ ਸੋਚ ਹੈ ਕਿ ਜਿਸ ਭਾਵਨਾ ਨਾਲ ਲੋਕਾਂ ਨੇ ਮੈਨੂੰ ਵੋਟਾਂ ਪਈਆਂ ਹਨ, ਮੈਂ ਉਹਨਾਂ ਦੀ ਸੋਚ ਉੱਤੇ ਪੂਰਾ ਉਤਰ ਸਕਾਂ। ਉਹਨਾਂ ਦੱਸਿਆ ਕਿ ਜੰਡਿਆਲਾ ਗੁਰੂ ਤੋਂ ਤਰਨ ਤਾਰਨ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਸਾਏ ਹੋਏ ਨਗਰ ਦਾ ਮੁੱਖ ਰਸਤਾ ਹੈ, ਦਾ ਨਾਂ ਪਿਛਲੀ ਸਰਕਾਰ ਵੇਲੇ ਦੇ ਮੰਤਰੀ ਦੇ ਤਤਕਾਲੀਨ ਵਿਧਾਇਕ ਜੋ ਕਿ ਉਹਨਾਂ ਦਾ ਪੁੱਤਰ ਹੈ, ਨੇ ਆਪਣੇ ਪਿਤਾ ਦੇ ਨਾਮ ਉੱਤੇ ਨਿਯਮਾਂ ਵਿੱਚ ਛੇੜਛਾੜ ਕਰਕੇ ਕਰ ਲਿਆ ਸੀ ਪਰ ਮੈਂ ਪਿਛਲੇ ਸਾਲ ਇਸ ਸੜਕ ਨੂੰ ਜਿੱਥੇ ਚੌੜਾ ਕਰਵਾਇਆ ਉਥੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ਉੱਤੇ ਸੜਕ ਦਾ ਨਾਂ ਰੱਖਿਆ ਅਤੇ ਜੰਡਿਆਲਾ ਵਿਖੇ ਇਹ ਸੜਕ ਉੱਤੇ ਸ਼ਾਨਦਾਰ ਗੇਟ ਉਸਾਰੇ। ਇਸ ਮੌਕੇ ਡਰੇਨ ਉਤੇ ਪੁਲ ਬਨਾਉਣ ਦੀ ਮਨਜ਼ੂਰੀ ਵੀ ਦਿੱਤੀ। 

ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਬਲਾਕ ਪ੍ਰਧਾਨ ਗੁਰਜਿੰਦਰ ਸਿੰਘ, ਜਰਮਨਜੀਤ ਸਿੰਘ, ਭੁਪਿੰਦਰ ਸਿੰਘ, ਬਲਰਾਜ ਸਿੰਘ ਤਰਸਿਕਾ, ਚੇਅਰਮੈਨ ਸ਼ਨਾਖ ਸਿੰਘ, ਸਰਪੰਚ ਗੁਰਵਿੰਦਰ ਸਿੰਘ ਬੇਰੀਆਂ, ਚਰਨਜੀਤ ਸਿੰਘ, ਮੁਖਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button