ताज़ा खबरपंजाब

ਸ਼ਿਵ ਜਯੋਤੀ ਸਕੂਲ ਦੇ ਬਾਹਰ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਤੇ ਹੋਇਆ ਮਾਮਲਾ ਦਰਜ

ਜਲੰਧਰ, 28 ਨਵੰਬਰ (ਹਰਜਿੰਦਰ ਸਿੰਘ) : ਸ਼ਿਵ ਜਯੋਤੀ ਸਕੂਲ ਦੇ ਬਾਹਰ ਬੀਤੇ ਦਿਨ ਸੈਂਕੜੇ ਨੌਜਵਾਨ ਇਕੱਠੇ ਹੋਏ ਅਤੇ ਨੌਜਵਾਨਾਂ ਵੱਲੋਂ ਕਾਫੀ ਸਮੇਂ ਤੱਕ ਹੰਗਾਮਾ ਕੀਤਾ ਗਿਆ।

ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਅਤੇ ਹਥਿਆਰ ਲਹਿਰਾਉਣ ਵਾਲੇ ਨੌਜਵਾਨਾਂ ਖਿਲਾਫ ਥਾਣਾ 2 ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 336, 427, 506, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਕੇਸ ਕਰੀਬ 200 ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਹੈ, ਸੂਤਰਾਂ ਮੁਤਾਬਕ ਜਿਸ ਵਿੱਚ ਪੁਲਿਸ ਨੇ ਪੰਜ ਨੌਜਵਾਨਾਂ ਦੀ ਪਛਾਣ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button